ਫਿਲਮ ‘ਸੁੱਚਾ ਸੂਰਮਾ’ ਨੇ ਰਚਿਆ ਨਵਾਂ ਇਤਿਹਾਸ!

ਬੱਬੂ ਮਾਨ ਦੇ ਪ੍ਰਸੰਸ਼ਕਾਂ ਲਈ ਹੁਣ ਵੱਡੀ ਖ਼ਬਰ ਆ ਗਈ ਐ ਕਿਉਂਕਿ ਉਨ੍ਹਾਂ ਦੇ ਮਹਿਬੂਬ ਅਦਾਕਾਰ ਬੱਬੂ ਮਾਨ ਦੀ ਬਲੌਕ ਬਸਟਰ ਫਿਲਮ ਸੁੱਚਾ ਸੂਰਮਾ ਹੁਣ 10 ਭਾਸ਼ਾਵਾਂ ਵਿਚ ਉਪਲਬਧ ਹੋਵੇਗੀ। ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਏ। ਜੀ ਹਾਂ, ਸੁੱਚਾ ਸੂਰਮਾ ਫਿਲਮ ਹੁਣ ਅੰਗਰੇਜ਼ੀ, ਤਾਮਿਲ, ਤੇਲਗੂ, ਮਲਿਆਲਮ, ਸਪੇਨਿਸ਼, ਚੀਨੀ, ਰੂਸੀ, ਫ੍ਰੈਂਚ ਅਤੇ ਅਰਬੀ ਭਾਸ਼ਾਵਾਂ ਵਿਚ ਵੀ ਉਪਲਬਧ ਹੋਵੇਗੀ।

Update: 2024-11-19 07:12 GMT

ਚੰਡੀਗੜ੍ਹ : ਬੱਬੂ ਮਾਨ ਦੇ ਪ੍ਰਸੰਸ਼ਕਾਂ ਲਈ ਹੁਣ ਵੱਡੀ ਖ਼ਬਰ ਆ ਗਈ ਐ ਕਿਉਂਕਿ ਉਨ੍ਹਾਂ ਦੇ ਮਹਿਬੂਬ ਅਦਾਕਾਰ ਬੱਬੂ ਮਾਨ ਦੀ ਬਲੌਕ ਬਸਟਰ ਫਿਲਮ ਸੁੱਚਾ ਸੂਰਮਾ ਹੁਣ 10 ਭਾਸ਼ਾਵਾਂ ਵਿਚ ਉਪਲਬਧ ਹੋਵੇਗੀ। ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਏ। ਜੀ ਹਾਂ, ਸੁੱਚਾ ਸੂਰਮਾ ਫਿਲਮ ਹੁਣ ਅੰਗਰੇਜ਼ੀ, ਤਾਮਿਲ, ਤੇਲਗੂ, ਮਲਿਆਲਮ, ਸਪੇਨਿਸ਼, ਚੀਨੀ, ਰੂਸੀ, ਫ੍ਰੈਂਚ ਅਤੇ ਅਰਬੀ ਭਾਸ਼ਾਵਾਂ ਵਿਚ ਵੀ ਉਪਲਬਧ ਹੋਵੇਗੀ। 

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਵੱਲੋਂ ਪੰਜਾਬੀ ਫਿਲਮ ਇੰਡਸਟਰੀ ਵਿਚ ਹੁਣ ਇਕ ਵੱਡਾ ਧਮਾਕਾ ਕੀਤਾ ਜਾ ਰਿਹਾ ਏ, ਉਨ੍ਹਾਂ ਦੀ ਬਲੌਕ ਬਸਟਰ ਮੂਵੀ ਸੁੱਚਾ ਸੂਰਮਾ ਹੁਣ ਸਿਰਫ਼ ਪੰਜਾਬੀ ਭਾਸ਼ਾ ਵਿਚ ਹੀ ਨਹੀਂ ਬਲਕਿ 10 ਭਾਸ਼ਾਵਾਂ ਵਿਚ ਉਪਲਬਧ ਹੋਵੇਗੀ। ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਏ, ਜਦੋਂ ਕੋਈ ਪੰਜਾਬੀ ਫਿਲਮ 10 ਭਾਸ਼ਾਵਾਂ ਵਿਚ ਉਪਲਬਧ ਹੋਵੇਗੀ। ਇਹ ਐਲਾਨ ਕੇਬਲ ਵਨ ਵੱਲੋਂ ਕੀਤਾ ਗਿਆ ਏ।

