ਸਹੁਰੇ ਪਰਿਵਾਰ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ, ਪੈਟਰੋਲ ਛਿੜਕ ਕੇ ਸਾੜਿਆ ਜਵਾਈ, ਜਾਣੋ ਪੂਰਾ ਮਾਮਲਾ

ਬੀਤੇ ਦਿਨੀ ਫਾਜ਼ਿਲਕਾ ਦੇ ਰਹਿਣ ਵਾਲੇ ਇਕ ਨੌਜਵਾਨ ਅਧਿਆਪਕ ਵਿਸ਼ਵਦੀਪ ’ਤੇ ਸਹੁਰਾ ਪਰਿਵਾਰ ਵਲੋਂ ਪੈਟਰੋਲ ਛਿੜਕ ਕੇ ਅੱਗ ਲਗਾ ਦੇਣ ਦਾ ਮਾਮਲਾ ਸਾਮਣੇ ਆਇਆ। ਜਿਸ ਦੌਰਾਨ ਅਧਿਆਪਕ ਵਿਸ਼ਵਦੀਪ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਵੱਲੋਂ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿਤਾ ਸੀ।

Update: 2024-07-11 09:54 GMT

ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ ਵਿੱਚ ਆਪਣੀ ਪਤਨੀ ਨੂੰ ਲੈਣ ਸਹੁਰੇ ਘਰ ਗਏ ਇੱਕ ਸਰਕਾਰੀ ਅਧਿਆਪਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸਰਕਾਰੀ ਅਧਿਆਪਕ ਨੂੰ ਉਸ ਦੇ ਸਹੁਰੇ ਘਰ ਜ਼ਿੰਦਾ ਸਾੜ ਦਿੱਤਾ ਗਿਆ। ਫਾਜ਼ਿਲਕਾ ਤੋਂ ਥਾਣਾ ਖੂਈਖੇੜਾ ਦੀ ਪੁਲਸ ਫਰੀਦਕੋਟ ਲਈ ਰਵਾਨਾ ਹੋ ਗਈ ਹੈ, ਜਿੱਥੋਂ ਮ੍ਰਿਤਕ ਅਧਿਆਪਕ ਦੀ ਲਾਸ਼ ਨੂੰ ਫਾਜ਼ਿਲਕਾ ਲਿਆਂਦਾ ਜਾਵੇਗਾ।

ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਚ ਬੀਐੱਨਐੱਸ ਐਕਟ ਦੀ ਧਾਰਾ 103 ਦਾ ਵਾਧਾ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਥਾਣਾ ਖੂਈਖੇੜਾ ਦੇ ਐਸ.ਐਚ.ਓ ਹਰਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਝਗੜੇ ਦੇ ਚੱਲਦਿਆਂ ਬੀਤੇ ਐਤਵਾਰ ਜਦੋਂ ਉਹ ਆਪਣੇ ਸਹੁਰੇ ਘਰ ਲੈਣ ਗਿਆ ਸੀ ਤਾਂ ਸਰਕਾਰੀ ਅਧਿਆਪਕ ਵਿਸ਼ਵਦੀਪ ਕੁਮਾਰ ਨੂੰ ਜ਼ਿੰਦਾ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਹੀਰਾਵਾਲੀ ਵਿੱਚ ਆਪਣੀ ਪਤਨੀ ਨੂੰ। ਗੰਭੀਰ ਰੂਪ 'ਚ ਝੁਲਸੇ ਅਧਿਆਪਕ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੋਂ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਦੁਪਹਿਰ ਇਲਾਜ ਦੌਰਾਨ ਅਧਿਆਪਕ ਦੀ ਮੌਤ ਹੋ ਗਈ। ਪੁਲੀਸ ਲਾਸ਼ ਨੂੰ ਵਾਪਸ ਲਿਆਉਣ ਲਈ ਫਰੀਦਕੋਟ ਲਈ ਰਵਾਨਾ ਹੋ ਗਈ ਹੈ।

ਪਤਨੀ ਕਰਦੀ ਸੀ ਸ਼ੱਕ

ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਚਰ ਦੇ ਬਿਆਨਾਂ ਦੇ ਮੁਤਾਬਿਕ ਮ੍ਰਿਤਕ ਦੀ ਪਤਨੀ, ਸੱਸ, ਸਾਲੇ ਅਤੇ ਦੋ ਮਾਮਿਆ ਉੱਤੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਸਾਲੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਕ ਮੁਲਜ਼ਮ ਕਾਬੂ ਕਰ ਲਿਆ ਹੈ ਅਤੇ ਬਾਕੀ ਵੀ ਜਲਦ ਹੀ ਗ੍ਰਿਫ਼ਤ ਵਿੱਚ ਹੋਣਗੇ। ਪੁਲਿਸ ਦਾ ਕਹਿਣਾ ਹੈ ਕਿ ਸਰਕਾਰੀ ਅਧਿਆਪਕ ਦੀ ਪਤਨੀ ਉਸ ਉੱਤੇ ਸ਼ੱਕ ਕਰਦੀ ਸੀ ਕਿ ਟੀਚਰ ਨੇ ਕਿਸੇ ਹੋਰ ਮਹਿਲਾ ਨਾਲ ਸੰਬੰਧ ਹਨ।

Tags:    

Similar News