Punjab News: ਸੱਤਵੀਂ ਜਮਾਤ ਦੀ ਬੱਚੀ ਨਾਲ ਸਕੂਲ ਵੈਨ ਦੇ ਡਰਾਈਵਰ ਨੇ ਕੀਤੀਆਂ ਅਸ਼ਲੀਲ ਹਰਕਤਾਂ
ਮਾਂ ਦੇ ਬਿਆਨ ਤੋਂ ਬਾਅਦ ਡਰਾਈਵਰ ਖਿਲਾਫ਼ ਕੇਸ ਦਰਜ
Bathinda News : ਬਠਿੰਡਾ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਸਕੂਲ ਵੈਨ ਦੇ ਡਰਾਈਵਰ ਨੇ ਛੇੜਛਾੜ ਕੀਤੀ। ਥਰਮਲ ਥਾਣੇ ਨੇ ਵਿਦਿਆਰਥਣ ਦੀ ਮਾਂ ਦੇ ਬਿਆਨ 'ਤੇ ਵੈਨ ਚਾਲਕ ਮਲਕੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਵਿਦਿਆਰਥਣ ਦੀ ਮਾਂ ਨੇ ਕਿਹਾ ਕਿ ਉਸਦੀ ਧੀ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ, ਜੋ ਵੈਨ ਰਾਹੀਂ ਸਕੂਲ ਜਾਂਦੀ ਹੈ। 13 ਅਗਸਤ ਨੂੰ ਜਦੋਂ ਉਸਦੀ ਧੀ ਘਰ ਪਹੁੰਚੀ ਤਾਂ ਉਸਨੇ ਦੱਸਿਆ ਕਿ ਵੈਨ ਚਾਲਕ ਮਲਕੀਤ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਉਸਦੇ ਗੁਪਤ ਅੰਗਾਂ ਨੂੰ ਛੂਹਿਆ।
ਵਿਦਿਆਰਥਣ ਦੇ ਅਨੁਸਾਰ, ਜਦੋਂ ਉਹ ਵੈਨ ਵਿੱਚ ਇਕੱਲੀ ਸੀ ਤਾਂ ਡਰਾਈਵਰ ਨੇ ਉਸ ਨਾਲ ਛੇੜਛਾੜ ਕੀਤੀ। ਥਰਮਲ ਥਾਣੇ ਨੇ ਵਿਦਿਆਰਥਣ ਦੀ ਮਾਂ ਦੇ ਬਿਆਨ 'ਤੇ ਵੈਨ ਚਾਲਕ ਮਲਕੀਤ ਸਿੰਘ ਵਿਰੁੱਧ ਛੇੜਛਾੜ ਅਤੇ ਪੋਕਸੋ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸਦੀ ਪੁਸ਼ਟੀ ਥਰਮਲ ਥਾਣੇ ਦੇ ਐਸਐਚਓ ਗੁਰਦਰਸ਼ਨ ਸਿੰਘ ਨੇ ਕੀਤੀ ਹੈ।