Full View

ਉਨ੍ਹਾਂ ਦੱਸਿਆ ਕਿ ਫਿਲਮ ਸੁੱਚਾ ਸੂਰਮਾ ਦਾ ਵਰਲਡ ਡਿਜ਼ੀਟਲ ਪ੍ਰੀਮੀਅਰ 22 ਨਵੰਬਰ ਨੂੰ ਹੋਣ ਜਾ ਰਿਹਾ ਏ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦੀਆਂ ਪਰਿਭਾਸ਼ਾਵਾਂ ਨੂੰ ਨਵਾਂ ਰੁਖ਼ ਪ੍ਰਦਾਨ ਕਰ ਦਿੱਤਾ ਏ ਅਤੇ ਇਹ ਫਿਲਮ ਹੁਣ ਤੁਹਾਡੇ ਘਰ ਦੀਆਂ ਸਕਰੀਨਾਂ ’ਤੇ 10 ਭਾਸ਼ਾਵਾਂ ਵਿਚ ਸਟ੍ਰੀਮ ਹੋਣ ਲਈ ਤਿਆਰ ਐ।

ਸੁੱਚਾ ਸੂਰਮਾ ਇਕ ਫ਼ਿਲਮ ਨਹੀਂ ਬਲਕਿ ਇਕ ਜਜ਼ਬਾਤ ਐ, ਪੰਜਾਬ ਦੀ ਮਿੱਟੀ ਦੇ ਨਾਲ ਜੁੜੀ ਇਕ ਸਾਂਝ ਐ,,, ਜਿਸ ਨੂੰ ਬੱਬੂ ਮਾਨ ਸਮੇਤ ਸਮੁੱਚੀ ਸਟਾਰ ਕਾਸਟ ਨੇ ਬਾਖ਼ੂਬੀ ਨਿਭਾਇਆ। ਇਹ ਫਿਲਮ ਪੰਜਾਬੀ ਸਿਨੇਮਾ ਵਿਚ ਨਵੇਂ ਮਿਆਰ ਸਥਾਪਿਤ ਕਰਨ ਵਾਲੀ ਫਿਲਮ ਸਾਬਤ ਹੋਈ ਐ, ਜਿਸ ਵਿਚ ਪ੍ਰਸੰਸ਼ਕਾਂ ਨੇ ਦਿਲ ਖੋਲ੍ਹ ਕੇ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ ਅਤੇ ਖ਼ੁਦ ਆਪਣੇ ਹੱਥਾਂ ਨਾਲ ਫਿਲਮ ਦੇ ਪੋਸਟਰ ਬਣਾਏ। ਹੁਣ ਇਹ ਫਿਲਮ ਅੰਗਰੇਜ਼ੀ, ਤਾਮਿਲ, ਤੇਲਗੂ, ਮਲਿਆਲਮ, ਸਪੇਨਿਸ਼, ਚੀਨੀ, ਰੂਸੀ, ਫ੍ਰੈਂਚ ਅਤੇ ਅਰਬੀ ਭਾਸ਼ਾਵਾਂ ਵਿਚ ਵੀ ਉਪਲਬਧ ਹੋਵੇਗੀ।

ਇਸ ਇਤਿਹਾਸਕ ਰਿਲੀਜ਼ ਦੇ ਰਾਹੀਂ ਦੁਨੀਆ ਭਰ ਵਿਚ ਬੈਠੇ ਵੱਖ ਵੱਖ ਭਾਸ਼ਾਵਾਂ ਵਾਲੇ ਬੱਬੂ ਮਾਨ ਦੇ ਪ੍ਰਸੰਸ਼ਕ ਜ਼ਬਰਦਸਤ ਕਹਾਣੀ ਅਤੇ ਪੰਜਾਬੀ ਸੱਭਿਆਚਾਰਕ ਨੂੰ ਮਹਿਸੂਸ ਕਰ ਸਕਣਗੇ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਜਦੋਂ ਇਹ ਫਿਲਮ ਸਿਨੇਮਾਂ ਘਰਾਂ ਦੇ ਅੰਦਰ ਲੱਗੀ ਸੀ ਤਾਂ ਲੋਕਾਂ ਨੇ ਥੀਏਟਰਾਂ ਵਿਚ ਭੰਗੜੇ ਪਾਏ ਸੀ, ਨੋਟਾਂ ਦੇ ਮੀਂਹ ਵਰ੍ਹਾਏ ਸੀ ਅਤੇ ਟਰੈਕਟਰ ਟਰਾਲੀਆਂ ਲੈ ਕੇ ਲੋਕ ਇਸ ਫਿਲਮ ਨੂੰ ਦੇਖਣ ਦੇ ਲਈ ਪੁੱਜੇ ਸੀ।

