Sharry Mann: ਪੰਜਾਬੀ ਗਾਇਕ ਸ਼ੈਰੀ ਮਾਨ ਤਕਰੀਬਨ ਇੱਕ ਦਹਾਕੇ ਬਾਅਦ ਪਰਤਿਆ ਪੰਜਾਬ, ਵੀਡਿਓ ਕੀਤਾ ਸ਼ੇਅਰ

ਗਾਇਕ ਦੇ ਫ਼ੈਨਜ਼ ਹੋਏ ਖ਼ੁਸ਼

Update: 2026-01-25 19:07 GMT

Sharry Mann Return To Punjab; ਪੰਜਾਬੀ ਗਾਇਕ ਸ਼ੈਰੀ ਮਾਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਪਰਮੀਸ਼ ਵਰਮਾ ਦੇ ਤਲਾਕ ਤੋਂ ਬਾਅਦ ਸ਼ੈਰੀ ਸੁਰਖ਼ੀਆਂ ਵਿੱਚ ਆਇਆ ਸੀ। ਕਿਉੰਕਿ ਸ਼ੈਰੀ ਬਾਰੇ ਇਹ ਕਿਹਾ ਗਿਆ ਸੀ ਕਿ ਪਰਮੀਸ਼ ਨੂੰ ਉਸਦੀ ਹੀ ਬਦਦੁਆ ਲੱਗੀ ਹੈ। ਪਰ ਹੁਣ ਇਸਤੋਂ ਤਕਰੀਬਨ 3 ਹਫ਼ਤਿਆਂ ਬਦ ਗਾਇਕ ਦਾ ਨਾਮ ਫਿਰ ਤੋਂ ਸੁਰਖੀਆਂ ਵਿੱਚ ਹੈ। ਦਰਅਸਲ, ਗਾਇਕ ਤਕਰੀਬਨ ਇੱਕ ਦਹਾਕੇ ਤੋਂ ਬਾਅਦ ਪੰਜਾਬ ਪਰਤਿਆ ਹੈ। ਦੱਸਿਆ ਜਾਂਦਾ ਹੈ ਕਿ ਸ਼ੈਰੀ ਮਾਨ ਕਾਫੀ ਸਮੇਂ ਪਹਿਲਾਂ ਹੀ ਕੈਨੈਡਾ ਵਿੱਚ ਸੈਟਲ ਹੋ ਗਿਆ ਸੀ। ਉਸਨੇ ਉੱਥੇ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਵਾਇਆ ਅਤੇ ਉੱਥੇ ਹੀ ਵੱਸ ਗਿਆ। ਉਸਤੋਂ ਤਕਰੀਬਨ ਇੱਕ ਦਹਾਕੇ ਮਗਰੋਂ ਹੁਣ ਸ਼ੈਰੀ ਮੁੜ ਪੰਜਾਬ ਵਾਪਸ ਆਇਆ ਹੈ, ਜਿਸ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਹਨ।

ਗਾਇਕ ਨੇ ਖ਼ੁਦ ਸ਼ੇਅਰ ਕੀਤੀ ਵੀਡੀਓ

ਦੱਸ ਦਈਏ ਕਿ ਸ਼ੈਰੀ ਮਾਨ ਨੇ ਪੰਜਾਬ ਆਉਣ ਬਾਰੇ ਖੁਦ ਜਾਣਕਾਰੀ ਸਾਂਝੀ ਕੀਤੀ। ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸਦਾ ਇੱਕ ਵੀਡੀਓ ਸਾਂਝਾ ਕੀਤਾ। ਇਸ ਵੀਡਿਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਲਿਖਿਆ "ਆਪਣੀਆਂ ਜੜ੍ਹਾਂ ਨਾਲ ਵਾਪਸ ਜੁੜ ਗਿਆ ਹਾਂ"। ਗਾਇਕ ਲੰਬੇ ਸਮੇਂ ਤੋਂ ਕੈਨੇਡਾ ਰਹਿ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਪੰਜਾਬ ਆਉਣ ਬਾਰੇ ਹਿੰਟ ਦਿੱਤਾ ਸੀ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ

 

ਬੇਹੱਦ ਸਾਦੇ ਅਵਤਾਰ ਵਿੱਚ ਨਜ਼ਰ ਆਇਆ ਗਾਇਕ 

ਦੱਸਣਯੋਗ ਹੈ ਕਿ ਸ਼ੈਰੀ ਮਾਨ ਹਾਲ ਹੀ ਵਿੱਚ ਪੰਜਾਬ ਪਰਤਿਆ ਹੈ ਅਤੇ ਇਸ ਮੌਕੇ ਉਹ ਬਿਲਕੁਲ ਸਿੰਪਲ ਪਹਿਰਾਵੇ ਵਿੱਚ ਨਜ਼ਰ ਆਇਆ। ਉਸਦਾ ਪਰਿਵਾਰ ਅਤੇ ਦੋਸਤ ਹਵਾਈ ਅੱਡੇ ਉੱਪਰ ਉਸਦਾ ਸਵਾਗਤ ਕਰਦੇ ਨਜ਼ਰ ਆਏ। ਦੱਸ ਦੇਈਏ ਕਿ ਸ਼ੈਰੀ ਮਾਨ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

Tags:    

Similar News