ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਇਨ੍ਹਾਂ ਇਲਾਕਿਆਂ ਵਿਚ ਪੈ ਰਿਹਾ ਮੀਂਹ
ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ, ਡੇਰਾਬਸੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਮੌਸਮ ਠੰਢਾ ਹੋ ਗਿਆ ਹੈ। ਠੰਢੀਆਂ ਹਵਾਵਾਂ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ।;
ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ, ਡੇਰਾਬਸੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਮੌਸਮ ਠੰਢਾ ਹੋ ਗਿਆ ਹੈ। ਠੰਢੀਆਂ ਹਵਾਵਾਂ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਇਕ ਵਾਰ ਫਿਰ ਐਕਟਿਵ ਹੋ ਗਿਆ ਹੈ ਉਤੇ ਆਉਂਦੇ ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਰਹੇਗੀ।
ਚੰਡੀਗੜ੍ਹ 'ਚ ਹਲਕੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਅੱਜ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਮੀਂਹ ਪਿਆ। ਇਸ ਤੋਂ ਬਾਅਦ ਤਾਪਮਾਨ 'ਚ ਮਾਮੂਲੀ ਗਿਰਾਵਟ ਆਈ ਹੈ। ਜਿਸ ਕਾਰਨ ਨਮੀ ਤੋਂ ਵੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਹੁਣ 22 ਜੁਲਾਈ ਤੋਂ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਹੁਣ ਤੱਕ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 22 ਜੁਲਾਈ ਤੋਂ ਬਾਅਦ ਚੰਗੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 18 ਜੁਲਾਈ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਪਰ ਗਰਮੀ ਅਤੇ ਹੁੰਮਸ ਤੋਂ ਰਾਹਤ ਦਿਵਾਉਣ ਲਈ ਸਾਨੂੰ ਮੀਂਹ ਦਾ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਅਗਲੇ ਚਾਰ-ਪੰਜ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 34 ਤੋਂ 37 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 24 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਜੁਲਾਈ ਮਹੀਨੇ ਵਿੱਚ 128 ਮਿਲੀਮੀਟਰ ਮੀਂਹ ਪਿਆ
ਮੌਸਮ ਵਿਭਾਗ ਮੁਤਾਬਕ ਜੁਲਾਈ ਮਹੀਨੇ 'ਚ ਹੁਣ ਤੱਕ 128 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਇਹ ਬਾਰਿਸ਼ ਅਜੇ ਵੀ ਆਮ ਨਾਲੋਂ ਘੱਟ ਹੈ। ਜਦੋਂ ਕਿ ਜੁਲਾਈ 2023 ਵਿੱਚ ਭਾਰੀ ਅਤੇ ਰਿਕਾਰਡ ਤੋੜ ਬਾਰਿਸ਼ ਹੋਈ ਸੀ। ਪਰ ਇਸ ਵਾਰ ਜੁਲਾਈ ਦਾ ਅੱਧਾ ਬੀਤ ਜਾਣ ਦੇ ਬਾਵਜੂਦ ਸੋਕਾ ਹੈ। ਮਾਨਸੂਨ ਸਰਗਰਮ ਹੈ। ਹਵਾਵਾਂ ਦੇ ਦਬਾਅ ਕਾਰਨ ਇਨ੍ਹੀਂ ਦਿਨੀਂ ਪੱਛਮੀ ਅਤੇ ਹੁਣ ਮੱਧ ਭਾਰਤ ਵਿੱਚ ਚੰਗੀ ਬਾਰਿਸ਼ ਹੋ ਰਹੀ ਹੈ। ਬੰਗਾਲ ਦੀ ਖਾੜੀ ਵਿੱਚ ਬਣਿਆ ਦਬਾਅ ਇੰਨਾ ਮਜ਼ਬੂਤ ਨਹੀਂ ਹੈ ਕਿ ਉੱਤਰੀ ਭਾਰਤ ਵਿੱਚ ਇਨ੍ਹਾਂ ਦੋ ਮਾਨਸੂਨਾਂ ਨੂੰ ਸਰਗਰਮ ਰੱਖ ਸਕੇ। ਜਦੋਂ ਬੰਗਾਲ ਦੀ ਖਾੜੀ ਵਿੱਚ ਹਵਾ ਦਾ ਦਬਾਅ ਬਣੇਗਾ ਤਾਂ ਇੱਥੇ ਮੀਂਹ ਪਵੇਗਾ।