ਮਲੋਟ 'ਚ ਦੋ ਨਾਬਾਲਗ ਲੜਕਿਆਂ ਦੀ ਕੁੱਟਮਾਰ, ਕਾਂਗਰਸੀ ਆਗੂ ਸਮੇਤ 4 'ਤੇ ਮਾਮਲਾ ਦਰਜ

ਮਲੋਟ ਸ਼ਹਿਰ ਤੋਂ ਦੋ ਨਾਬਾਲਗ ਬੱਚਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ | ਜਿਸ ਵਿਚ ਕਾਂਗਰਸੀ ਆਗੂ ਸਮੇਤ ਹੋਰ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ| ਕੁੱਟਮਾਰ ਦੌਰਾਨ ਬੱਚੇ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ |

Update: 2025-03-20 11:29 GMT

ਮਲੋਟ (ਜਗਮੀਤ ਸਿੰਘ) : ਮਲੋਟ ਸ਼ਹਿਰ ਤੋਂ ਦੋ ਨਾਬਾਲਗ ਬੱਚਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ | ਜਿਸ ਵਿਚ ਕਾਂਗਰਸੀ ਆਗੂ ਸਮੇਤ ਹੋਰ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ| ਕੁੱਟਮਾਰ ਦੌਰਾਨ ਬੱਚੇ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ | ਜਿਸ ਤੋਂ ਬਾਅਦ ਓਹਨਾ ਨੂੰ ਮਲੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ|ਕਿਉ ਕੀਤੀ ਗਈ ਬੱਚਿਆਂ ਦੀ ਕੁੱਟਮਾਰ ਆਓ ਜਾਣਦੇ ਹਾਂ ਪੂਰਾ ਮਾਮਲਾ :


ਮਲੋਟ ਸ਼ਹਿਰ ਤੋਂ ਦੋ ਨਾਬਾਲਗ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ| ਜਿਸ ਵਿਚ ਕਾਂਗਰਸੀ ਆਗੂ ਸਮੇਤ ਹੋਰ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ|ਜਾਣਕਾਰੀ ਅਨੁਸਾਰ ਬੱਚਿਆਂ ਤੇ ਛੇੜਛਾੜ ਕਰਨ ਦੇ ਦੋਸ਼ ਲਗਾਏ ਗਏ ਸਨ |ਬੱਚਿਆਂ ਨੇ ਆਪਣੇ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਨ ਤੇ ਓਹਨਾ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ | ਕੁੱਟਮਾਰ ਦੌਰਾਨ ਬੱਚੇ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ | ਜਿਸ ਤੋਂ ਬਾਅਦ ਉਹਨਾਂ ਨੂੰ ਮਲੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ| ਪੀੜਤ ਦੋਨਾਂ ਬੱਚਿਆਂ ਦੀ ਉਮਰ 14 -14 ਸਾਲ ਦੱਸੀ ਜਾ ਰਹੀ ਐ ਜੋ ਨੌਵੀਂ ਕਲਾਸ ਵਿਚ ਪੜ੍ਹਦੇ ਹਨ |


ਇਸ ਮਾਮਲੇ ਸੰਬੰਦੀ ਥਾਣਾ ਸਿਟੀ ਮਲੋਟ ਦੇ ਇੰਚਾਰਜ ਇੰਸਪੈਕਟਰ ਵਰੁਣ ਯਾਦਵ ਨੇ ਕਿ ਕਿਹਾ ਕਿ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ|


ਦਸ ਦੇਈਏ ਕਿ ਪੁਲੀਸ ਨੇ ਬੱਚਿਆਂ ਦੇ ਪਿਤਾ ਦੀ ਸ਼ਿਕਾਇਤ ਤੇ ਕਾਂਗਰਸੀ ਆਗੂ ਸਾਹਿਲ ਮੋਂਗਾ ਉਸ ਦੇ ਭਰਾ ਪ੍ਰਦੀਪ ਕੁਮਾਰ, ਰਾਕੇਸ਼ ਮੋਂਗਾ ਅਤੇ ਰਜਨੀ ਬਾਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ|

Tags:    

Similar News