ਦੁਬਈ ਤੋਂ ਪਰਤੀਆਂ ਕੁੜੀਆਂ ਨੇ ਸੁਣਾਈ ਦਾਸਤਾਨ,ਸੁਣ ਕੇ ਕੰਬ ਜਾਵੇਗੀ ਰੂਹ

ਚੰਗੇ ਭਵਿੱਖ ਦੀ ਖ਼ਾਤਰ ਬਹੁਤ ਸਾਰੀਆਂ ਕੁੜੀਆਂ ਵਿਦੇਸ਼ਾ ਵਿਚ ਚਲੇ ਜਾਂਦੀਆਂ ਨੇ ਪਰ ਟਰੈਵਲ ਏਜੰਟ ਦੇ ਧੋਖੇ ਕਾਰਨ ਕਈ ਵਾਰ ਬੁਰੀਆਂ ਫਸ ਜਾਂਦੀਆਂ ਨੇ। ਅਜਿਹੀ ਹੀ ਇਕ ਕੁੜੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਭਾਰਤ ਪਰਤਣ ਵਿਚ ਕਾਮਯਾਬ ਹੋ ਸਕੀ ਐ,

Update: 2024-07-08 14:31 GMT

ਜਲੰਧਰ : ਚੰਗੇ ਭਵਿੱਖ ਦੀ ਖ਼ਾਤਰ ਬਹੁਤ ਸਾਰੀਆਂ ਕੁੜੀਆਂ ਵਿਦੇਸ਼ਾ ਵਿਚ ਚਲੇ ਜਾਂਦੀਆਂ ਨੇ ਪਰ ਟਰੈਵਲ ਏਜੰਟ ਦੇ ਧੋਖੇ ਕਾਰਨ ਕਈ ਵਾਰ ਬੁਰੀਆਂ ਫਸ ਜਾਂਦੀਆਂ ਨੇ। ਅਜਿਹੀ ਹੀ ਇਕ ਕੁੜੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਭਾਰਤ ਪਰਤਣ ਵਿਚ ਕਾਮਯਾਬ ਹੋ ਸਕੀ ਐ, ਜਿਸ ਟਰੈਵਲ ਏਜੰਟ ਨੇ ਦੋ ਖਾੜੀ ਦੇਸ਼ਾਂ ਵਿਚ ਵੇਚ ਦਿੱਤਾ ਸੀ ਅਤੇ ਉਹ ਲੜਕੀ ਨੂੰ ਛੱਡਣ ਬਦਲੇ ਲੱਖਾਂ ਰੁਪਏ ਮੰਗ ਰਹੇ ਸੀ। ਜਾਨ ਬਚਾਅ ਕੇ ਭਾਰਤ ਪਰਤੀ ਕੁੜੀ ਨੇ ਜੋ ਦਾਸਤਾਨ ਸੁਣਾਈ, ਉਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ।

ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਲੜਕੀ ਨੂੰ ਟਰੈਵਲ ਏਜੰਟ ਨੇ 30 ਹਜ਼ਾਰ ਰੁਪਏ ਲੈ ਕੇ ਦੁਬਈ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਧੋਖੇ ਨਾਲ ਮਸਕਟ ਭੇਜ ਦਿੱਤਾ ਗਿਆ, ਜਿੱਥੇ ਰੋਜ਼ਾਨਾ ਉਸ ਦੇ ਨਾਲ ਕੁੱਟਮਾਰ ਹੁੰਦੀ ਸੀ ਅਤੇ ਸਾਰਾ ਦਿਨ ਘਰ ਦਾ ਕੰਮ ਕਰਵਾਇਆ ਜਾਂਦਾ ਸੀ। ਪੀੜਤ ਲੜਕੀ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਕਮਰੇ ਵਿਚ ਜ਼ਿੰਦਾ ਲਗਾ ਕੇ ਉਸ ਨੂੰ ਕੈਦ ਕਰ ਦਿੱਤਾ ਜਾਂਦਾ ਸੀ ਅਤੇ ਇਕ ਦਿਨ ਛੱਡ ਕੇ ਖਾਣਾ ਦਿੱਤਾ ਜਾਂਦਾ ਸੀ। ਉਸ ਨੇ ਦੱਸਿਆ ਕਿ ਉਸ ਨੇ ਤਾਂ ਇੰਡੀਆ ਵਾਪਸੀ ਦੀ ਆਸ ਹੀ ਛੱਡ ਦਿੱਤੀ ਸੀ ਪਰ ਬਾਬਾ ਜੀ ਦੀ ਮਦਦ ਸਦਕਾ ਹੀ ਉਸ ਦੀ ਵਾਪਸੀ ਸੰਭਵ ਹੋ ਸਕੀ।

ਇਸੇ ਤਰ੍ਹਾਂ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਸਾਨੂੰ ਤਾਂ ਬੱਚੀ ਦੇ ਵਾਪਸ ਆਉਣ ਦੀ ਆਸ ਨਹੀਂ ਸੀ ਪਰ ਬਾਬਾ ਜੀ ਦੀ ਮਦਦ ਨਾਲ ਹੀ ਇਸ ਦੀ ਵਾਪਸੀ ਹੋ ਸਕੀ ਐ, ਏਜੰਟ ਵੱਲੋਂ ਦੋ ਲੱਖ ਰੁਪਏ ਹੋਰ ਮੰਗੇ ਜਾ ਰਹੇ ਸੀ।

ਇਸ ਮਾਮਲੇ ’ਤੇ ਬੋਲਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਇਸ ਲੜਕੀ ਨੂੰ ਵਾਪਸ ਲਿਆਉਣ ਵਿਚ ਕਾਮਯਾਬੀ ਹਾਸਲ ਹੋ ਸਕੀ ਐ, ਜੋ ਉਥੇ ਬੁਰੀ ਤਰ੍ਹਾਂ ਫਸ ਚੁੱਕੀ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ਾਂ ਵਿਚ ਫਸੇ ਕਈ ਲੜਕੀਆਂ ਅਤੇ ਲੜਕਿਆਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਏ। 

Tags:    

Similar News