328 Pawan Saroop ਦੇ ਮਾਮਲੇ 'ਚ ਇੱਕ ਹੋਰ CA ਦੇ ਦਫ਼ਤਰ 'ਤੇ Raid

ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈਕੇ ਜਿਥੇ ਇਕ ਪਾਸੇ 'ਚ ਸਿਆਸਤ ਪੂਰੇ ਜ਼ੋਰ 'ਤੇ ਹੈ ਓਥੇ ਹੀ SIT ਦੇ ਵਲੋਂ ਲਗਾਤਾਰ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਥੇ ਬੀਤੇ ਦਿਨਾਂ 'ਚ ਮਾਮਲੇ 'ਚ ਸੀਏ ਸਤਿੰਦਰ ਸਿੰਘ ਕੋਹਲੀ ਤੇ ਸਹਾਇਕ ਕਮਲਜੀਤ ਸਿੰਘ ਦੀ ਗ੍ਰਿਫ਼ਤਾਰ ਹੋਈ ਹੈ ਓਥੇ ਹੀ SIT ਦੇ ਵਲੋਂ ਵੱਖ -ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਦੇਰ ਰਾਤ ਸੀਟ ਦੇ ਵਲੋਂ ਲੁਧਿਆਣਾ ਦੇ ਇਕ ਨਾਮੀ ਸੀਏ ਦੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ ਜਿਥੇ ਸੀਟ ਨੇ ਮੋਬਾਈਲ,ਲੈਪਟਾਪ ਤੇ ਸੀਸੀਟੀਵੀ ਕੈਮਰੇ ਦਾ ਡਿਵਿਆਰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਹੈ।

By :  Vivek
Update: 2026-01-09 06:49 GMT

ਲੁਧਿਆਣਾ (ਵਿਵੇਕ ਕੁਮਾਰ): ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈਕੇ ਜਿਥੇ ਇਕ ਪਾਸੇ 'ਚ ਸਿਆਸਤ ਪੂਰੇ ਜ਼ੋਰ 'ਤੇ ਹੈ ਓਥੇ ਹੀ SIT ਦੇ ਵਲੋਂ ਲਗਾਤਾਰ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਥੇ ਬੀਤੇ ਦਿਨਾਂ 'ਚ ਮਾਮਲੇ 'ਚ ਸੀਏ ਸਤਿੰਦਰ ਸਿੰਘ ਕੋਹਲੀ ਤੇ ਸਹਾਇਕ ਕਮਲਜੀਤ ਸਿੰਘ ਦੀ ਗ੍ਰਿਫ਼ਤਾਰ ਹੋਈ ਹੈ ਓਥੇ ਹੀ SIT ਦੇ ਵਲੋਂ ਵੱਖ -ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਦੇਰ ਰਾਤ ਸੀਟ ਦੇ ਵਲੋਂ ਲੁਧਿਆਣਾ ਦੇ ਇਕ ਨਾਮੀ ਸੀਏ ਦੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ ਜਿਥੇ ਸੀਟ ਨੇ ਮੋਬਾਈਲ,ਲੈਪਟਾਪ ਤੇ ਸੀਸੀਟੀਵੀ ਕੈਮਰੇ ਦਾ ਡਿਵਿਆਰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਹੈ।

ਸੀਟ ਦੇ ਵਲੋਂ ਕੱਲ ਦੇਰ ਰਾਤ ਲੁਧਿਆਣਾ ਦੇ ਨਾਮੀ ਸੀਏ ਅਸ਼ਵਨੀ ਐਂਡ ਅਸੋਸੀਏਟਸ ਦੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ ਹੈ। ਸੀਟ ਦੇ ਵਲੋਂ ਇਥੇ ਮੋਬਾਈਲ,ਲੈਪਟਾਪ, ਸੀਸੀਟੀਵੀ ਕੈਮਰੇ ਦਾ ਡਿਵਿਆਰ ਅਤੇ ਕਈ ਅਹਿਮ ਦਸਤਾਵੇਜ ਕਾਬੂ ਕੀਤੇ ਗਏ ਨੇ। ਜਿਸ ਤੋਂ ਬਾਅਦ ਸੀਟ ਦੀ ਇਸ ਕਾਰਵਾਈ ਨੂੰ ਲੈਕੇ ਲੁਧਿਆਣਾ ਦੇ ਸਾਰੇ ਸੀਏ,ਵਕੀਲ, ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਅਤੇ ਕਾਂਗਰਸ ਦੇ ਆਗੂ ਭਾਰਤ ਭੂਸ਼ਣ ਆਸ਼ੂ ਵੀ ਅਸ਼ਵਨੀ ਐਂਡ ਅਸੋਸੀਏਟਸ ਦੇ ਦਫ਼ਤਰ ਪਹੁੰਚੇ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਕਿਸੇ ਵੀ ਪ੍ਰੋਫੈਸ਼ਨਲ ਵਿਅਕਤੀ ਦੇ ਘਰ ਜਾਂ ਦਫ਼ਤਰ 'ਤੇ ਰੇਡ ਕਰਨਾ ਗਲਤ ਹੈ ਅਤੇ ਸੀਟ ਨੂੰ ਰੇਡ ਕਰਨ ਤੋਂ ਪਹਿਲਾਂ ਮੰਜੂਰੀ ਦਿਖਾਣੀ ਚਾਹੀਦੀ ਸੀ।

ਜ਼ਿਕਰਯੋਗ ਹੈ ਕਿ ਜਿਸ ਸਮੇਂ ਸੀਟ ਇਹ ਕਾਰਵਾਈ ਕਰਨ ਆਈ ਤਾਂ ਓਹਨਾ ਦੇ ਨਾਲ ਇਕ ਵਿਅਕਤੀ ਸੀ ਜਿਸ ਦਾ ਕਪੜੇ ਨਾਲ ਮੂੰਹ ਢੱਕਿਆ ਹੋਇਆ ਸੀ। ਜਿਸ ਤੋਂ ਬਾਅਦ ਇਹ ਕਿਆਫ਼ੇ ਲਗਾਏ ਜਾ ਰਹੇ ਨੇ ਉਹ ਵਿਅਕਤੀ ਸਤਿੰਦਰ ਸਿੰਘ ਕੋਹਲੀ ਹੋ ਸਕਦਾ ਹੈ। ਕਿਉਕਿ ਸੀਟ ਦੇ ਵਲੋਂ ਇਕ ਸੀਏ ਦੇ ਦਫ਼ਤਰ 'ਤੇ ਕਾਰਵਾਈ ਕੀਤੀ ਗਈ ਅਤੇ ਇਸ ਦੀਆਂ ਤਾਰਾ ਪੂਰੇ ਮਾਮਲੇ ਨਾਲ ਜੁੜ ਸਕਦੀਆਂ ਨੇ। 

Tags:    

Similar News