ਦੋ ਦਿਨਾਂ ਬਾਅਦ ਰਿਟਾਇਰ ਆਰਮੀ ਅਫਸਰ ਦੀ ਲਾਸ਼ ਮਿਲੀ
ਮੌਤ ਕਿਹੜੇ ਵੇਲੇ ਕਿੱਥੇ ਆ ਜਾਵੇ ਕੋਈ ਪਤਾ ਨਹੀਂ, ਅਜਿਹਾ ਹੀ ਹੋਇਆ ਹੈ 0. ਪੁਆਇੰਟ ਬਰਨਾਲਾ ਦੇ ਰਹਿਣ ਵਾਲੇ ਰਿਟਾਇਰ ਆਰਮੀ ਆਫਿਸਰ ਕਰਮਜੀਤ ਸਿੰਘ ਨਾਲ ਜੋ ਪਿਛਲੇ ਦੋ ਦਿਨਾਂ ਤੋਂ ਘਰੋਂ ਇਹ ਕਹਿ ਕੇ ਗਿਆ ਕਿ ਉਹ ਬਰਨਾਲਾ ਵਿਖੇ ਦਵਾਈ ਲੈਣ ਲਈ ਜਾ ਰਿਹਾ ਹੈ। ਲੇਕਿਨ ਜਦੋਂ ਉਹ ਸ਼ਾਮ ਤੱਕ ਘਰ ਨਹੀ ਆਇਆ ਤਾਂ ਪਰਿਵਾਰਿਕ ਮੈਂਬਰ;
ਬਰਨਾਲਾ : ਮੌਤ ਕਿਹੜੇ ਵੇਲੇ ਕਿੱਥੇ ਆ ਜਾਵੇ ਕੋਈ ਪਤਾ ਨਹੀਂ, ਅਜਿਹਾ ਹੀ ਹੋਇਆ ਹੈ 0. ਪੁਆਇੰਟ ਬਰਨਾਲਾ ਦੇ ਰਹਿਣ ਵਾਲੇ ਰਿਟਾਇਰ ਆਰਮੀ ਆਫਿਸਰ ਕਰਮਜੀਤ ਸਿੰਘ ਨਾਲ ਜੋ ਪਿਛਲੇ ਦੋ ਦਿਨਾਂ ਤੋਂ ਘਰੋਂ ਇਹ ਕਹਿ ਕੇ ਗਿਆ ਕਿ ਉਹ ਬਰਨਾਲਾ ਵਿਖੇ ਦਵਾਈ ਲੈਣ ਲਈ ਜਾ ਰਿਹਾ ਹੈ ਪਰ ਜਦੋਂ ਉਹ ਸ਼ਾਮ ਤੱਕ ਘਰ ਨਹੀ ਆਇਆ ਤਾਂ ਪਰਿਵਾਰਿਕ ਮੈਂਬਰ ਪਿਛਲੇ ਦੋ ਦਿਨਾਂ ਤੋਂ ਉਹਨਾਂ ਦੀ ਭਾਲ ਵਿੱਚ ਜੁਟੇ ਹੋਏ ਸਨ। ਇਸ ਤਰ੍ਹਾਂ ਜੀਆਰਪੀ ਪੁਲਿਸ ਨੂੰ ਰੇਲਵੇ ਸਟੇਸ਼ਨ ਬਰਨਾਲਾ ਨਜ਼ਦੀਕ ਬਣੇ ਯਾਰਡ ਕੋਲੋਂ ਇੱਕ ਅਣਪਛਾਤੀ ਲਾਸ਼ ਮਿਲੀ।
ਜਦੋਂ ਇਹ ਲਾਸ਼ ਸਬੰਧੀ ਫੋਟੋ ਅਤੇ ਜਾਣਕਾਰੀ ਵਟਸਅਪ ਗਰੁੱਪਾਂ ਵਿੱਚ ਸ਼ੇਅਰ ਕੀਤੀ ਗਈ ਤਾਂ ਫਿਰ ਜਾ ਕੇ ਪਤਾ ਲੱਗਿਆ ਕਿ ਇਹ ਲਾਸ਼ ਰਿਟਾਇਰ ਆਫਿਸਰ ਕਰਮਜੀਤ ਸਿੰਘ ਦੀ ਹੈ। ਜਿਸ ਤੋਂ ਬਾਅਦ ਕਰਮਜੀਤ ਸਿੰਘ ਦੇ ਪਰਿਵਾਰਿਕ ਮੈਂਬਰ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚੇ ਜਿੱਥੇ ਜੀਆਰਪੀ ਪੁਲਿਸ ਨੇ ਕਰਮਜੀਤ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਜੋ ਵੀ ਕਾਨੂੰਨੀ ਬਣਦੀ ਕਾਰਵਾਈ ਸੀ ਉਹ ਕਰਕੇ ਲਾਸ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਰਮਜੀਤ ਸਿੰਘ ਦੀ ਪਟਿਆਲਾ ਵਿਖੇ ਦਵਾਈ ਵੀ ਚਲਦੀ ਸੀ ਉਹ ਬਿਮਾਰ ਰਹਿੰਦੇ ਸਨ। ਮੌਤ ਕਿਸ ਕਾਰਨ ਹੋਈ ਹੈ ਇਸ ਦਾ ਅਜੇ ਤੱਕ ਵੀ ਪਤਾ ਨਹੀਂ ਚੱਲ ਸਕਿਆ, ਲੇਕਿਨ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮੌਤ ਕਿਸ ਕਾਰਨ ਹੋਈ ਹੈ। ਰਿਟਾਇਰ ਆਰਮੀ ਅਫਸਰ ਕਰਮਜੀਤ ਸਿੰਘ ਦੀ ਲਾਸ਼ ਰੇਲਵੇ ਸਟੇਸ਼ਨ ਨਜ਼ਦੀਕ ਬਣੇ ਯਾਰਡ ਦੇ ਇੱਕ ਸਾਈਡ ਪਈ ਸੀ। ਅਜਿਹਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਸ਼ਾਇਦ ਅਟੈਕ ਆਇਆ ਹੋਵੇ। ਜਿਸ ਕਰਕੇ ਉਹਨਾਂ ਦੀ ਮੌਤ ਹੋਈ ਹੈ, ਲੇਕਿਨ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਤੋੰ ਬਾਅਦ ਹੀ ਪਤਾ ਚੱਲੇਗਾ।