ਅੰਮ੍ਰਿਤਸਰ : 8 ਪਿਸਤੌਲ 32 ਬੋਰ 8 ਮੈਗਜੀਨ ਅਤੇ 17 ਜਿੰਦਾ ਰੌਂਦ ਸਮੇਤ ਤਿੰਨ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹੱਥ ਦੋ ਵੱਖ-ਵੱਖ ਮਾਮਲਿਆਂ ਵਿਚ ਮਿਲੀ ਵੱਡੀ ਕਾਮਯਾਬੀ, ਤਿੰਨ ਦੋਸ਼ੀਆਂ ਤੋਂ ਅੱਠ ਪਿਸਤਲ 32 ਬੋਰ ਅੱਠ ਮੈਗਜੀਨ ਅਤੇ 17 ਜਿੰਦਾ ਰੋਧ ਕੀਤੇ ਬਰਾਮਦ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਸੰਗਠਿਤ ਅਪਰਾਧ ਖਿਲਾਫ...

Update: 2024-10-10 13:40 GMT

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹੱਥ ਦੋ ਵੱਖ-ਵੱਖ ਮਾਮਲਿਆਂ ਵਿਚ ਮਿਲੀ ਵੱਡੀ ਕਾਮਯਾਬੀ, ਤਿੰਨ ਦੋਸ਼ੀਆਂ ਤੋਂ ਅੱਠ ਪਿਸਤਲ 32 ਬੋਰ ਅੱਠ ਮੈਗਜੀਨ ਅਤੇ 17 ਜਿੰਦਾ ਰੋਧ ਕੀਤੇ ਬਰਾਮਦ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਸੰਗਠਿਤ ਅਪਰਾਧ ਖਿਲਾਫ ਵੱਡੀ ਕਾਰਵਾਈ ਕਰਦਿਆ ਗੁਪਤ ਸੂਚਨਾ ਤੇ ਦੇ ਵੱਖ-ਵੱਖ ਮਾਮਲਿਆ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋ 1. ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਬਲਜਿੰਦਰ ਸਿੰਘ ਵਾਸੀ ਨੇਸ਼ਟਾ ਥਾਣਾ ਘਰਿੰਡਾ ਜਿਲ੍ਹਾ ਅਮ੍ਰਿਤਸਰ ਅਤੇ 2. ਗੁਰਤੇਜ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨਵੀ ਅਬਾਦੀ ਅਟਾਰੀ ਜਿਲ੍ਹਾ ਅੰਮ੍ਰਿਤਸਰ ਨੂੰ 05 ਪਿਸਟਲ 32 ਬੋਰ ਸਮੇਤ ਪੰਜ ਮੈਗਜ਼ੀਨ ਅਤੇ 15 ਜਿੰਦਾ ਰੌਂਦਾ ਅਤੇ ਇੱਕ ਸਪਲੈਂਡਰ ਮੋਟਰ ਸਾਈਕਲ ਰੰਗ ਕਾਲਾ ਨੰਬਰੀ PB02CQ0914 ਸਮੇਤ ਗ੍ਰਿਫਤਾਰ ਕੀਤਾ ਗਿਆ।

Full View

ਜਿਸ ਸਬੰਧੀ ਉਕਤ ਚਰਨਜੀਤ ਸਿੰਘ ਅਤੇ ਗੁਰਤੇਜ ਸਿੰਘ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 228 ਮਿਤੀ 09.10.2024 ਜੁਰਮ 25/54/59 ARMS ACT ਤਹਿਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਏਸੇ ਤਰ੍ਹਾ ਸੰਗਠਿਤ ਅਪਰਾਧ ਖਿਲਾਫ ਚਲਾਈ ਗਈ ਇਸ ਮੁਹਿੰਮ ਵਿੱਚ ਥਾਣਾ ਚਾਟੀਵਿੰਡ ਪੁਲਿਸ ਵੱਲੋਂ ਗੁਪਤ ਸੂਚਨਾ ਤੇ 3. ਬਿਕਰਜੀਤ ਸਿੰਘ ਉਰਫ ਬਿੱਕੀ ਪੁੱਤਰ ਲਾਭ ਸਿੰਘ ਵਾਸੀ ਪਿੰਡ ਗੱਦੂਆਂ ਥਾਣਾ ਧਰਮਗੜ੍ਹ ਜਿਲ੍ਹਾ ਸੰਗਰੂਰ ਨੂੰ 03 ਪਿਸਟਲ 32 ਬੋਰ ਸਮੇਤ 03 ਮੈਗਜ਼ੀਨ ਅਤੇ 02 ਜਿੰਦਾ ਰੋਂਦਾ ਸਮੇਤ ਗ੍ਰਿਫਤਾਰ ਕਰ ਲਿਆ। ਗਿਆ। ਜਿਸ ਸਬੰਧੀ ਉਸ ਖਿਲਾਫ ਥਾਣਾ ਚਾਟੀਵਿੰਡ ਵਿਖੇ ਮੁਕਦਮਾ ਦਰਜ ਕਰਕੇ ਤਫਤੀਸ਼ ਅਲਮ ਵਿੱਚ ਲਿਆਂਦੀ ਜਾ ਰਹੀ ਹੈ।

Full View

ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਕੀਤੀ ਪੁੱਛਗਿਛ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਗੁਰਤੇਜ ਸਿੰਘ ਦੇ ਪਾਕਿਸਤਾਨੀ ਸਮੱਗਲਰਾ ਨਾਲ ਸਬੰਧ ਹਨ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁੱਛਗਿਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਬਿਕਰਜੀਤ ਸਿੰਘ ਉਰਫ ਬਿੱਕੀ ਵੱਖ-ਵੱਖ ਗੈਂਗਾ ਨੂੰ ਅਪਰਾਧਿਕ ਗਤੀਵਿਧੀਆਂ ਲਈ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਲਿਆ ਦਿੰਦਾ ਸੀ । ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਹਨਾ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Tags:    

Similar News