ਇਸ ਫਿਲਮ ਨੂੰ ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਵੱਲੋਂ ਮਿਲ ਕੇ ਪੇਸ਼ ਕੀਤਾ ਗਿਆ ਏ। ਹੁਣ ਵੱਖ ਵੱਖ ਭਾਸ਼ਾਵਾਂ ਵਾਲੇ ਲੋਕ ਵੀ ਪੰਜਾਬ ਦੀ ਇਸ ਮਹਾਨ ਗਾਥਾ ਦਾ ਅਨੁਭਵ ਸਿਰਫ਼ ਨਵੇਂ ਓਟੀਟੀ ਕੇਬਲ ਵਨ ’ਤੇ ਮਾਣ ਸਕਣਗੇ। ਇਸ ਫਿਲਮ ਵਿਚ ਮੁੱਖ ਭੂਮਿਕਾ ਲਿਵਿੰਗ ਲੀਜੈਂਡ ਬੱਬੂ ਮਾਨ ਵੱਲੋਂ ਨਿਭਾਈ ਗਈ ਐ, ਜਦਕਿ ਉਨ੍ਹਾਂ ਦੇ ਨਾਲ ਹੋਰ ਮੁੱਖ ਕਿਰਦਾਰਾਂ ਵਿਚ ਸਮੀਕਸ਼ਾ ਓਸਵਾਲ, ਸਵਿੰਦਰ ਵਿੱਕੀ, ਸਰਬਜੀਤ ਚੀਮਾ, ਮਹਾਂਬੀਰ ਭੁੱਲਰ, ਗੁਰਿੰਦਰ ਮਕਨਾ, ਗੁਰਪ੍ਰੀਤ ਤੋਤੀ, ਗੁਰਪ੍ਰੀਤਰ ਟੌਲ ਅਤੇ ਜਗਜੀਤ ਬਾਜਵਾ ਸ਼ਾਮਲ ਨੇ।

ਇਸ ਤੋਂ ਇਲਾਵਾ ਫਿਲਮ ਨੂੰ ਸੁਮੀਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਗਿਆ ਏ ਜਦਕਿ ਅਮਿਤੋਜ ਮਾਨ ਫਿਲਮ ਦੇ ਡਾਇਰੈਕਟਰ ਨੇ। ਫਿਲਮ ਸੁੱਚਾ ਸੂਰਮਾ ਨੂੰ ਲੈ ਕੇ ਕੇਬਲ ਵਨ ਦੇ ਸੀਈਓ ਦਾ ਕਹਿਣਾ ਏ ਕਿ ਫਿਲਮ ਸੁੱਚਾ ਸੂਰਮਾ ਲਗਭਗ ਇਕ ਸਦੀ ਪੁਰਾਣੀ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਏ ਅਤੇ ਇਹ ਪਹਿਲਾਂ ਹੀ ਬਾਕਸ ਆਫਿਸ ’ਤੇ ਧਮਾਲ ਮਚਾ ਚੁੱਕੀ ਐ। ਉਨ੍ਹਾਂ ਆਖਿਆ ਕਿ ਸਾਨੂੰ ਪੂਰੀ ਉਮੀਦ ਐ ਕਿ ਓਟੀਟੀ ’ਤੇ ਵੀ ਇਹ ਫਿਲਮ ਬੇਹੱਦ ਸ਼ਾਨਦਾਰ ਰਹੇਗੀ।

Tags:    

Similar News