ਔਰਤਾਂ ਨੇ ਵੋਟਾਂ ਪਵਾਉਣ ਲਈ ਧੱਕੇਸ਼ਾਹੀ ਨਾਲ ਪੈਸੇ ਦੇਣ ਤੇ ਧਮਕਾਉਣ ਦੇ ਦੋਸ਼ ਲਾਏ
ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਕਿਰਲਗੜ੍ਹ ਵਿਖੇ ਵੋਟਾਂ ਪਾਉਣ ਲਈ ਜ਼ਬਰਦਸਤੀ ਪੈਸੇ ਦੇਣ ਅਤੇ ਧਮਕਾਉਣ ਦੇ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ, ਚੋਣ ਕਮਿਸ਼ਨ ਪੰਜਾਬ, ਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜਦਿਆਂ ਪਲਵਿੰਦਰ ਕੌਰ;
ਲੋਪੋਕੇ : ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਕਿਰਲਗੜ੍ਹ ਵਿਖੇ ਵੋਟਾਂ ਪਾਉਣ ਲਈ ਜ਼ਬਰਦਸਤੀ ਪੈਸੇ ਦੇਣ ਅਤੇ ਧਮਕਾਉਣ ਦੇ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ, ਚੋਣ ਕਮਿਸ਼ਨ ਪੰਜਾਬ, ਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜਦਿਆਂ ਪਲਵਿੰਦਰ ਕੌਰ ਪਤਨੀ ਸਾਹਿਬ ਸਿੰਘ ਤੇ ਬਲਵਿੰਦਰ ਕੌਰ ਆਪਣੇ ਹੀ ਪਿੰਡ ਦੇ ਸਰਪੰਚੀ ਚੋਣ ਲੜ ਰਹੇ ਉਮੀਦਵਾਰ ਦਿਲਬਾਗ ਸਿੰਘ ਤੇ ਉਸ ਦੇ ਭਤੀਜੇ ਬਲਤੇਜ਼ ਸਿੰਘ ਤੇ ਦੋਸ਼ ਲਗਾਏ ਹਨ ਕਿ ਅੱਜ ਸਵੇਰੇ ਦਿਲਬਾਗ ਸਿੰਘ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਸਰਪੰਚੀ ਦੀ ਚੋਣ ਲੜ ਰਿਹਾ ਤੇ ਨਾਲ ਉਸ ਦਾ ਭਤੀਜਾ ਬਲਤੇਜ਼ ਸਿੰਘ ਪਿੰਡ ਕਿਰਲਗੜ ਦੋਵੇ ਜਾਣੇ ਸਾਨੂੰ ਵੋਟਾਂ ਕਹਿਣ ਲਈ ਆਏ ਮੈ ਅੱਗੋ ਦਿਲਬਾਗ ਸਿੰਘ ਤੇ ਉਸਦੇ ਭਤੀਜੇ ਬਲਤੇਜ਼ ਸਿੰਘ ਨੂੰ ਕਿਹਾ ਕਿ ਮੇਰਾ ਪਤੀ ਘਰ ਨਹੀਂ ਹੈ ਮੈਂ ਉਹਨਾਂ ਨਾਲ ਵੋਟਾਂ ਦੀ ਸਲਾਹ ਕਰਕੇ ਤੁਹਾਨੂੰ ਦੱਸ ਦੇਵਾਂਗੀ। ਇਹਨਾਂ ਵਿਅਕਤੀਆਂ ਵੱਲੋਂ ਮੈਨੂੰ ਜ਼ਬਰਦਸਤੀ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਹੁਣ ਤਾਂ ਤੁਹਾਨੂੰ ਪੈਸੇ ਦੇ ਕੇ ਮੋਟਾ ਮੰਗ ਰਹੇ ਹਾਂ ਪਰ ਜੇਕਰ ਤੁਸੀਂ ਵੋਟਾਂ ਸਾਨੂੰ ਨਾ ਪਾਈਆਂ ਤਾਂ ਤੁਹਾਡਾ ਬੁਰਾ ਹਸ਼ਰ ਹੋਵੇਗਾ।
