ਪਾਣੀ ਦੇ ਮੁੱਦੇ 'ਤੇ ਰਾਜਾ ਵੜਿੰਗ ਦੀ ਹਰਿਆਣਾ ਨੂੰ ਚਿਤਾਵਨੀ

ਪੰਜਾਬ ਤੇ ਹਰਿਆਣਾ ਦੇ ਦਰਮਿਆਨ ਚਲ ਰਹੇ ਪਾਣੀ ਦੇ ਵਿਵਾਦ 'ਤੇ ਪੰਜਾਬ ਤੇ ਹਰਿਆਣਾ 'ਚ ਸਿਆਸਤ ਪੂਰੇ ਤਰੀਕੇ ਨਾਲ ਗਰਮਾਈ ਹੋਈ ਹੈ। ਜਿਥੇ ਇਕ ਪਾਸੇ ਹਰਿਆਣਾ ਦੇ ਸਿਆਸਤਦਾਨ ਹਰਿਆਣਾ ਨੂੰ ਵੱਧ ਪਾਣੀ ਦੇਣ ਲਈ ਮੰਗ ਕਰ ਰਹੇ ਨੇ।ਓਥੇ ਹੀ ਪੰਜਾਬ ਦੇ ਸਿਆਸਤਦਾਨ ਇਸ ਮਸਲੇ ਨੂੰ ਪੰਜਾਬ ਸਰਕਾਰ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ।

Update: 2025-05-01 14:28 GMT

ਚੰਡੀਗੜ੍ਹ (ਵਿਵੇਕ ਕੁਮਾਰ) : ਪੰਜਾਬ ਤੇ ਹਰਿਆਣਾ ਦੇ ਦਰਮਿਆਨ ਚਲ ਰਹੇ ਪਾਣੀ ਦੇ ਵਿਵਾਦ 'ਤੇ ਪੰਜਾਬ ਤੇ ਹਰਿਆਣਾ 'ਚ ਸਿਆਸਤ ਪੂਰੇ ਤਰੀਕੇ ਨਾਲ ਗਰਮਾਈ ਹੋਈ ਹੈ। ਜਿਥੇ ਇਕ ਪਾਸੇ ਹਰਿਆਣਾ ਦੇ ਸਿਆਸਤਦਾਨ ਹਰਿਆਣਾ ਨੂੰ ਵੱਧ ਪਾਣੀ ਦੇਣ ਲਈ ਮੰਗ ਕਰ ਰਹੇ ਨੇ।ਓਥੇ ਹੀ ਪੰਜਾਬ ਦੇ ਸਿਆਸਤਦਾਨ ਇਸ ਮਸਲੇ ਨੂੰ ਪੰਜਾਬ ਸਰਕਾਰ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਕਿ ਸੂਬੇ ਦੇ ਲੋਕ ਕਿਸੇ ਹੋਰ ਸੂਬੇ ਨੂੰ ਵਾਧੂ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਣਗੇ।

ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਉਹ ਮਿਲਿਆ ਹੈ ਜਿਸਦਾ ਉਹ ਹੱਕਦਾਰ ਹੈ ਅਤੇ ਜਦੋਂ ਪੰਜਾਬ ਖੁਦ ਪਾਣੀ ਦੀ ਕਮੀ ਵਿੱਚ ਹੈ, ਤਾਂ ਉਹ ਵਾਧੂ ਪਾਣੀ ਨਹੀਂ ਮੰਗ ਸਕਦਾ।ਪੰਜਾਬ ਕਾਂਗਰਸ ਪ੍ਰਧਾਨ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਇੱਕ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਲਈ ਐਮਰਜੈਂਸੀ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ।

ਆਪ ਵੱਲੋਂ ਵਿਰੋਧ ਪ੍ਰਦਰਸ਼ਨ ਅਤੇ ਧਰਨੇ ਦੇਣ ਦੇ ਐਲਾਨ ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਨੂੰ ਧਰਨੇ ਬੰਦ ਕਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਹਰਿਆਣਾ ਵੱਲੋਂ ਵਾਧੂ ਪਾਣੀ ਮੰਗਣ ਦਾ ਕੋਈ ਕਾਰਨ ਨਹੀਂ ਹੈ ਜਦੋਂ ਉਸਨੂੰ ਆਪਣਾ ਹਿੱਸਾ ਪਹਿਲਾਂ ਹੀ ਮਿਲ ਚੁੱਕਾ ਹੈ। "ਅਸੀਂ ਆਪਣੇ ਸੂਬੇ ਨੂੰ ਦੂਜਿਆਂ ਨੂੰ ਪਾਣੀ ਦੇਣ ਲਈ ਸੁੱਕਾ ਨਹੀਂ ਛੱਡ ਸਕਦੇ," ਉਨ੍ਹਾਂ ਕਿਹਾ। ਉਨ੍ਹਾਂ ਨੇ ਸਰਕਾਰ ਨੂੰ ਸਥਿਤੀ ਨਾਲ ਨਜਿੱਠਣ ਲਈ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ।

Tags:    

Similar News