ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਕੀਤਾ ਜਾਰੀ , ਜਲਦ ਮਿਲੇਗੀ ਗਰਮੀ ਤੋਂ ਰਾਹਤ

ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਵੀਰਵਾਰ ਤੇਜ਼ ਬਾਰਿਸ਼ ਦੇ ਨਾਲ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਵੀ ਆਸਾਰ ਪੰਜਾਬ 'ਚ ਬਣਦੇ ਦਿਖਾਈ ਦਿੱਤੇ ਹਨ ।

Update: 2024-07-18 05:15 GMT

ਚੰਡੀਗੜ੍ਹ : ਪੰਜਾਬ 'ਚ ਅੱਤ ਦੀ ਗਰਮੀ ਤੋਂ ਬਾਅਦ ਮੌਸਮ ਵਿਭਾਗ ਨੇ ਬੀਤੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ ਜਿਸ ਤੋਂ ਬਾਅਦ ਵੀ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ । ਜੇਕਰ ਅੱਜ ਦੀ 18 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਵੀਰਵਾਰ ਦੇ ਦਿਨ ਚੰਗੀ ਬਰਸਾਤ ਦੇ ਆਸਾਰ ਪੰਜਾਬ ਚ ਦੱਸੇ ਗਏ ਨੇ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ।

ਪੰਜਾਬ ਦੇ ਇੰਨਾਂ ਜ਼ਿਲ੍ਹਿਆਂ ਚ ਯੈਲੋ ਅਲਰਟ ਜਾਰੀ |

ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਵੀਰਵਾਰ ਤੇਜ਼ ਬਾਰਿਸ਼ ਦੇ ਨਾਲ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਵੀ ਆਸਾਰ ਪੰਜਾਬ 'ਚ ਬਣਦੇ ਦਿਖਾਈ ਦਿੱਤੇ ਹਨ । ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਰੂਪਨਗਰ, ਬਰਨਾਲਾ, ਸੰਗਰੂਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਤੇ ਐੱਸ.ਏ.ਐੱਸ. ਨਗਰ ਵਿਚ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕਰਨ ਦੀ ਜਾਣਕਾਰੀ ਵੀ ਦਿੱਤੀ ਹੈ ।

34% ਘੱਟ ਪਏ ਮੀਂਹ ਨਾਲ ਜਾਣੋ ਕਿਸਾਨਾਂ ਤੇ ਹੋਵੇਗਾ ਅਸਰ

ਮੌਸਮ ਵਿਭਾਗ ਦੇ ਅਨੁਸਾਰ 1 ਜੂਨ ਤੋਂ 15 ਜੁਲਾਈ ਤੱਕ ਪੰਜਾਬ ਵਿੱਚ 34 ਫੀਸਦੀ ਘੱਟ, ਹਰਿਆਣਾ ਅਤੇ ਹਿਮਾਚਲ ਵਿੱਚ 35-35 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ । ਪੰਜਾਬ ਵਿੱਚ ਹੁਣ ਤੱਕ ਸਿਰਫ਼ 85.1 ਫ਼ੀਸਦੀ ਹੀ ਮੀਂਹ ਦਰਜ ਕੀਤਾ ਗਿਆ ਹੈ ਜਦਕਿ ਹਰ ਸਾਲ ਆਮ ਤੌਰ 'ਤੇ 128.4 ਮਿਲੀਮੀਟਰ ਮੀਂਹ ਦਰਜ ਕੀਤਾ ਜਾਂਦਾ ਹੈ । ਜੇਕਰ ਕਿਸਾਨਾਂ ਦੀ ਜ਼ਮੀਨਾਂ ਤੇ ਇਸਦੇ ਅਸਰ ਦੀ ਗੱਲ ਕੀਤੀ ਜਾਵੇ ਮੀਂਹ ਨਾ ਪੈਣ ਕਾਰਣ ਜ਼ਮੀਨਾਂ ਝੋਨੇ ਦੀ ਖੇਤੀ ਲਈ ਕਿਸਾਨ ਪੂਰੀ ਤਰ੍ਹਾਂ ਜ਼ਮੀਨੀ ਪਾਣੀ 'ਤੇ ਨਿਰਭਰ ਹੋ ਗਏ ਹਨ । ਖੇਤੀਬਾੜੀ ਵਿਭਾਗ ਮੁਤਾਬਕ, ਇਸ ਸਾਲ ਪੰਜਾਬ ਵਿਚ 32 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਬਿਜਿਆ ਗਿਆ ਹੈ। ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੇਗੀ।

Tags:    

Similar News