ਜਲੰਧਰ ’ਚ ਕੱਢੀ ਗਈ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ

ਜਲੰਧਰ ਵਿਖੇ ਸ੍ਰੀ ਵਾਲਮੀਕਿ ਮਹਾਰਾਜ ਦੀ ਜੈਯੰਤੀ ਨੂੰ ਲੈ ਕੇ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੂੰ ਲੈ ਕੇ ਪੁਲਿਸ ਪ੍ਰਸਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ, ਜਿਸ ਦੇ ਲਈ ਪੁਲਿਸ ਵੱਲੋਂ ਪੂਰੇ ਸ਼ਹਿਰ ਵਿਚ 700 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ।

Update: 2024-10-16 14:09 GMT

ਜਲੰਧਰ : ਜਲੰਧਰ ਵਿਖੇ ਸ੍ਰੀ ਵਾਲਮੀਕਿ ਮਹਾਰਾਜ ਦੀ ਜੈਯੰਤੀ ਨੂੰ ਲੈ ਕੇ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੂੰ ਲੈ ਕੇ ਪੁਲਿਸ ਪ੍ਰਸਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ, ਜਿਸ ਦੇ ਲਈ ਪੁਲਿਸ ਵੱਲੋਂ ਪੂਰੇ ਸ਼ਹਿਰ ਵਿਚ 700 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਕਈ ਸੀਨੀਅਰ ਨੇਤਾਵਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲਿਆ ਗਿਆ।

ਜਲੰਧਰ ਵਿਖੇ ਸ੍ਰੀ ਵਾਲਮੀਕਿ ਮਹਾਰਾਜ ਦੀ ਜੈਯੰਤੀ ਨੂੰ ਲੈ ਕੇ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਯਾਤਰਾ ਸਮਾਗਮ ਵਿਚ ਪੁੱਜੇ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵਾਨ ਵਾਲਮੀਕਿ ਜੀ ਦੇ ਸੰਖੇਪ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਮਨੁੱਖਤਾ ਦਾ ਰਾਹ ਦਸੇਰਾ ਦੱਸਿਆ।

ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਵਿਚ ਇਹ ਵੀ ਆਖਿਆ ਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ, ਰਿਸ਼ੀਆਂ ਮੁੰਨੀਆਂ ਦਾ ਪਹਿਲਾਂ ਹੀ ਆਸ਼ੀਰਵਾਦ ਹਾਸਲ ਐ ਪਰ ਇਨ੍ਹਾਂ ਦੇ ਕਦਮਾਂ ’ਤੇ ਚੱਲਣ ਦੀ ਲੋੜ ਐ। ਉਨ੍ਹਾਂ ਆਖਿਆ ਕਿ ਜੇਕਰ ਅਜਿਹਾ ਹੋ ਗਿਆ ਤਾਂ ਪੰਜਾਬ ਵਰਗੀ ਧਰਤੀ ਕਿਸੇ ਹੋਰ ਥਾਂ ਮੌਜੂਦ ਨਹੀਂ।

ਦੱਸ ਦਈਏ ਕਿ ਇਸ ਮੌਕੇ ਸੀਐਮ ਮਾਨ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੰਤਰੀ ਮੋਹਿੰਦਰ ਭਗਤ ਸਮੇਤ ਕਈ ਨੇਤਾ ਮੌਜੂਦ ਸਨ। ਇਹ ਸ਼ੋਭਾ ਯਾਤਰਾ ਅਲੀ ਮੁਹੱਲੇ ਦੇ ਪ੍ਰਾਚੀਨ ਮੰਦਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਂਕ, ਲਵ ਕੁਸ਼ ਚੌਂਕ, ਭਗਤ ਸਿੰਘ ਚੌਂਕ, ਪੰਜ ਪੀਰ ਚੌਂਕ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ ਚੌਂਕ, ਮਾਈ ਹੀਰਾਂ ਗੇਟ, ਸ਼ੀਤਲਾ ਮਾਤਾ ਮੰਦਰ ਮੁਹੱਲਾ, ਵਾਲਮੀਕਿ ਗੇਟ, ਪਟੇਲ ਚੌਂਕ, ਸਬਜ਼ੀ ਮੰਡੀ ਚੌਂਕ, ਬਸਤੀ ਅੱਡਾ ਚੌਂਕ ਹੁੰਦੇ ਹੋਏ ਵਾਪਸ ਅਲੀ ਮੁਹੱਲਾ ਪੁੱਜੇਗੀ। 

Tags:    

Similar News