ਪਿੰਡ ਮੀਰਾਂਕੋਟ ਦੇ ਵਸਨੀਕਾਂ ਨੇ ਦਿਖਾਇਆ ਏਕਾ, ਸਰਬਸੰਮਤੀ ਨਾਲ ਬਣੀ ਪੰਚਾਇਤ

ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਈ ਪਿੰਡਾਂ ਵੱਲੋਂ ਏਕਤਾ ਦੀ ਵੱਖਰੀ ਮਿਸਾਲ ਕਾਇਮ ਕਰਕੇ ਬਿਨ੍ਹਾਂ ਵੋਟਾਂ ਤੋਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ।ਇਸੇ ਸੂਚੀ ਦੇ ਵਿੱਚ ਇੱਕ ਹੋਰ ਹਲਕਾ ਅਟਾਰੀ ਦੇ ਪਿੰਡ ਬਾਬਾ ਟਹਿਲ ਸਿੰਘ ਨਗਰ ਮੀਰਾਂਕੋਟ ਦਾ ਨਾਮ ਵੀ ਸ਼ਾਮਲ ਹੋ ਗਿਆ

Update: 2024-10-11 14:41 GMT

ਅਟਾਰੀ (ਪਰਵਿੰਦਰ ਕੁਮਾਰ) : ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਈ ਪਿੰਡਾਂ ਵੱਲੋਂ ਏਕਤਾ ਦੀ ਵੱਖਰੀ ਮਿਸਾਲ ਕਾਇਮ ਕਰਕੇ ਬਿਨ੍ਹਾਂ ਵੋਟਾਂ ਤੋਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ।ਇਸੇ ਸੂਚੀ ਦੇ ਵਿੱਚ ਇੱਕ ਹੋਰ ਹਲਕਾ ਅਟਾਰੀ ਦੇ ਪਿੰਡ ਬਾਬਾ ਟਹਿਲ ਸਿੰਘ ਨਗਰ ਮੀਰਾਂਕੋਟ ਦਾ ਨਾਮ ਵੀ ਸ਼ਾਮਲ ਹੋ ਗਿਆ ਜਿਥੋਂ ਦੇ ਲੋਕਾਂ ਨੇ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੁਣੀ ਤੇ ਬਲਗੇਰ ਸਿੰਘ ਨੁੰ ਸਰਪੰਚ ਬਣਾਇਆ ਗਿਆ।

Full View

ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਭਖਿਆ ਹੋਇਆ।ਅਜਿਹੇ ਦੇ ਵਿੱਚ ਸੂਬੇ ਦੇ ਸੈਂਕੜੇ ਪਿੰਡਾਂ ਵੱਲੋਂ ਏਕਤਾ ਤੇ ਭਾਈਚਾਰਕ ਸਾਂਝ ਦਾ ਪ੍ਰਮਾਣ ਦਿੰਦੇ ਹੋਏ ਸਰਬਸੰਮਤੀ ਨਾਲ ਗ੍ਰਾਮ ਪੰਚਾਇਤਾਂ ਦੀ ਚੋਣ ਕੀਤੀ ਜਾ ਰਹੀ ਹੈ।ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਹਲਕਾ ਅਟਾਰੀ ਦੇ ਪਿੰਡ ਬਾਬਾ ਟਹਿਲ ਸਿੰਘ ਨਗਰ ਮੀਰਾਂਕੋਟ ਦੇ ਸੂਝਵਾਨ ਪਤਵੰਤਿਆਂ ਵਲੋਂ ਦੂਰ-ਅੰਦੇਸ਼ੀ ਸੋਚ ਦਾ ਪ੍ਰਗਟਾਵਾ ਕਰਦੇ ਪਿੰਡ ਦੀ ਤਰੱਕੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕੀਤੀ ਹੈ, ਪਿੰਡ ਦੇ ਲੋਕਾਂ ਨੇ ਆਪਸੀ ਰਾਏ ਕਰਕੇ ਬਲਗੇਰ ਸਿੰਘ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਤੇ ਇਸ ਤੋਂ ਇਲਾਵਾ ਲਖਵਿੰਦਰ ਸਿੰਘ , ਗੁਰਲਾਲ ਸਿੰਘ, ਨਵਜੋਤ ਸਿੰਘ,ਰਵਿੰਦਰ ਸਿੰਘ, ਸੁਰਜੀਤ ਸਿੰਘ ਨੂੰ ਮੈਂਬਰ ਪੰਚਾਇਤ ਚੁਣੇ ਗਏ ਨੇ।

ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡ ਦੇ ਬਜ਼ੁਰਗਾਂ ਤੇ ਮੋਹਤਬਾਰਾਂ ਨੇ ਨਵ-ਨਿਯੁਕਤ ਗ੍ਰਾਮ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਉਪਰੰਤ ਵਧਾਈ ਦਿੱਤੀ ਤੇ ਕਿਹਾ ਕਿ ਸਰਬਸੰਮਤੀ ਹੋਣ ਨਾਲ ਜਿੱਥੇ ਪਿੰਡਾਂ 'ਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ, ਉੱਥੇ ਲੋਕ ਚੋਣਾਂ 'ਚ ਹੋਣ ਵਾਲੇ ਬੇਲੋੜੇ ਖਰਚੇ ਤੋਂ ਵੀ ਬਚ ਜਾਂਦੇ ਹਨ।

ਇਸ ਮੌਕੇ ਨਵ-ਨਿਯੁਕਤ ਸਰਪੰਚ ਬਲਗੇਰ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰਾਂ ਵਲੋਂ ਪਿੰਡ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਜਾਵੇਗੀ। ਦਸਦਈਏ ਕਿ ਇਸ ਵਾਰ ਪੰਜਾਬ ਦੇ 3800 ਦੇ ਕਰੀਬ ਪਿੰਡਾਂ ‘ਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਕੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਾਂ ‘ਤੇ ਫੁੱਲ ਚੜ੍ਹਾਏ ਨੇ ਅਤੇ ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ 5-5 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।

Tags:    

Similar News