ਰਿਟਰੀਟ ਸਮਾਰੋਹ ਅਸਥਾਈ ਤੌਰ 'ਤੇ ਹੋਈ ਮੁਲਤਵੀ

ਦੇਸ਼ ਭਰ ਵਿੱਚ ਕੁਦਰਤ ਦੇ ਆਫਤ ਕਾਰਨ ਵੱਡੇ ਪੱਧਰ ਉੱਤੇ ਲੋਕ ਪ੍ਰਭਾਵਿਤ ਹੋ ਰਹੇ ਹਨ। ਰਾਜਸਥਾਨ,ਉੱਤਰਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਜੰਮੂ-ਕਸ਼ਮੀਰ ਵਿੱਚ ਹੁਣ ਤੱਖ ਕਈ ਮੌਤਾਂ ਹੋ ਚੁੱਕੀਆਂ ਹਨ। ਲੇਕ ਹੜ੍ਹ ਦੀ ਮਾਰ ਹੇਠ ਹਨ।

Update: 2025-08-29 12:50 GMT

ਹੁਸੈਨੀਵਾਲਾ, ਕਵਿਤਾ : ਦੇਸ਼ ਭਰ ਵਿੱਚ ਕੁਦਰਤ ਦੇ ਆਫਤ ਕਾਰਨ ਵੱਡੇ ਪੱਧਰ ਉੱਤੇ ਲੋਕ ਪ੍ਰਭਾਵਿਤ ਹੋ ਰਹੇ ਹਨ। ਰਾਜਸਥਾਨ,ਉੱਤਰਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਜੰਮੂ-ਕਸ਼ਮੀਰ ਵਿੱਚ ਹੁਣ ਤੱਖ ਕਈ ਮੌਤਾਂ ਹੋ ਚੁੱਕੀਆਂ ਹਨ। ਲੇਕ ਹੜ੍ਹ ਦੀ ਮਾਰ ਹੇਠ ਹਨ। ਓਥੇ ਹੀ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਰਿਟਰੀਟ ਸਮਾਰੋਹ ਉੱਤੇ ਵੀ ਅਸਥਾਈ ਤੌਰ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇਸਦੀ ਵਜ੍ਹਾ ਹੜ੍ਹ ਦਾ ਪਾਣੀ ਦੱਸਿਆ ਜਾ ਰਿਹਾ ਹੈ।


ਦਰਅਸਲ ਬੀਤੀ ਸ਼ਾਮ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਡਿਫੈਂਸ ਬੰਨ੍ਹ ਟੁੱਟਣ ਨਾਲ ਪਾਕਿਸਤਾਨ ਵਿਚ ਦਾਖ਼ਲ ਹੋਇਆ ਸਤਲੁਜ ਦਰਿਆ ਦਾ ਪਾਣੀ ਉੱਥੇ ਦੇ ਬੰਨ੍ਹ ਨਾਲ ਟਕਰਾਉਣ ਮਗਰੋਂ ਮੁੜ ਕੇ ਸਿੱਧਾ ਜੇ.ਸੀ.ਪੀ ਹੁਸੈਨੀਵਾਲਾ ਤੱਕ ਪਹੁੰਚ ਗਿਆ। ਇਸ ਕਾਰਨ ਜੇ.ਸੀ.ਪੀ ਇਲਾਕੇ ਵਿਚ ਲਗਭਗ 7 ਫੁੱਟ ਤੱਕ ਪਾਣੀ ਭਰ ਗਿਆ ਹੈ। ਜੇ.ਸੀ.ਪੀ ਚੈੱਕ ਪੋਸਟ ਅਤੇ ਸਮੁੱਚੇ ਇਲਾਕੇ ਵਿਚ ਪਾਣੀ ਭਰਨ ਨਾਲ ਇਥੇ ਰੋਜ਼ਾਨਾ ਸ਼ਾਮ ਨੂੰ ਹੋਣ ਵਾਲੀ ਇਤਿਹਾਸਕ ਰੀਟਰੀਟ ਸੈਰੇਮਨੀ ’ਤੇ ਵੀ ਅਸਰ ਪੈ ਚੁੱਕਿਆ ਹੈ।


ਜੀ ਹਾਂ। ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਹੁਸੈਨੀਵਾਲਾ ਵਿਖੇ ਸੈਲਾਨੀਆਂ ਲਈ ਰਿਟਰੀਟ ਸਮਾਰੋਹ ਨੂੰ ਅਗਲੇ ਕੁਝ ਦਿਨਾਂ ਲਈ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਤ ਠੀਕ ਹੁੰਦੇ ਹੀ ਰਿਟਰੀਟ ਸਮਾਰੋਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਸਮਾਰੋਹ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਮੀਡੀਆ ਪ੍ਰਤੀਨਿਧੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

Tags:    

Similar News