ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
ਰੋਜੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਦੀ ਖਬਰ ਮਿਲਣ ਤੋਂ ਬਾਅਦ ਪੰਠਾਨਕੋਟ ਵਿੱਚ ਰਹਿੰਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ 2 ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਲਈ ਆਪਣੇ ਘਰ, ਆਪਣੇ ਬੱਚਿਆਂ ਤੋਂ ਦੂਰ ਅਮਰੀਕਾ ਗਿਆ ਸੀ। ਜਿਥੇ ਓਸਦੀ ਅਚਾਨਤ ਮੌਤ ਹੋ ਜਾਂ ਤੋਂ ਬਾਅਦ ਪੂਰਾ ਪਿੰਜ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।;
ਪਠਾਨਕੋਟ (Vivek) : ਰੋਜੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਦੀ ਖਬਰ ਮਿਲਣ ਤੋਂ ਬਾਅਦ ਪੰਠਾਨਕੋਟ ਵਿੱਚ ਰਹਿੰਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ 2 ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਲਈ ਆਪਣੇ ਘਰ, ਆਪਣੇ ਬੱਚਿਆਂ ਤੋਂ ਦੂਰ ਅਮਰੀਕਾ ਗਿਆ ਸੀ। ਜਿਥੇ ਓਸਦੀ ਅਚਾਨਤ ਮੌਤ ਹੋ ਜਾਂ ਤੋਂ ਬਾਅਦ ਪੂਰਾ ਪਿੰਜ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਅਕਸਰ ਹੀ ਨੌਜਵਾਨ ਆਪਣੇ ਘਰ ਦੇ ਹਾਲਾਤਾਂ ਨੂੰ ਠੀਕ ਕਰਨ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਅਤੇ ਪੰਜਾਬ ਵਿਖੇ ਵਿਦੇਸ਼ ਜਾਣ ਦਾ ਚਲਣ ਸਭ ਤੋਂ ਵੱਧ ਵੇਖਿਆ ਜਾ ਰਿਹਾ ਹੈ ਪਰ ਪਰਿਵਾਰ ਨੂੰ ਝਟਕਾ ਉਸ ਵੇਲੇ ਲੱਗਦਾ ਹੈ ਜਦ ਘਰ ਦੇ ਹਾਲਾਤ ਨੂੰ ਠੀਕ ਕਰਨ ਵਾਸਤੇ ਗਿਆ ਘਰ ਦਾ ਪੁੱਤਰ ਉਥੇ ਜਾ ਕੇ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ।
ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਪਿੰਡ ਧੁੱਪਸੜੀ ਦਾ ਇੱਕ ਵਿਅਕਤੀ ਅਮਰੀਕਾ ਗਿਆ ਤਾਂ ਕਮਾਈ ਕਰਨ ਦੇ ਲਈ ਸੀ ਪਰ ਅਮਰੀਕਾ ਜਾਣ ਦੇ ਦੋ ਸਾਲ ਬਾਅਦ ਉੱਥੇ ਉਸਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ। ਜਿਸ ਨਾਲ ਪਰਿਵਾਰ ਸੋਗ ਦੀ ਲਹਿਰ ਹੈ।
ਪਰਿਵਾਰ ਵੱਲੋਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡਾ ਪੁੱਤ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਕੰਮ ਕਰਨ ਲਈ ਗਿਆ ਸੀ ਅਤੇ ਘਰ 'ਚ ਉਹ ਇਕੱਲਾ ਹੀ ਕਮਾਈ ਕਰਨ ਵਾਲਾ ਸੀ ਜਿਸ ਦੇ ਨਾਲ ਪੂਰਾ ਪਰਿਵਾਰ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਛੋਟੀ ਉਮਰ ਦੇ ਦੋ ਬੱਚੇ ਹਨ, ਜਿਨ੍ਹਾਂ 'ਚੋਂ ਇੱਕ ਧੀ ਅਤੇ ਇਕ ਪੁੱਤ ਹੈ।
ਪਰਿਵਾਰ ਦੱਸਿਆ ਬੱਚੇ ਛੋਟੇ ਹਨ ਜਿਨ੍ਹਾਂ ਇਹ ਵੀ ਸਮਝ ਨਹੀਂ ਕਿ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਚੁੱਕਿਆ ਹੈ। ਇਸ ਮੌਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ 'ਚ ਸੋਗ ਪਸਰ ਗਿਆ ਹੈ। ਪਰਿਵਾਰ ਨੇ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਉਸਦੀ ਅੰਤਿਮ ਅਰਦਾਸ ਕਰ ਸਕੇ।