ਰੇਸ਼ਮ ਸਿੰਘ ਨੂੰ ਮੋਹਾਲੀ ਅਦਾਲਤ ਨੇ ਚਾਰ ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ
ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਅੱਜ ਗਰਮ ਖ਼ਿਆਲੀ ਰੇਸ਼ਮ ਸਿੰਘ ਨੂੰ ਮੋਹਾਲੀ ਕੋਰਟ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਪੁਲਿਸ ਨੂੰ ਰੇਸ਼ਮ ਸਿੰਘ ਦਾ ਰਿਮਾਂਡ 4 ਦਿਨਾਂ ਦਾ ਦਿੱਤਾ ਗਿਆ। ਰੇਸ਼ਮ ਸਿੰਘ ’ਤੇ ਹਰਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਅਪਰਾਧਿਕ ਮਾਮਲੇ ਪਹਿਲਾਂ ਤੋਂ ਹੀ ਦਰਜ ਨੇ,
By : Makhan shah
Update: 2025-06-19 13:31 GMT
ਮੋਹਾਲੀ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਅੱਜ ਗਰਮ ਖ਼ਿਆਲੀ ਰੇਸ਼ਮ ਸਿੰਘ ਨੂੰ ਮੋਹਾਲੀ ਕੋਰਟ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਪੁਲਿਸ ਨੂੰ ਰੇਸ਼ਮ ਸਿੰਘ ਦਾ ਰਿਮਾਂਡ 4 ਦਿਨਾਂ ਦਾ ਦਿੱਤਾ ਗਿਆ। ਰੇਸ਼ਮ ਸਿੰਘ ’ਤੇ ਹਰਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਅਪਰਾਧਿਕ ਮਾਮਲੇ ਪਹਿਲਾਂ ਤੋਂ ਹੀ ਦਰਜ ਨੇ, ਇਸ ਕਰਕੇ ਪੁਲਿਸ ਨੂੰ ਰਿਮਾਂਡ ਦੌਰਾਨ ਹੋਰ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਐ।
ਪੁਲਿਸ ਵੱਲੋਂ ਰੇਸ਼ਮ ਸਿੰਘ ਦੇ ਬੈਂਕ ਖ਼ਾਤਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਕਿਉਂਕਿ ਉਸ ਨੂੰ ਬਾਹਰੋਂ ਫੰਡਿੰਗ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਏ। ਪੁਲਿਸ ਇਹ ਵੀ ਜਾਂਚ ਕਰ ਰਹੀ ਐ ਕਿ ਰੇਸ਼ਮ ਸਿੰਘ ਦੇ ਵਿਦੇਸ਼ ਬੈਠੇ ਗਰਮ ਖਿਆਲੀ ਗੁਰਪਤਵੰਤ ਪੰਨੂ ਨਾਲ ਵੀ ਸੰਪਰਕ ਹੋ ਸਕਦੇ ਨੇ। ਦੱਸ ਦਈਏ ਕਿ ਰੇਸ਼ਮ ਸਿੰਘ ਨੇ ਬੀਤੇ ਦਿਨੀ ਫਿਲੌਰ ’ਚ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਸੀ।