‘‘ਜ਼ਮੀਨ ਵੀ ਹੱਥੋਂ ਗਈ, ਬੇਟਾ ਵੀ ਡਿਪੋਰਟ ਹੋ ਗਿਆ’’

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀ ਭਾਰਤੀਆਂ ਦਾ ਦੂਜਾ ਜਹਾਜ਼ ਰਾਤੀਂ 10 ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ਪਹੁੰਚ ਰਿਹਾ ਏ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਸ਼ਾਮਲ ਨੇ। ਬਹੁਤ ਸਾਰੇ ਮਾਪਿਆਂ ਨੂੰ ਹਾਲੇ ਤੱਕ ਨਹੀਂ ਪਤਾ ਕਿ ਉਨ੍ਹਾਂ ਦੇ ਬੱਚੇ ਵਿਚ ਵੀ ਡਿਪੋਰਟ ਹੋ ਚੁੱਕੇ ਨੇ ਪਰ ਜਿਨ੍ਹਾਂ ਮਾਪਿਆਂ ਨੂੰ ਇਸ ਬਾਰੇ ਪਤਾ ਚੱਲਿਆ, ਉਨ੍ਹਾਂ ਵਿਚ ਡਾਹਢੀ ਚਿੰਤਾ ਪਾਈ ਜਾ ਰਹੀ ਐ।;

Update: 2025-02-15 11:48 GMT

ਅੰਮ੍ਰਿਤਸਰ : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀ ਭਾਰਤੀਆਂ ਦਾ ਦੂਜਾ ਜਹਾਜ਼ ਰਾਤੀਂ 10 ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ਪਹੁੰਚ ਰਿਹਾ ਏ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਸ਼ਾਮਲ ਨੇ। ਬਹੁਤ ਸਾਰੇ ਮਾਪਿਆਂ ਨੂੰ ਹਾਲੇ ਤੱਕ ਨਹੀਂ ਪਤਾ ਕਿ ਉਨ੍ਹਾਂ ਦੇ ਬੱਚੇ ਵਿਚ ਵੀ ਡਿਪੋਰਟ ਹੋ ਚੁੱਕੇ ਨੇ ਪਰ ਜਿਨ੍ਹਾਂ ਮਾਪਿਆਂ ਨੂੰ ਇਸ ਬਾਰੇ ਪਤਾ ਚੱਲਿਆ, ਉਨ੍ਹਾਂ ਵਿਚ ਡਾਹਢੀ ਚਿੰਤਾ ਪਾਈ ਜਾ ਰਹੀ ਐ। ਡਿਪੋਰਟ ਪੰਜਾਬੀਆਂ ਵਿਚ ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦਾ ਰਹਿਣ ਵਾਲਾ ਜਤਿੰਦਰ ਵੀ ਸ਼ਾਮਲ ਐ, ਜਿਸ ਦੇ ਮਾਪਿਆਂ ਨੂੰ ਅੱਜ ਹੀ ਇਸ ਬਾਰੇ ਪਤਾ ਚੱਲਿਆ। 


ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ 67 ਪੰਜਾਬੀਆਂ ਵਿਚ ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦਾ ਰਹਿਣ ਵਾਲਾ ਜਤਿੰਦਰ ਸਿੰਘ ਵੀ ਸ਼ਾਮਲ ਐ, ਜਿਸ ਨੂੰ ਮਾਪਿਆਂ ਨੇ ਜ਼ਮੀਨ ਵੇਚ ਕੇ 45 ਲੱਖ ਰੁਪਏ ਖ਼ਰਚ ਕੇ ਵਿਦੇਸ਼ ਭੇਜਿਆ ਸੀ ਤਾਂ ਜੋ ਆਪਣਾ ਭਵਿੱਖ ਸੰਵਾਰ ਸਕੇ ਪਰ ਹੁਣ ਜਦੋਂ ਜਤਿੰਦਰ ਸਿੰਘ ਨੂੰ ਡਿਪੋਰਟ ਕਰ ਦਿੱਤਾ ਗਿਆ ਏ ਤਾਂ ਮਾਪਿਆਂ ਵਿਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਏ ਕਿਉਂਕਿ ਜ਼ਮੀਨ ਵੀ ਹੱਥੋਂ ਗਈ ਅਤੇ ਬੇਟਾ ਵੀ ਵਾਪਸ ਆ ਗਿਆ।


ਜਤਿੰਦਰ ਸਿੰਘ ਦੀ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਉਨ੍ਹਾਂ ਦੀ ਬੇਟੇ ਨਾਲ ਫ਼ੋਨ ’ਤੇ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਕੋਈ ਫ਼ੋਨ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪੰਜ ਮਹੀਨੇ ਹੀ ਜਤਿੰਦਰ ਵਿਦੇਸ਼ ਗਿਆ ਸੀ ਅਤੇ ਏਜੰਟ ਨੇ 15 ਦਿਨਾਂ ਵਿਚ ਪਹੁੰਚਾਉਣ ਦੀ ਗੱਲ ਆਖੀ ਸੀ।


ਦੱਸ ਦਈਏ ਕਿ ਜਤਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਐ। ਭਾਵੇਂ ਕਿ ਪੈਲੀ ਹੱਥੋਂ ਜਾਣ ਨੂੰ ਲੈ ਕੇ ਪਰਿਵਾਰ ਵਿਚ ਚਿੰਤਾ ਪਾਈ ਜਾ ਰਹੀ ਐ ਪਰ ਮਾਪਿਆਂ ਦਾ ਕਹਿਣਾ ਏ ਕਿ ਬੇਟਾ ਸਹੀ ਸਲਾਮਤ ਆ ਗਿਆ ਏ, ਇੰਨਾ ਹੀ ਬਹੁਤ ਐ ਪਰ ਸਰਕਾਰ ਕੋਈ ਨੌਕਰੀ ਦਾ ਪ੍ਰਬੰਧ ਕਰਨਾ ਚਾਹੀਦੈ।

Tags:    

Similar News