ਸਿੱਖ ਕਦੀ ਵੀ ਗਿੱਦੜਾਂ ਨੂੰ ਵੋਟ ਨਹੀਂ ਪਾਉਣਗੇ : ਮਨਜੀਤ ਸਿੰਘ ਜੀਕੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਅੱਜ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਮਨਜੀਤ ਸਿੰਘ ਜੀਕੇ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਫਿਰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਨਾਲ ਵੀ ਮੁਲਾਕਾਤ ਕੀਤੀ।;
ਅੰਮ੍ਰਿਤਸਰ, ਕਵਿਤਾ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਅੱਜ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਮਨਜੀਤ ਸਿੰਘ ਜੀਕੇ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਫਿਰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਨਾਲ ਵੀ ਮੁਲਾਕਾਤ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਅੱਧਾ ਘੰਟਾ ਮੁਲਾਕਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਜੀਕੇ ਨੇ ਕਿਹਾ ਉਹ ਇੱਥੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਹਨ। ਬਲਜੀਤ ਸਿੰਘ ਦਾਦੂਵਾਲ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੇ ਹਨ ਪਰ ਭਾਜਪਾ ਸਿੱਖ ਗੁਰਦੁਆਰਿਆਂ ਵਿੱਚ ਦਖਲ ਦੇ ਕੇ ਗਲਤ ਕਰ ਰਹੀ ਹੈ।
ਮਨਜੀਤ ਸਿੰਘ ਜੀਕੇ ਨੇ ਅੱਗੇ ਕਿਹਾ ਕਿ ਸਿੱਖ ਇੱਕ ਸੁਨੇਹਾ ਦੇ ਰਹੇ ਹਨ ਜੋ ਕਿ ਬਿਲਕੁੱਲ ਸਾਫ ਸਾਫ ਦੇ ਰਹੇ ਨੇ ਕਿ ਸਾਡੇ ਗੁਰੂ ਘਰਾਂ ਵਿੱਚ ਜੇਕਰ ਸਰਕਾਰ ਨੇ ਦਖਲਅੰਦਾਜੀ ਕੀਤੀ ਤੇ ਉਨ੍ਹਾਂ ਦੇ ਨਾਲ ਰੰਗੇ ਹੋਏ ਗਿਦੱੜਾਂ ਨੂੰ ਸਿੱਖ ਕਦੀ ਵੋਟਾਂ ਪਾਉਣਗੇ ਤੇ ਨਾ ਕਿਸੇ ਨੂੰ ਸਪੋਰਟ ਕਰ ਸਰਦੇ ਹਨ। ਇਸੇ ਦੇ ਨਾਲ ਉਨ੍ਹਾਂ ਪੰਜਾਬ 95 ਫਿਲਮ ਬਾਬਤ ਕਿਹਾ ਕਿ ਮੈਨੂੰ ਲਗਦਾ ਜਿੱਥੇ ਗੱਲ ਸਿੱਖਾਂ ਦੀ ਆ ਜਾਂਦੀ ਹੈ ਓਥੇ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ।
ਮਨਜੀਤ ਸਿੰਘ ਅੱਗੇ ਕਹਿੰਦੇ ਹਨ ਕਿ ਸਰਕਾਰ ਹਰ ਓਹ ਕੰਮ ਕਰਦੀ ਹੈ ਜਿਥੇ ਸਾਨੂੰ ਤਕਲੀਫ ਹੋਵੇ, ਭਾਵੇਂ ਓਹ ਡਾ. ਮਨਮੋਹਨ ਸਿੰਘ ਦੇ ਸਸਕਾਰ ਦੀ ਗੱਲ ਕਰ ਲਈਏ, ਬੰਦੀ ਸਿੰਘਾਂ ਦੀ ਗੱਲ ਕਰ ਲਈਏ, ਗੁਰੂਧਾਮਾਂ ਦੀ ਗੱਲ ਕਰ ਲਓ, ਮੈਂ ਸਮਝਦਾ ਕਿ ਸਰਕਾਰ ਕੋਲ ਜਿਹੜੇ ਓਨ੍ਹਾਂ ਦੇ ਕੋਲ ਜਾ ਕੇ ਆਪਣੀਆਂ ਟਿਕਟਾਂ ਲੈਣ ਵਾਸਤੇ ਤੁਸੀਂ ਦੇਖੋ ਕਿ ਓਹ ਗਲੀ ਗਲੀ ਝੁੱਗੀਆਂ ਵਿੱਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪੱਟੇ ਗੱਲ੍ਹ ਵਿੱਚ ਪਾ ਕੇ ਚਲੇ ਜਾਂਦੇ ਹਨ।
ਇਸ਼ਦੇ ਨਾਲ ਹੀ ਮਨਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਦੇ ਹੁਕਮਨਾਮੇ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣ ਨਾ ਲੜਨ ਦਾ ਸਹੀ ਫੈਸਲਾ ਲਿਆ ਪਰ ਮਨਜਿੰਦਰ ਸਿੰਘ ਸਿਰਸਾ ਹਲਕੇ ਦਾ ਫੈਸਲਾ ਐਚਐਸਜੀਐਮਸੀ ਚੋਣਾਂ ਵਾਂਗ ਹੀ ਹੋਵੇਗਾ।