ਪਿੰਡ ਭੋਜੋਮਾਜਰੀ ਦੇ ਲੋਕਾਂ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ

ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਵੱਲੋਂ ਨਵੇਕਲੀ ਪਹਿਲ। ਨਸ਼ਿਆਂ ਖਿਲਾਫ ਪਿੰਡ ਵਿੱਚ ਥਾਂ-ਥਾਂ ਤੇ ਬੈਨਰ ਤੇ ਪੋਸਟਰ ਲਗਾਏ। ਪਿੰਡ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਕਿ ਜੇਕਰ ਪਿੰਡ ਦੀ ਜੂ ਦੇ ਅੰਦਰ ਜੇ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ੇ ਕਰਨ ਵਾਲਿਆਂ ਦੀ ਕੋਈ ਪਿੰਡ ਵਾਸੀ ਮਦਦ ਕਰਦਾ ਜਾਂ ਫਿਰ ਨਸ਼ਾ ਵੇਚਦਾ ਹੈ।

Update: 2024-11-27 09:15 GMT

ਨਾਭਾ (ਕਵਿਤਾ) : ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਵੱਲੋਂ ਨਵੇਕਲੀ ਪਹਿਲ। ਨਸ਼ਿਆਂ ਖਿਲਾਫ ਪਿੰਡ ਵਿੱਚ ਥਾਂ-ਥਾਂ ਤੇ ਬੈਨਰ ਤੇ ਪੋਸਟਰ ਲਗਾਏ। ਪਿੰਡ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਕਿ ਜੇਕਰ ਪਿੰਡ ਦੀ ਜੂ ਦੇ ਅੰਦਰ ਜੇ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ੇ ਕਰਨ ਵਾਲਿਆਂ ਦੀ ਕੋਈ ਪਿੰਡ ਵਾਸੀ ਮਦਦ ਕਰਦਾ, ਜਾਂ ਫਿਰ ਨਸ਼ਾ ਵੇਚਦਾ ਹੈ। ਉਸ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾਂ ਕੀਤਾ ਜਾਵੇਗਾ। ਇਸ ਉਪਰਾਲੇ ਦੀ ਨਾਭੇ ਹਲਕੇ ਵਿੱਚ ਸ਼ਲਾਗਾ ਹੋ ਰਹੀ।

ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹਾਂ। ਪੰਜਾਬ ਦੀ ਨੌਜਵਾਨ ਪੀੜੀ ਦਿਨੋ-ਦਿਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ। ਜੇਕਰ ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਭੋਜੌਮਾਜਰੀ ਦੀ ਪੰਚਾਇਤ, ਪਿੰਡ ਵਾਸੀ ਅਤੇ ਨਗਰ ਦੇ ਵੱਲੋਂ ਨਵੇਕਲੀ ਪਹਿਲ ਕਦਮੀ ਵਿਖਾਉਂਦਿਆਂ ਹੋਇਆਂ ਪਿੰਡ ਦੇ ਵਿੱਚ ਥਾਂ-ਥਾਂ ਤੇ ਬੈਨਰ ਤੇ ਪੋਸਟਰ ਨਸ਼ੇ ਵਿਰੁੱਧ ਲਗਾਏ ਹਨ। ਪਿੰਡ ਦੀ ਜੂ ਦੇ ਅੰਦਰ ਜੇ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ੇ ਕਰਨ ਵਾਲਿਆਂ ਦੀ ਮਦਦ ਕਰਦਾ, ਜਾਂ ਫਿਰ ਨਸ਼ਾ ਵੇਚਦਾ ਹੈ।

ਉਸ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾਂ ਕੀਤਾ ਜਾਵੇਗਾ ਅਤੇ ਕੋਈ ਵੀ ਵਿਅਕਤੀ ਨਸ਼ਾ ਤਸਕਰ ਦੇ ਨਾਲ ਨਾਤਾ ਨਹੀਂ ਰੱਖੇਗਾ। ਜੇਕਰ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਹੈ। ਉਸ ਦਾ ਨਿਪਟਾਰਾ ਵੀ ਪਿੰਡ ਦੀ ਸੱਥ ਦੇ ਵਿੱਚ ਹੀ ਸਰਪੰਚ, ਪੰਚ ਅਤੇ ਪਿੰਡ ਦੇ ਮੁਹਤਵਰ ਵਿਅਕਤੀਆਂ ਦੀ ਸਲਾਹ ਮਸ਼ਵਰੇ ਦੇ ਨਾਲ ਲੜਾਈ ਝਗੜੇ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਲੜਾਈ ਝਗੜੇ ਦਾ ਕੋਈ ਵੀ ਮਾਮਲਾ ਪੁਲਿਸ ਥਾਣੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਦੀ ਸਰਪੰਚ ਅਤੇ ਪੰਚ ਅਤੇ ਪਿੰਡ ਦੇ ਵਿਅਕਤੀਆਂ ਨੇ ਕਿਹਾ ਕਿ ਇਹ ਉਪਰਾਲਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਬਚਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।

ਪਿੰਡ ਭੋਜੌਮਾਜਰੀ ਦੀ ਪੰਚਾਇਤ, ਪਿੰਡ ਵਾਸੀ ਅਤੇ ਨਗਰ ਦੇ ਵੱਲੋਂ ਨਵੇਕਲੀ ਪਹਿਲ ਕਦਮੀ ਵਿਖਾਉਂਦਿਆਂ ਹੋਇਆਂ ਪਿੰਡ ਦੇ ਵਿੱਚ ਥਾਂ-ਥਾਂ ਤੇ ਬੈਨਰ ਤੇ ਪੋਸਟਰ ਨਸ਼ੇ ਵਿਰੁੱਧ ਲਗਾਏ ਹਨ। ਪਿੰਡ ਦੀ ਜੂ ਦੇ ਅੰਦਰ ਜੇ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ੇ ਕਰਨ ਵਾਲਿਆਂ ਦੀ ਮਦਦ ਕਰਦਾ, ਜਾਂ ਫਿਰ ਨਸ਼ਾ ਵੇਚਦਾ ਹੈ। ਉਸ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾਂ ਕੀਤਾ ਜਾਵੇਗਾ ਅਤੇ ਕੋਈ ਵੀ ਵਿਅਕਤੀ ਨਸ਼ਾ ਤਸਕਰ ਦੇ ਨਾਲ ਨਾਤਾ ਨਹੀਂ ਰੱਖੇਗਾ ਅਤੇ ਪਿੰਡ ਵਾਸੀਆਂ ਦੇ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਏਗਾ।

ਇਸ ਮੌਕੇ ਤੇ ਪਿੰਡ ਭੋਜੋਮਾਜਰੀ ਦੀ ਮਹਿਲਾ ਸਰਪੰਚ ਬਲਵਿੰਦਰ ਕੌਰ ਨੇ ਕਿਹਾ ਕਿ ਦਿਨੋ ਦਿਨ ਵੱਧ ਰਹੇ ਨਸ਼ੇ ਨੂੰ ਵੇਖਦਿਆਂ ਹੋਇਆਂ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਸ ਕਰਕੇ ਜੇ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ਾ ਦੀ ਸਪਲਾਈ ਕਰਦਾ ਜਾਂ ਨਸ਼ਾ ਕਰਨ ਵਾਲਿਆਂ ਦੀ ਮਦਦ ਕਰਦਾ ਉਸਦੇ ਪਿੰਡ ਦੇ ਵਿੱਚ ਮੁਕੰਮਲ ਬਾਈਕਾਟ ਕਰਕੇ ਉਸ ਨੂੰ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਅਸੀਂ ਪਿੰਡ ਵਿੱਚ ਥਾਂ-ਥਾਂ ਤੇ ਬੈਨਰ ਅਤੇ ਪੋਸਟਰ ਵੀ ਲਗਾਏ ਹਨ।

ਇਸ ਮੌਕੇ ਤੇ ਪਿੰਡ ਭੋਜੋਮਾਜਰੀ ਦੇ ਪੰਚਾਇਤ ਮੈਂਬਰ ਧਰਮਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹਾਂ। ਪੰਜਾਬ ਦੀ ਨੌਜਵਾਨ ਪੀੜੀ ਦਿਨੋ-ਦਿਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ। ਉਸ ਨੂੰ ਵੇਖਦਿਆਂ ਹੋਇਆਂ ਸਾਰੇ ਪਿੰਡ ਦੇ ਨਗਰ ਦੇ ਵੱਲੋਂ ਪੰਚਾਇਤ ਨੇ ਨਸ਼ੇ ਖਿਲਾਫ ਇਹ ਬੀੜਾ ਚੁੱਕਿਆ ਹੈ। ਜੇਕਰ ਅਸੀਂ ਆਪ ਹੀ ਨਸ਼ੇ ਦੇ ਖਿਲਾਫ ਹੰਬਲਾ ਮਾਰਾਂਗੇ ਤਾਂ ਹੀ ਅਸੀਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਾਂਗੇ ਅਤੇ ਪਿੰਡ ਦੇ ਨਗਰ ਵੱਲੋਂ ਮਤਾ ਪਾਸ ਕੀਤਾ।

ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ੇ ਦੀ ਸਪਲਾਈ ਕਰਦਾ ਜਾਂ ਨਸ਼ਾ ਕਰਨ ਵਾਲਿਆਂ ਦੀ ਮਦਦ ਕਰਦਾ ਉਸਦੇ ਪਿੰਡ ਦੇ ਵਿੱਚ ਮੁਕੰਮਲ ਬਾਈਕਾਟ ਕਰਕੇ ਉਸਨੂੰ ਇਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਸਬੰਧੀ ਅਸੀਂ ਪਿੰਡ ਦੇ ਵਿੱਚ ਥਾਂ-ਥਾਂ ਤੇ ਪੋਸਟਰ ਅਤੇ ਬੈਨਰ ਵੀ ਲਗਾਏ ਹਨ। ਅਸੀਂ ਸਮੁੱਚੇ ਪੰਜਾਬ ਅੰਦਰ ਪੰਚਾਇਤਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਤਾਂ ਸਾਨੂੰ ਆਪ ਅੱਗੇ ਹੋ ਕੇ ਨਸ਼ੇ ਖਿਲਾਫ ਲੜਾਈ ਲੜਨੀ ਹੋਵੇਗੀ। 

Tags:    

Similar News