‘‘ਹਿੰਦੂ ਤਿਓਹਾਰਾਂ ਮੌਕੇ ਪਾਸਟਰਾਂ ਵੱਲੋਂ ‘ਕਰੂਸੇਡ’ ਦੀ ਕਾਲ ਦੇਣਾ ਮੰਦਭਾਗਾ’’

Update: 2024-10-10 14:04 GMT

ਅੰਮ੍ਰਿਤਸਰ :  ਦੇਸ਼ ਭਰ ਵਿਚ ਜਿਥੇ ਹਿੰਦੂ ਧਰਮ ਦੇ ਦਿਨ ਤਿਉਹਾਰਾਂ ਦੇ ਦਿਨ ਚਲ ਰਹੇ ਹਨ ਕੀਤੇ ਨਵਰਾਤੇ, ਰਾਮਨਵਮੀ, ਦੁਸ਼ਹਿਰਾ ਅਤੇ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਮਣਾਇਆ ਜਾਣਾ ਪਰ ਈਸਾਈ ਪਾਸਟਰਾ ਵਲੋ ਇਹਨਾਂ ਦਿਨਾਂ ਵਿਚ "ਕਰੂਸੈਡ" ਦੀ ਕਾਲ ਦੇਣਾ ਮੰਦਭਾਗਾ ਇਹ ਕਹਿਣਾ ਹੈ ਵੱਖ-ਵੱਖ ਹਿੰਦੂ ਜਥੇਬੰਦੀਆ ਦਾ ਜੋ ਕਿ ਇਸਦੇ ਵਿਰੁਧ ਅਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇਣ ਪਹੁੰਚੇ ਹਨ ਅਤੇ ਇਸਦੀ ਕੜੇ ਸ਼ਬਦਾ ਵਿਚ ਨਿਖੇਧੀ ਕੀਤੀ ਜਾ ਰਹੀ ਹੈ।

ਇਸ ਸੰਬਧੀ ਗਲਬਾਤ ਕਰਦਿਆ ਸ੍ਰੀ ਦੁਰਗਿਆਣਾ ਤੀਰਥ ਦੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ, ਭਗਵਾਨ ਵਾਲਮੀਕੀ ਵੀਰ ਸੈਨਾ ਆਗੂ ਲੱਕੀ ਵੈਦ, ਡਾਂ ਰੋਹਨ ਮੇਹਿਰਾ ਅਤੇ ਹੋ ਹਿੰਦੂ ਜਥੇਬੰਦੀਆ ਦੇ ਆਗੂਆ ਦਸਿਆ ਕਿ ਅਜ ਅਸੀ ਸਮੂਹ ਵਾਲਮੀਕਿ ਹਿੰਦੂ ਅਤੇ ਸਿੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂ ਆਪ ਜੀ ਦਸਣਾ ਚਾਹੁੰਦੇ ਹਾ ਕਿ ਇਸਾਈ ਧਰਮ ਪ੍ਰਚਾਰਕ ਪਾਸਟਰ ਵਿਜੇ ਇਮੈਨੁਅਲ ਅਤੇ ਪਾਸਟਰ ਬਲਵਿੰਦਰ ਜੈਨ ਵਲੌ ਰਣਜੀਤ ਐਵੀਨਿਊ ਗ੍ਰਾਊਡ ਵਿਖੇ (Crusade) ਧਰਮ ਯੁੱਧ ਸਮਾਗਮ ਕਰਵਾਇਆ ਜਾ ਰਿਹਾ ਹੈ।

ਭਰੋਸੇਯੋਗ ਸੂਤਰਾ ਤੇ ਪਤਾ ਲੱਗਿਆ ਹੈ ਇਸ ਸਮਾਗਮ ਵਿੱਚ ਇਹਨਾ ਵਲੋਂ ਹਜਾਰਾ ਦੀ ਗਿਣਤੀ ਵਿੱਚ ਤੇਲੇ ਭਾਲੇ ਲੋਕਾ ਦਾ ਧਰਮਪਰਿਵਰਤਣ ਲਾਲਚ ਦੇ ਕੇ ਭੂਤ ਪ੍ਰੇਤ ਕਡਣ ਅਤੇ ਕਈ ਲਾ ਇਲਾਜ ਬੀਮਾਰੀ ਨੂੰ ਠੀਕ ਕਰਨ ਦਾ ਦਾਅਵਾ ਕਰਕੇ ਲੋਕਾ ਦਾ ਧਰਮਪਰਿਵਰਤਣ ਕਰਵਾਇਆ ਜਾ ਰਹਿਆ ਹੈ ਅਤੇ ਧਰਮ ਯੁੱਧ ਸਮਾਗਮ ਜਿਸ ਨਾਲ ਇਹ ਅਖੌਤੀ ਪਾਸਟਰ ਆਪਣਾ ਇਸਾਈ ਧਰਮ ਦਾ ਪ੍ਰਚਾਰ ਕਰ ਹਿੰਦੂ ਅਤੇ ਸਿੱਖ ਧਰਮ ਦੇ ਲੋਕਾ ਧਰਮਪਰਿਵਰਤਣ ਕਰਵਾ ਕੇ ਸਾਡੇ ਧਰਮ ਨੂੰ ਢਾਹ ਲਾਉਣ ਦੀਆ ਕੋਜੀਆ ਹਰਕਤਾ ਕਰ ਰਿਹਾ ਹੈ।

ਆਪਣੇ ਪ੍ਰਚਾਰ ਦੌਰਾਨ ਪਾਸਟਰ ਵਲੋ ਹਿੰਦੂ ਅਤੇ ਸਿੱਖ ਧਰਮ ਦੇ ਦੇਵੀ ਦੇਵਤੀਆ ਬਾਰੇ ਗਲਤ ਧਾਰਨਾਵਾਂ ਪੇਸ਼ ਕਰ ਰਹੇ ਹਨ ਜੋ ਕਿ ਕਦੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਇਸ ਕਰੂਸੈਡ ਦੀ ਕਾਲ ਨੂੰ ਰੋਕਣ ਸੰਬਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਵਿਚ ਮੰਗ ਪੱਤਰ ਦਿਤਾ ਜਾਵੇਗਾ ਤਾਂ ਜੋ ਅਜਿਹੇ ਧਰਮ ਦੇ ਨਾਮ ਤੇ ਵਿਤਕਰਾ ਅਤੇ ਭਾਈਚਾਰਕ ਸਾਂਝ ਨੂੰ ਢਾਂਹ ਲਾਉਣ ਦਾ ਕੰਮ ਕਰਨ ਵਾਲੀਆ ਤੇ ਨਕੇਲ ਕਸੀ ਜਾ ਸਕੇ।

Tags:    

Similar News