ਕਾਰਪੋਰੇਸ਼ਨ ਅਫ਼ਸਰ ਦੀ ਲਾਪ੍ਰਵਾਹੀ ’ਤੇ ਭੜਕੇ ਸ਼ੈਰੀ ਕਲਸੀ

ਵਿਧਾਇਕ ਸ਼ੈਰੀ ਕਲਸੀ ਵਲੋਂ ਲਗਾਤਰ ਹਲਕੇ 'ਚ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਵਿਧਾਇਕ ਦੇ ਵਲੋਂ ਕੰਮ 'ਚ ਕੋਤਾਹੀ ਕਰਨ ਵਾਲੇ ਅਧਿਕਾਰੀ ਦੀ ਛੁੱਟੀ ਕਰਵਾ ਦਿਤੀ ਗਈ ਹੈ।

Update: 2025-08-28 10:58 GMT

ਬਟਾਲਾ (ਵਿਵੇਕ ਕੁਮਾਰ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਗਮ ਨੂੰ ਲੈਕੇ ਜਿਥੇ ਲਗਾਤਾਰ ਬਟਾਲਾ 'ਚ ਸੰਗਤਾਂ ਦੀ ਆਮਦ ਜਾਰੀ ਹੈ ਓਥੇ ਹੀ ਸ਼ਹਿਰ 'ਚ ਵਿਆਹ ਸਮਾਗਮ ਦੀਆ ਤਿਆਰੀਆਂ ਦੀ ਜਿੰਮੇਵਾਰੀ ਖੁਦ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਚੁਕੀ ਹੋਈ ਹੈ। ਵਿਧਾਇਕ ਸ਼ੈਰੀ ਕਲਸੀ ਵਲੋਂ ਲਗਾਤਰ ਹਲਕੇ 'ਚ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਵਿਧਾਇਕ ਦੇ ਵਲੋਂ ਕੰਮ 'ਚ ਕੋਤਾਹੀ ਕਰਨ ਵਾਲੇ ਅਧਿਕਾਰੀ ਦੀ ਛੁੱਟੀ ਕਰਵਾ ਦਿਤੀ ਗਈ ਹੈ।

Full View

ਮਿਲ ਰਹੀ ਜਾਣਕਾਰੀ ਦੇ ਅਨੁਸਾਰ ਵਿਧਾਇਕ ਦੇ ਵਲੋਂ ਸ਼ਹਿਰ ਨੂੰ ਸਾਫ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਦਾ ਜਾਇਜ਼ਾ ਖੁਦ ਵਿਧਾਇਕ ਸ਼ੈਰੀ ਕਲਸੀ ਦੇ ਵਲੋਂ ਲਿਆ ਜਾ ਰਿਹਾ ਹੈ।ਇਸ ਸਭ ਦੇ ਵਿਚਕਾਰ ਸ਼ਹਿਰ ਦੇ ਕਈ ਇਲਾਕਿਆਂ 'ਚ ਕੁੜੇ ਦੇ ਢੇਰ ਲਗੇ ਦਿੱਖੇ ਜਿਥੇ ਸ਼ੈਰੀ ਕਲਸੀ ਦੇ ਵਲੋਂ ਕੁੱਝ ਦਿਨ ਪਹਿਲਾ ਅਧਿਕਾਰ ਨੂੰ ਚੇਤਾਵਨੀ ਦਿੱਤੀ ਗਈ ਅਤੇ ਕੁੜੇ ਦੇ ਢੇਰ ਜਲਦੀ ਤੋਂ ਜਲਦੀ ਚੁੱਕਣ ਦੇ ਹੁਕਮ ਦਿਤੇ ਗਏ ਪਰ ਕੱਲ ਦੇਰ ਸ਼ਾਮ ਜਦੋ ਵਿਧਾਇਕ ਫਿਰ ਦੌਰਾ ਕਰਨ ਨਿਕਲੇ ਤਾਂ ਉਹਨਾਂ ਨੂੰ ਰਾਸਤੇ 'ਚ ਕੁੜੇ ਦਾ ਢੇਰ ਦਿਖਿਆ।


ਇਸ ਤੋਂ ਬਾਅਦ ਵਿਧਾਇਕ ਸ਼ੈਰੀ ਕਲਸੀ ਨੇ ਮੌਕੇ 'ਤੇ ਉੱਚ ਅਧਿਕਾਰੀ ਬੁਲਾਏ ਅਤੇ ਨਗਰ ਨਿਗਮਲਾ ਬਟਾਲਾ ਦੇ ਸੈਨੇਟਰੀ ਇੰਸਪੈਕਟਰ ਵਿਕਾਸ ਵਾਸਦੇਵ ਨੂੰ ਮੁਅੱਤਲ ਕਰਨ ਦੇ ਹੁਕਮ ਦੇ ਦਿੱਤੇ। ਇਹ ਕਾਰਵਾਈ ਡਿਊਟੀ ਵਿਚ ਕੁਤਾਹੀ ਵਰਤਣ ਤਹਿਤ ਲਈ ਗਈ ਹੈ।

ਵਿਧਾਇਕ ਸ਼ੈਰੀ ਕਲਸੀ ਦੇ ਵੱਲੋਂ ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਬਟਾਲਾ ਵੱਲੋਂ ਆਪਣੀ ਡਿਊਟੀ ਵਿਚ ਕੁਤਾਹੀ ਵਰਤਣ ਤੇ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਕਰਕੇ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

Tags:    

Similar News