ਪੁੱਤ ਨੂੰ 70 ਸਾਲਾਂ ਪਿਓ 'ਤੇ ਨਾ ਆਇਆ ਭੋਰਾ ਤਰਸ, ਉਤਾਰਿਆ ਮੌਤ ਦੇ ਘਾਟ
ਇੱਕ ਕਲਯੁਗੀ ਪੁੱਤ ਨੇ ਆਪਣੇ ਹੀ 70 ਸਾਲਾਂ ਬਜ਼ੁਗਰ ਪਿਓ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਨਾਭਾ ਦੇ ਪਿੰਡ ਦੁਲੱਦੀ ਸਥਿਤ ਡੱਲਾ ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਦੇਰ ਰਾਤ ਪਿਓ-ਪੁੱਤ ਦੇ ਘਰੇਲੂ ਕਲੇਸ਼ ਦੇ ਚਲਦੇ ਪੁੱਤਰ ਕੁਲਦੀਪ ਸਿੰਘ ਨੇ ਆਪਣੇ ਹੀ ਪਿਓ ਦੀ ਜੋ ਕਿ 70 ਸਾਲ ਦਾ ਸੀ ਤੇ ਨਾਮ ਸੀ ਸਾਹਿਬ ਸਿੰਘ ਦੇ ਸਿਰ ਉੱਪਰ ਇੱਟਾਂ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।;

ਨਾਭਾ, ਕਵਿਤਾ : ਰਿਸ਼ਤੇ ਤਾਰ ਤਾਰ ਹੋਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਅਜਿਹਾ ਹੀ ਮਾਮਲਾ ਹੋਰ ਸਾਹਮਣੇ ਆਇਆ ਹੈ ਜਿਸ ਨੂੰ ਪੜ੍ਹ ਕੇ ਸੁਣ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਲੂ-ਕੰਡੇ ਖੜੇ ਹੋ ਜਾਣਗੇ। ਇੱਕ ਅਜਿਹਾ ਮਾਮਲਾ ਜਿਸ ਉੱਤੇ ਸ਼ਾਇਹ ਵਿਸ਼ਵਾਸ਼ ਕਰਨਾ ਵੀ ਤੁਹਾਡੇ ਲਈ ਔਖਾ ਹੋਵੇਗਾ। ਦਰਅਸਲ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ 70 ਸਾਲਾਂ ਬਜ਼ੁਗਰ ਪਿਓ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਨਾਭਾ ਦੇ ਪਿੰਡ ਦੁਲੱਦੀ ਸਥਿਤ ਡੱਲਾ ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਦੇਰ ਰਾਤ ਪਿਓ-ਪੁੱਤ ਦੇ ਘਰੇਲੂ ਕਲੇਸ਼ ਦੇ ਚਲਦੇ ਪੁੱਤਰ ਕੁਲਦੀਪ ਸਿੰਘ ਨੇ ਆਪਣੇ ਹੀ ਪਿਓ ਦੀ ਜੋ ਕਿ 70 ਸਾਲ ਦਾ ਸੀ ਤੇ ਨਾਮ ਸੀ ਸਾਹਿਬ ਸਿੰਘ ਦੇ ਸਿਰ ਉੱਪਰ ਇੱਟਾਂ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਲੜਾਈ ਦੌਰਾਨ ਕਾਤਲ ਪੁੱਤਰ ਕੁਲਦੀਪ ਸਿੰਘ ਵੀ ਜਖਮੀ ਹੋ ਗਿਆ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਵੱਲੋਂ ਮ੍ਰਿਤਕ ਸਾਹਿਬ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਜ ਦੇ ਕਲਯੁਗੀ ਸਮੇਂ ਵਿੱਚ ਖੂਨ ਵੀ ਚਿੱਟਾ ਹੋ ਗਿਆ ਹੈ ਇਹ ਸਾਫ ਸਾਫ ਦੇਖਣ ਨੂੰ ਮਿਲਿਆ ਨਾਭਾ ਵਿੱਚ ਜਿੱਥੇ ਜਿਸ ਬਾਪ ਨੇ ਆਪਣੇ ਪੁੱਤਰ ਨੂੰ ਗੋਦੀ ਚੱਕ ਕੇ ਖਿਡਾਇਆ ਅਤੇ ਪਾਲ ਪੋਸ ਕੇ ਇਨ੍ਹਾਂ ਵੱਡਾ ਕੰਮ ਕਾਰ ਕਰਨ ਜੋਗੇ ਬਣਾਇਆ ਤੇ ਆਸ ਕੀਤੀ ਕਿ ਇਹੀ ਪੁੱਤ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ। ਪਰ ਹੁਣ ਕਲਯੁਗੀ ਸਮੇਂ ਵਿੱਚ ਓਹੀ ਪੁੱਤ ਆਪਣੇ ਪਿਤਾ ਦਾ ਕਾਤਲ ਬਣ ਗਿਆ ਇਸ ਬਾਰੇ ਤਾਂ ਓਸਦੇ ਪਿਤਾ ਦੇ ਦਿਮਾਗ ਵਿੱਚ ਕਦੀ ਖਿਆਲ ਵੀ ਨਹੀਂ ਆਇਆ ਹੋਵੇਗਾ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਮ੍ਰਿਤਕ ਸਾਹਿਬ ਸਿੰਘ ਨਾਲ ਉਸ ਦਾ ਮੁੰਡਾ ਕੁਲਦੀਪ ਸਿੰਘ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ, ਅਤੇ ਅੱਜ ਤਾਂ ਉਦੋਂ ਹੱਦ ਹੋ ਗਈ ਜਦੋਂ ਕੁਲਦੀਪ ਸਿੰਘ ਨੇ ਮਮੂਲੀ ਜੀ ਤਕਰਾਰ ਨੂੰ ਲੈ ਕੇ ਆਪਣੇ ਪਿਤਾ ਦਾ ਹੀ ਕਾਤਲ ਕਰ ਦਿੱਤਾ, ਜਿਸ ਵਿੱਚ ਕੁਲਦੀਪ ਸਿੰਘ ਦੀ ਮਾਤਾ ਨੇ ਵੀ ਆਪਣੀ ਭੱਜ ਕੇ ਜਾਨ ਬਚਾਈ,
ਮ੍ਰਿਤਕ ਸਾਹਿਬ ਸਿੰਘ ਦੀ ਪਤਨੀ ਹਰਵੰਤ ਕੌਰ ਨੇ ਦੱਸਿਆ ਕਿ ਮੇਰਾ ਪੁੱਤ ਕਲਦੀਪ ਸਿੰਘ ਮੇਰੇ ਵੀ ਪਿੱਛੇ ਇੱਟ ਲੈ ਕੇ ਭੱਜਣ ਲੱਗਾ ਸੀ ਤਾਂ ਮੈਂ ਭੱਜ ਕੇ ਮਸਾਂ ਹੀ ਜਾਨ ਬਚਾਈ ਹੈ ਪਰ ਮੇਰੇ ਮਗਰੋਂ ਓਸਨੇ ਮੇਰੇ ਪਤੀ ਨੂੰ ਮਾਰ ਦਿੱਤੀ। ਦੂਜੇ ਪਾਸੇ ਨਾਭਾ ਸਦਰ ਥਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਘਰੇਲੂ ਆਪਸੀ ਕਲੇਸ਼ ਨੂੰ ਲੈ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਦੀ ਪਤਨੀ ਵੀ ਮੱਤਭੇਦਾਂ ਕਰਕੇ ਵੱਖ ਹੀ ਰਹਿੰਦੀ ਹੈ। ਹਾਲਾਂਕਿ ਹੁਣ ਬਿਆਨਾ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਪੋਸਟਮਾਰਟਮ ਲਈ ਫਿਲਹਾਰ ਮ੍ਰਿਤਕ ਦੇਹ ਪੁਲਿਸ ਵੱਲੋਂ ਮੋਰਚਰੀ ਵਿੱਚ ਰਖਵਾਈ ਗਈ ਹੈ।
ਹੁਣ ਦੇਖਣਾ ਹੋਵੇਗਾ ਕਿ ਆਖਰ ਇਸ ਮਾਮਲੇ ਵਿੱਚ ਅੱਗੇ ਕਿਹੜੇ ਖੁਲਾਸੇ ਹੁੰਦੇ ਹਨ ਕਿਉਂਕਿ ਜਿੱਥੇ ਇੱਕ ਪਾਸੇ ਪੁੱਤ ਨੇ ਆਪਣੇ ਬਜੁਰਗ ਪਿਓ ਉੱਤੇ ਭੋਰਾ ਵੀ ਤਰਸ ਨਾ ਖਾਂਦਿਆ ਮੌਤ ਦੇ ਘਾਟ ਉੱਤਾਰ ਦਿੱਤਾ ਅਜਿਹੇ ਵਿੱਚ ਸਵਾਲ ਇਹ ਵੀ ਉੱਠਦਾ ਹੈ ਕਿ ਆਖਰ ਮਾਮਲਾ ਕਿਹੜਾ ਸੀ, ਕਿਹੜੀ ਗੱਲਬਾਤ ਦੇ ਕਾਰਨ ਪੁੱਤ ਨੇ ਬੇਰਹਿਮੀ ਨਾਲ ਆਪਣੇ ਪਿਓ ਦਾ ਕਤਲ ਵੀ ਕੀਤਾ ਤੇ ਆਪਣੀ ਮਾਂ ਨੂੰ ਵੀ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਖੈਰ ਹੁਣ ਦੇਖਣਾ ਹੋਵੇਗਾ ਕਿਹੜੇ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਹਨ।