ਛੁੱਟੀ ਆਏ ਫ਼ੌਜੀ ਦੀ ਸੜਕ ਹਾਦਸੇ ਦੌਰਾਨ ਮੌਤ

ਜ਼ਿਲ੍ਹਾ ਗੁਰਦਾਸਪੁਰ ਵਿਚ ਬਟਾਲਾ ਦੇ ਕਲਾਨੌਰ ਰੋਡ ’ਤੇ ਪੈਂਦੇ ਪਿੰਡ ਭਾਗੋਵਾਲ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਤਦੇ ਸਮੇਂ ਛੁੱਟੀ ਆਏ ਫ਼ੌਜੀ ਮਹਿਕਦੀਪ ਸਿੰਘ ਦੀ ਮੌਤ ਹੋ ਗਈ ਜੋ ਪਿੰਡ ਭਗਵਾਂ ਦਾ ਰਹਿਣ ਵਾਲਾ ਸੀ।

Update: 2025-06-21 13:52 GMT

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਵਿਚ ਬਟਾਲਾ ਦੇ ਕਲਾਨੌਰ ਰੋਡ ’ਤੇ ਪੈਂਦੇ ਪਿੰਡ ਭਾਗੋਵਾਲ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਤਦੇ ਸਮੇਂ ਛੁੱਟੀ ਆਏ ਫ਼ੌਜੀ ਮਹਿਕਦੀਪ ਸਿੰਘ ਦੀ ਮੌਤ ਹੋ ਗਈ ਜੋ ਪਿੰਡ ਭਗਵਾਂ ਦਾ ਰਹਿਣ ਵਾਲਾ ਸੀ।


ਇਸ ਦੌਰਾਨ ਉਸ ਦੇ ਨਾਲ ਗੱਡੀ ਵਿਚ ਉਸ ਦੀ ਮਾਂ, ਪਤਨੀ ਅਤੇ ਮਾਮੇ ਦਾ ਪੁੱਤ ਵੀ ਮੌਜੂਦ ਸੀ ਜੋ ਜ਼ਖ਼ਮੀ ਹੋ ਗਏ। 24 ਸਾਲਾ ਮਹਿਕਦੀਪ ਸਿੰਘ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ, ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਹਾਲ ਕਿਸੇ ਪਾਸੋਂ ਦੇਖਿਆ ਨਹੀਂ ਜਾ ਰਿਹਾ ਸੀ।

Tags:    

Similar News