Nabha 'ਚ ਹੋਣਾ ਸੀ Kabaddi Tournament ਪੁਲਿਸ ਨੇ ਲਗਾ'ਤੀ ਰੋਕ! ਜਾਣੋ ਵਜ੍ਹਾ

ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ, ਨਸ਼ਾ ਮੁਕਤ ਪੰਜਾਬ ਬਣਾਉਣ ਲਈ ਵੱਖ ਵੱਖ ਮੁਹਿੰਮ ਚਲਾ ਰਹੀ ਹੈ ਤਾਂ ਜੋ ਬੱਚੇ ਨਸਿਆਂ ਤੋਂ ਦੂਰ ਹੋ ਸਕਣ ਪਰ ਦੂਜੇ ਪਾਸੇ ਜਿਥੇ ਪਿੰਡ ਵਿੱਚ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਓਸਨੂੰ ਹੀ ਰੋਕ ਦਿੱਤਾ ਗਿਆ।

Update: 2025-08-15 11:53 GMT

ਨਾਭਾ , ਕਵਿਤਾ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ, ਨਸ਼ਾ ਮੁਕਤ ਪੰਜਾਬ ਬਣਾਉਣ ਲਈ ਵੱਖ ਵੱਖ ਮੁਹਿੰਮ ਚਲਾ ਰਹੀ ਹੈ ਤਾਂ ਜੋ ਬੱਚੇ ਨਸਿਆਂ ਤੋਂ ਦੂਰ ਹੋ ਸਕਣ ਪਰ ਦੂਜੇ ਪਾਸੇ ਜਿਥੇ ਪਿੰਡ ਵਿੱਚ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਓਸਨੂੰ ਹੀ ਰੋਕ ਦਿੱਤਾ ਗਿਆ। ਦਰਅਸਲ ਮਾਮਲਾ ਨਾਭਾ ਬਲਾਕ ਦੇ ਪਿੰਡ ਰਾਈਮਲ ਮਾਜਰੀ ਵਿਖੇ ਪੰਚਾਇਤ ਵੱਲੋਂ ਤਿੰਨ ਦਿਨਾਂ ਕਬੱਡੀ ਖੇਡ ਮੇਲਾ ਕਰਵਾਇਆ ਗਿਆ ਸੀ ਅਤੇ ਇਸ ਖੇਡ ਮੇਲੇ ਵਿੱਚ ਪੰਜਾਬ ਦੇ ਕੋਣੇ ਕੋਣੇ ਤੋਂ ਇਲਾਵਾ ਹਰਿਆਣਾ ਤੋਂ ਵੀ ਕਬੱਡੀ ਦੇ ਖਿਡਾਰੀ ਪਹੁੰਚੇ।


ਜਦੋਂ ਖੇਡ ਪ੍ਰਬੰਧਕ ਅਤੇ ਪਿੰਡ ਦੀ ਪੰਚਾਇਤ ਵੱਲੋਂ ਕਬੱਡੀ ਮੈਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਤਾਂ ਪੁਲਿਸ ਵੱਲੋਂ ਮੌਕੇ ਤੇ ਕਬੱਡੀ ਖੇਡ ਨੂੰ ਰੋਕ ਦਿੱਤਾ ਕਿਹਾ ਕਿ ਲੜਾਈ ਹੋਣ ਦਾ ਡਰ ਹੈ ਜਦੋਂ ਕਿ ਗਰਾਊਂਡ ਵਿੱਚ ਕੋਈ ਵੀ ਲੜਾਈ ਵਾਲਾ ਵਿਅਕਤੀ ਮੌਜੂਦ ਨਹੀਂ ਸੀ। ਪਿੰਡ ਦੇ ਸਰਪੰਚ ਪ੍ਰਭਜੋਤ ਸਿੰਘ ਟੀਵਾਣਾ ਅਤੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਬੱਡੀ ਟੂਰਨਾਮੈਂਟ ਕਰਵਾਉਂਦੇ ਆ ਰਹੇ ਹਾਂ ਜਿਸਦੇ ਲਈ ਬਕਾਇਦਾ ਮੰਨਜੂਰੀ ਵੀ ਅਸੀਂ ਲਈ ਸੀ।


ਟੂਰਨਾਮੈਂਟ ਐਸਐਚਓ ਨੇ ਆ ਕੇ ਰੋਕ ਦਿੱਤਾ। ਖਿਡਾਰੀ ਨੇ ਕਿਹਾ ਕਿ ਅਸੀਂ ਤਾਂ ਪੋਸਟਰ ਵੇਖ ਕੇ ਹੀ ਇੱਥੇ ਖੇਡਣ ਲਈ ਆਏ ਸੀ ਅਤੇ ਪਿਛਲੇ ਸਾਲ ਵੀ ਅਸੀਂ ਹਜ਼ਾਰ ਔਰ ਰੁਪਏ ਦੇ ਇਨਾਮ ਜਿੱਤ ਕੇ ਘਰਾਂ ਨੂੰ ਗਏ ਸੀ। ਓਥੇ ਹੀ ਪੂਰੇ ਮਾਮਲੇ ਤੇ ਐਸਐਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਕਿਹਾ ਕਿ ਲੜਾਈ ਹੋਣ ਦਾ ਡਰ ਸੀ। ਜਿਸ ਕਰਕੇ ਅਸੀਂ ਮੈਚ ਨੂੰ ਰੋਕ ਦਿੱਤਾ ਹੈ।

Tags:    

Similar News