ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ

ਇਲਾਜ ਦਾ ਸਾਰਾ ਖਰਚਾ ਵੀ ਐਸਜੀਪੀਸੀ ਨੇ ਹੀ ਚੁੱਕਿਆ । ਇਸ ਹਾਦਸੇ ਸਬੰਧੀ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ 70 ਫੀਸਦੀ ਸਰੀਰ ਸੜ ਗਿਆ ਸੀ । ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ।

Update: 2024-08-10 05:22 GMT

ਅੰਮ੍ਰਿਤਸਰ :  ਸ੍ਰੀ ਦਰਬਾਰ ਸਾਹਿਬ ਚ 1-2 ਅਗਸਤ ਦੀ ਰਾਤ ਨੂੰ ਸੇਵਾ ਕਰਦੇ ਸਮੇਂ ਇੱਕ ਸੇਵਾਦਾਰ ਉਬਲਦੇ ਆਲੂਆਂ ਦੀ ਕੜਾਹੀ ਵਿੱਚ ਡਿੱਗ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ । ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ 8 ਦਿਨ ਇਲਾਜ ਚੱਲਿਆ । ਜਾਣਕਾਰੀ ਅਨੁਸਾਰ 8 ਦਿਨ ਚੱਲੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 1-2 ਅਗਸਤ ਦੀ ਰਾਤ ਨੂੰ ਕਰੀਬ 12.30 ਵਜੇ ਆਲੂ ਉਬਲਣ ਦੀ ਸੇਵਾ ਚੱਲ ਰਹੀ ਸੀ । ਇਸ ਦੌਰਾਨ ਬਲਬੀਰ ਸਿੰਘ ਵੀ ਆਲੂ ਉਬਾਲਣ ਦੀ ਸੇਵਾ ਕਰ ਰਹੇ ਸਨ , ਇਸ ਦੌਰਾਨ ਉਹ ਅਚਾਨਕ ਕੜਾਹੀ 'ਚ ਡਿੱਗ ਜਾਂਦੇ ਹਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ । ਇਲਾਜ ਦਾ ਸਾਰਾ ਖਰਚਾ ਵੀ ਐਸਜੀਪੀਸੀ ਨੇ ਹੀ ਚੁੱਕਿਆ । ਇਸ ਹਾਦਸੇ ਸਬੰਧੀ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ 70 ਫੀਸਦੀ ਸਰੀਰ ਸੜ ਗਿਆ ਸੀ । ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਅਤੇ ਅੱਜ ਮੰਜਭਾਗੀ ਖਬਰ ਸਾਹਮਣੇ ਆਈ ਹੈ ਜਿਸ ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ।

Tags:    

Similar News