ਪੰਜਾਬ ਦੇ ਚੋਣ ਨਤੀਜਿਆ ਦਾ 2027 ਦੀ ਵਿਧਾਨ ਸਭਾ ’ਤੇ ਪਵੇਗਾ ਅਸਰ !

ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆ ਜਾਣਗੇ। ਕਾਂਗਰਸ ਪਾਰਟੀ ਦੇ ਨਤੀਜੇ ਕੁਝ ਵੀ ਹੋਣ ਇਸਦਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਤੈਅ ਹੈ। ਕਾਂਗਰਸ ਦੇ ਤਿੰਨ ਕੱਦਾਵਰ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਲੜ ਰਹੇ ਹਨ।

Update: 2024-06-04 03:32 GMT

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆ ਜਾਣਗੇ। ਕਾਂਗਰਸ ਪਾਰਟੀ ਦੇ ਨਤੀਜੇ ਕੁਝ ਵੀ ਹੋਣ ਇਸਦਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਤੈਅ ਹੈ। ਕਾਂਗਰਸ ਦੇ ਤਿੰਨ ਕੱਦਾਵਰ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਲੜ ਰਹੇ ਹਨ। ਜੇਕਰ ਉਹ ਜਿੱਤਦੇ ਹਨ ਤਾਂ ਉਨ੍ਹਾਂ ਦਾ ਪੰਜਾਬ ਦੀ ਸਿਆਸਤ ਤੋਂ ਦੂਰ ਹੋਣਾ ਤੈਅ ਹੈ। ਜਿਸ ਤੋਂ ਬਾਅਦ ਨਵੇਂ ਚਿਹਰਿਆਂ ਨੂੰ ਉਨ੍ਹਾਂ ਦੀ ਥਾਂ ਮਿਲ ਸਕਦੀ ਹੈ। ਉੱਥੇ, ਜੇਕਰ ਇਨ੍ਹਾਂ ’ਚੋਂ ਕੋਈ ਹਾਰਦਾ ਵੀ ਹੈ ਤਾਂ 2027 ’ਚ ਉਨ੍ਹਾਂ ਦਾ ਦਾਅਵਾ ਕਮਜ਼ੋਰ ਪੈ ਸਕਦਾ ਹੈ।

ਪੰਜਾਬ ਵਿੱਚ ਕਾਂਗਰਸ ਅੱਗੇ

ਕਾਂਗਰਸ ਆਪਣੀ ਜਿੱਤ ਨੂੰ ਲੈ ਕੇ ਆਸਵੰਦ ਨਜ਼ਰ ਆ ਰਹੀ ਹੈਪੰਜਾਬ ਦੇ ਚੋਣ ਨਤੀਜਿਆ ਦਾ 2027 ਦੀ ਵਿਧਾਨ ਸਭਾ ’ਤੇ ਪਵੇਗਾ ਅਸਰ !। ਉਥੇ, ਐਗਜ਼ਿਟ ਪੋਲ ਵੀ ਕਾਂਗਰਸ ਨੂੰ ਉੱਪਰ ਦਿਖਾ ਰਹੇ ਹਨ। ਕਾਂਗਰਸ ਇਸ ਗੱਲ ਨੂੰ ਲੈ ਕੇ ਰਾਹਤ ਮਹਿਸੂਸ ਕਰ ਰਹੀ ਹੈ ਕਿ ਉਸ ਨੂੰ ਆਮ ਆਦਮੀ ਪਾਰਟੀ ਦੇ ਸੱਤਾ ਵਿਰੋਧੀ ਦਾ ਲਾਭ ਹੋਇਆ ਹੋਵੇਗਾ। ਇਹੀ ਕਾਰਨ ਹੈ ਕਿ ਕਾਂਗਰਸ ਨੇ ਪੰਜਾਬ ’ਚ ‘ਆਪ’ ਨਾਲ ਸਮਝੌਤਾ ਨਹੀਂ ਕੀਤਾ ਸੀ। ਕਾਂਗਰਸ ਦੇ ਅੰਦਰ 2024 ਦੇ ਨਾਲ-ਨਾਲ 2027 ਦੀ ਵੀ ਖਿੱਚੋਤਾਣ ਚੱਲ ਰਹੀ ਹੈ। ਕਾਂਗਰਸ ’ਚ ਮੁੱਖ ਮੰਤਰੀ ਅਹੁਦੇ ਲਈ ਚਾਰ ਚਿਹਰੇ ਸਾਹਮਣੇ ਆ ਚੁੱਕੇ ਹਨ। ਜਿਸ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਦੇ ਨਾਂ ’ਤੇ 2022 ਦੀ ਚੋਣ ਲੜੀ ਗਈ। ਪੰਜਾਬ ਦੀ ਸਿਆਸਤ ਉੱਤੇ ਲੋਕ ਸਭਾ ਚੋਣਾਂ ਦਾ ਅਸਰ ਜਰੂਰ ਪਵੇਗਾ।

Tags:    

Similar News