ਡਾ: ਮਨਮੋਹਨ ਸਿੰਘ ਨੂੰ ਰਾਜਘਾਟ ‘ਚ ਜਗ੍ਹਾ ਨਾ ਦੇਣ ਦੀ ਅਸਲ ਕਹਾਣੀ ਆਈ ਸਾਹਮਣੇ
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ 26 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ। ਸ਼ਨੀਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਨਵੀਂ ਦਿੱਲੀ ਦੇ ਨਿਗਮਬੋਧ ਘਾਟ ‘ਤੇ ਕੀਤਾ ਗਿਆ। ਦੇਸ਼ ਦੇ 14ਵੇਂ ਪਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਸਮਾਰਕ ਦੀ ਜਗ੍ਹਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਚੰਡੀਗੜ੍ਹ, ਕਵਿਤਾ: ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ 26 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ। ਸ਼ਨੀਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਨਵੀਂ ਦਿੱਲੀ ਦੇ ਨਿਗਮਬੋਧ ਘਾਟ ‘ਤੇ ਕੀਤਾ ਗਿਆ। ਦੇਸ਼ ਦੇ 14ਵੇਂ ਪਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਸਮਾਰਕ ਦੀ ਜਗ੍ਹਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਸਣੇ ਅਕਾਲੀ ਆਗੂਆਂ ਵੱਲੋਂ ਰਾਜਘਾਟ ਵਿੱਚ ਜਗ੍ਹਾਂ ਨਾ ਦੇਣ ਤੇ ਨਾਰਾਜ਼ਗੀ ਜਤਾਈ ਹੈ।
ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਯਾਦਗਾਰ ਲਈ ਰਾਜਘਾਟ ‘ਤੇ ਜਗ੍ਹਾ ਨਾ ਦਿੱਤੇ ਜਾਣ ‘ਤੇ ਸਿੱਖ ਆਗੂਆਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ। ਜਿੱਥੇ ਇੱਕ ਪਾਸੇ ਕਾਂਗਰਸ, ਅਕਾਲੀ ਦਲ ਸਣੇ ਹੋਰ ਸਿਆਸਤਦਾਨ ਵੱਲੋਂ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਕਿ ਆਖਰ ਰਾਜਘਾਟ ਵਿੱਚ ਜਗ੍ਹਾ ਕਿਉਂ ਨਹੀਂ ਦਿੱਤੀ ਗਈ। ਹੁਣ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਰਾਜਘਾਟ ਵਿੱਚ ਜਗ੍ਹਾ ਨਾ ਦੇਣ ਤੇ ਇਤਰਾਜ ਜਤਾਇਆ ਹੈ।
ਤੁਹਾਨੂੰ ਦੱਸ ਦਈਏ ਐਸਜੀਪੀਸੀ ਦੇ ਮੈਂਬਰ ਨੇ ਵੀਡੀਓ ਜਾਰੀ ਕਰਦਿਆਂ ਇਤਰਾਜ ਜਤਾਇਆ ਤੇ ਕਿਹਾ ਕਿ ਰਾਜਘਾਟ ਵਿੱਚ ਜਗ੍ਹਾਂ ਨਾ ਦੇਣ ਦਾ ਕਾਰਣ ਇਹ ਤਾਂ ਨਹੀਂ ਹੈ ਕਿ ਮਰਹੂਮ ਡਾ. ਮਨਮੋਹਨ ਸਿੰਘ ਇੱਕ ਦਸਤਾਰਧਾਰੀ ਸਿੱਖ ਸੀ। ਅੱਗੇ ਐਸਜੀਪੀਸੀ ਮੈਂਬਰ ਗਰੇਵਾਲ ਨੇ ਕਿਹਾ ਕਿ ਮੈਨੂੰ ਲਗਦਾ ਹੈ ਮੋਦੀ ਸਾਬ੍ਹ ਦੀ ਸਰਕਾਰ ਨੇ ਜਗ੍ਹਾ ਨਾ ਦੇ ਕੇ ਚੰਗਾ ਕੀਤਾ ਕਿਉਂਕਿ ਉਨ੍ਹਾਂ ਦਾ ਕੱਦ ਬਹੁਤ ਵੱਡਾ ਹੈ ਕਿਉਂਕਿ ਉਨ੍ਹਾਂ ਨੇ ਦੇਸ਼ ਨੂੰ ਬਚਾਇਆ।
ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਕਹਿੰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਇੱਕ ਅਜਿਹੇ ਸਖ਼ਸ਼ ਜਿਨ੍ਹਾਂ ਤੇ ਕਦੀ ਕੋਈ ਦਾਗ ਨਹੀਂ ਲੱਗਿਆ ਤੇ ਜਿਨ੍ਹਾਂ ਹੋ ਸਕਦਾ ਸੀ ਉਸਤੋਂ ਜਾਦਾ ਹੀ ਪੰਜਾਬ ਲਈ ਕੀਤਾ ਤੇ ਇਨ੍ਹਾਂ ਦੇ ਜਾਣ ਤੇ ਸਾਨੂੰ ਬਹੁਤ ਦੁੱਖ ਹੈ।