ਸੰਗਰੂਰ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, 4 ਬਦਮਾਸ਼ਾਂ ਨੂੰ ਕੀਤਾ ਕਾਬੂ
ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜਿਲਾ ਸੰਗਰੂਰ ਦੇ ਏਰੀਆ ਵਿੱਚ ਲੁੱਟਾਂ/ਖੋਹਾਂ ਦੀਆਂ ਵਾਰਦਾਤਾਂ ਕਰਨ ਦੀ ਵਿਉਤਬੰਦੀ ਕਰਦੇ 4 ਦੋਸੀ ਕਾਬੂ
ਸੰਗਰੂਰ : ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜਿਲਾ ਸੰਗਰੂਰ ਦੇ ਏਰੀਆ ਵਿੱਚ ਲੁੱਟਾਂ/ਖੋਹਾਂ ਦੀਆਂ ਵਾਰਦਾਤਾਂ ਕਰਨ ਦੀ ਵਿਉਤਬੰਦੀ ਕਰਦੇ 04 ਦੋਸੀ ਕਾਬੂ ਕਰਕੇ ਉਨ੍ਹਾਂ ਪਾਸੋਂ 03 ਪਿਸਟਲ ਦੇਸੀ 32 ਬੋਰ ਸਮੇਤ 08 ਜਿੰਦਾ ਕਾਰਤੂਸ ਅਤੇ ਕਿਰਪਾਨ ਬ੍ਰਾਮਦ ਕਰਵਾਏ ਗਏ ਹਨ।
ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰ. ਪਲਵਿੰਦਰ ਸਿੰਘ ਚੀਮਾਂ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰ. ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਸਮੇਤ ਪੁਲਿਸ ਪਾਰਟੀ ਥਾਣਾ ਸਦਰ ਸੰਗਰੂਰ ਦੇ ਏਰੀਆ ਵਿੱਚ ਪੰਚਾਇਤੀ ਚੋਣਾਂ ਅਤੇ ਤਿਉਹਾਰਾਂ ਦੇ ਮੱਦੇਨਜਰ ਗਸਤ ਬਾ ਚੈਕਿੰਗ ਕਰ ਰਹੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਧਰਮਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੁਲਦੀਪ ਸਿੰਘ ਵਾਸੀ ਕੋਕਰੀ ਕਲਾਂ ਜਿਲਾ ਮੋਗਾ, ਜਗਸੀਰ ਸਿੰਘ ਉਰਫ ਗੱਗੀ ਪੁੱਤਰ ਸੁਰਜੀਤ ਸਿੰਘ ਵਾਸੀ ਤੁੰਗਾ ਜਿਲਾ ਸੰਗਰੂਰ,
ਮਨਪ੍ਰੀਤ ਸਿੰਘ ਉਰਫ ਰੋਹਿਤ ਪੁੱਤਰ ਰਣਜੀਤ ਸਿੰਘ ਵਾਸੀ ਮਾਜਰੀ ਜਿਲਾ ਲੁਧਿਆਣਾ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਕੁਲਵੰਤ ਸਿੰਘ ਵਾਸੀ ਤਖਾਣਵੱਧ ਜਿਲਾ ਮੋਗਾ ਅਤੇ ਜਸ਼ਨਦੀਪ ਸਿੰਘ ਉਰਫ ਜੱਸੂ ਪੁੱਤਰ ਸੁਖਜਿੰਦਰ ਸਿੰਘ ਵਾਸੀ ਮਲਕ ਜਿਲਾ ਲੁਧਿਆਣਾ ਨੇ ਰਲ੍ਹ ਕੇ ਮਾਸਟਰਮਾਇੰਡ ਧਰਮਪ੍ਰੀਤ ਸਿੰਘ ਉਰਫ ਗੋਪੀ ਦੇ ਪਲਾਨ ਮੁਤਾਬਿਕ ਜਗਸੀਰ ਸਿੰਘ ਉਰਫ ਗੰਗੀ, ਮਨਪ੍ਰੀਤ ਸਿੰਘ ਉਰਫ ਰੋਹਿਤ, ਮਨਪ੍ਰੀਤ ਸਿੰਘ ਉਰਫ ਮੰਨਾ ਅਤੇ ਜਸ਼ਨਦੀਪ ਸਿੰਘ ਉਰਫ ਜੱਸੂ ਉਕਤਾਨ ਸੰਗਰੂਰ ਦੇ ਕਿਸੇ ਘਰ ਵਿੱਚ ਡਕੈਤੀ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਪਾਸ ਨਜਾਇਜ ਅਸਲਾ ਹੈ।
ਦੌਰਾਨੇ ਤਫਤੀਸ਼ ਰੇਡ ਕਰਕੇ ਲਿੰਕ ਰੋਡ ਕੁਲਾਰ ਖੁਰਦ ਪਾਸ ਝਾੜੀਆਂ ਵਿਚ ਲੁੱਕ ਕੇ ਬੈਠੇ ਜਗਸੀਰ ਸਿੰਘ ਉਰਫ ਗੱਗੀ, ਮਨਪ੍ਰੀਤ ਸਿੰਘ ਉਰਫ ਰੋਹਿਤ, ਮਨਪ੍ਰੀਤ ਸਿੰਘ ਉਰਫ ਮੰਨਾ ਅਤੇ ਜਸ਼ਨਦੀਪ ਸਿੰਘ ਉਰਫ ਜੱਸੂ ਪੁੱਤਰ ਸੁਖਜਿੰਦਰ ਸਿੰਘ ਵਾਸੀ ਮਲਕ ਜਿਲਾ ਲੁਧਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜਾ ਵਿਚੋਂ 03 ਦੇਸੀ ਪਿਸਟਲ 32 ਬੋਰ, 08 ਜਿੰਦਾ ਕਾਰਤੂਸ ਅਤੇ ਕਿਰਪਾਨ ਬ੍ਰਾਮਦ ਕਰਵਾਈ ਗਈ। ਦੋਸੀਆਨ ਦੀ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।