ਪਲਵਿੰਦਰ ਕੌਰ ਨੇ ਇਹ ਵੀ ਦੋਸ਼ ਲਗਾਏ ਹਨ ਕਿ ਦਿਲਬਾਗ ਸਿੰਘ ਅਤੇ ਬਲਦੇਵ ਸਿੰਘ ਵੱਲੋਂ ਮੈਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਵੀ ਗਾਲਾਂ ਕੱਢੀਆਂ ਗਈਆਂ ਤੇ ਮੇਰੇ ਘਰ ਵਿੱਚ ਪੈਸੇ ਸੁੱਟ ਕੇ ਚਲੇ ਗਏ । ਇਸੇ ਤਰ੍ਹਾਂ ਹੀ ਇਸੇ ਪਿੰਡ ਦੀ ਔਰਤ ਬਲਵਿੰਦਰ ਕੌਰ ਨੇ ਵੀ ਕਿਹਾ ਹੈ ਕਿ ਦਿਲਬਾਗ ਸਿੰਘ ਵੱਲੋਂ ਸਾਨੂੰ ਵੋਟਾਂ ਪਾਉਣ ਲਈ ਜ਼ਬਰਦਸਤੀ ਪੈਸੇ ਦਿੱਤੇ ਜਾ ਰਹੇ ਹਨ ਪਰ ਅਸੀਂ ਪਿੰਡ ਵਿੱਚ ਇੱਕ ਵਧੀਆ ਸਰਪੰਚ ਦੀ ਚੋਣ ਕਰਨੀ ਇਸ ਲਈ ਅਸੀਂ ਬਿਨਾਂ ਕਿਸੇ ਪੈਸਿਆਂ ਤੋਂ ਬਿਨਾਂ ਕਿਸੇ ਲਾਲਚ ਤੋਂ ਉਸ ਸਰਪੰਚ ਨੂੰ ਚੁਣਾਂਗੇ ਜੋ ਸਾਡੇ ਪਿੰਡ ਦਾ ਭਲਾ ਕਰ ਸਕੇ। ਇਸ ਲਈ ਅਸੀਂ ਦਿਲਬਾਗ ਸਿੰਘ ਦੀਆਂ ਧਮਕੀਆਂ ਅਤੇ ਪੈਸਿਆਂ ਨੂੰ ਠੁਕਰਾ ਦਿੱਤਾ।
ਇਹਨਾਂ ਔਰਤਾਂ ਨੇ ਮੰਗ ਕੀਤੀ ਹੈ ਕਿ ਦਿਲਬਾਗ ਸਿੰਘ ਅਤੇ ਉਸ ਦੇ ਭਤੀਜੇ ਬਲਤੇਜ ਸਿੰਘ ਵੱਲੋਂ ਜੋ ਸਾਨੂੰ ਜਾਤੀ ਸੂਚਕ ਸ਼ਬਦ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ ਉਸ ਦਾ ਸਾਨੂੰ ਇਨਸਾਫ ਦਵਾਇਆ ਜਾਵੇ। ਇਸ ਬੰਦੇ ਵਿਰੋਧੀ ਧਿਰ ਦੇ ਦਿਲਬਾਗ ਸਿੰਘ ਅਤੇ ਬਲਤੇਜ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾ ਤਾਂ ਇਹਨਾ ਔਰਤਾਂ ਦੇ ਘਰ ਗਏ ਨਾ ਹੀ ਕੋਈ ਜਾਤੀ ਸੂਚਕ ਸ਼ਬਦ ਬੋਲੇ ਅਤੇ ਨਾ ਹੀ ਇਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਸਭ ਸਰਪੰਚੀ ਚੋਣ ਲੜ ਰਹੇ ਦੂਜੀ ਧਿਰ ਦੇ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਜੇਕਰ ਇਹਨਾਂ ਕੋਲੋਂ ਸਾਡੇ ਵਿਰੁੱਧ ਕੋਈ ਸਬੂਤ ਹੈ ਤਾਂ ਉਹ ਪੇਸ਼ ਕੀਤਾ ਜਾਵੇ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਦੋਨਾਂ ਧਿਰਾਂ ਅੰਦਰ ਖਾਸਾਂ ਆਈਆਂ ਹਨ ਛਾਣਬੀਣ ਜਾ ਰਹੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।