ਪੰਜਾਬ ਪੁਲਿਸ ਸੁਧਰਨੀ ਸ਼ੁਰੂ!

ਪੰਜਾਬ ਪੁਲਿਸ ਦਾ ਨਾਮ ਜਦੋਂ ਵੀ ਜ਼ਹਿਨ 'ਚ ਆਉਂਦਾ ਹੈ ਤਾਂ ਉਹਨਾਂ ਦੇ ਕੇਸਾਂ ਨੂੰ ਸੁਲਝਾਉਣ ਦੇ ਤਰੀਕਿਆਂ 'ਤੇ ਵੀ ਧਿਆਨ ਲਾਜ਼ਮੀ ਜਾਂਦੈ। ਇਸੇ ਦੇ ਨਾਲ-ਨਾਲ ਪੰਜਾਬ ਪੁਲਿਸ ਨੂੰ ਬਹੁਤ ਸਾਰੇ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ,ਇਹਨਾਂ ਦੋਸ਼ਾਂ ਨੂੰ ਲੈ ਕੇ ਕਈ ਵਾਰੀ ਪੁਲਿਸ ਦਾ ਟਾਲਾ ਵੱਟਣਾ ਵੀ ਕੋਈ ਨਵੀਂ ਗੱਲ ਨਹੀਂ ਪਰ ਨਵੀਂ ਗੱਲ ਉਦੋਂ ਜ਼ਰੂਰ ਹੋ ਜਾਂਦੀ ਹੈ ਜਦੋ ਪੁਲਿਸ ਦੇ ਵਲੋਂ ਕੀਤੀ ਗਈ ਗ਼ਲਤੀ ਨੂੰ ਮੰਨਿਆ ਵੀ ਜਾਵੇ ਤੇ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇ।

Update: 2025-03-17 09:26 GMT

ਚੰਡੀਗੜ੍ਹ,ਸੁਖਵੀਰ ਸਿੰਘ ਸ਼ੇਰਗਿੱਲ : ਪੰਜਾਬ ਪੁਲਿਸ ਦਾ ਨਾਮ ਜਦੋਂ ਵੀ ਜ਼ਹਿਨ 'ਚ ਆਉਂਦਾ ਹੈ ਤਾਂ ਉਹਨਾਂ ਦੇ ਕੇਸਾਂ ਨੂੰ ਸੁਲਝਾਉਣ ਦੇ ਤਰੀਕਿਆਂ 'ਤੇ ਵੀ ਧਿਆਨ ਲਾਜ਼ਮੀ ਜਾਂਦੈ। ਇਸੇ ਦੇ ਨਾਲ-ਨਾਲ ਪੰਜਾਬ ਪੁਲਿਸ ਨੂੰ ਬਹੁਤ ਸਾਰੇ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ,ਇਹਨਾਂ ਦੋਸ਼ਾਂ ਨੂੰ ਲੈ ਕੇ ਕਈ ਵਾਰੀ ਪੁਲਿਸ ਦਾ ਟਾਲਾ ਵੱਟਣਾ ਵੀ ਕੋਈ ਨਵੀਂ ਗੱਲ ਨਹੀਂ ਪਰ ਨਵੀਂ ਗੱਲ ਉਦੋਂ ਜ਼ਰੂਰ ਹੋ ਜਾਂਦੀ ਹੈ ਜਦੋ ਪੁਲਿਸ ਦੇ ਵਲੋਂ ਕੀਤੀ ਗਈ ਗ਼ਲਤੀ ਨੂੰ ਮੰਨਿਆ ਵੀ ਜਾਵੇ ਤੇ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇ।

ਇਸੇ ਤਰਾਂ ਦੀ ਖ਼ਬਰ ਨਾਲ ਤੁਹਾਨੂੰ ਜਾਣੂੰ ਕਰਵਾਉਣ ਲੱਗੇ ਹਾਂ ਜਿੱਥੇ ਪੁਲਿਸ ਦੇ ਵਲੋਂ ਇੱਕ ਕੁੱਟਮਾਰ ਦੇ ਮਾਮਲੇ 'ਚ ਆਪਣੇ ਹੀ 12 ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਕੀਤੀ ਗਈ ਹੈ ਮਾਮਲਾ ਪਟਿਆਲਾ ਦਾ ਹੈ ਜਿੱਥੇ ਪਟਿਆਲਾ ਵਿਚ ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਨਾਲ ਕੁੱਟਮਾਰ ਦੇ ਮਾਮਲੇ 'ਚ ਪੁਲਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ 12 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਨਾਲ ਕੁੱਟਮਾਰ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਇਸ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਦਰਅਸਲ ਇਹ ਸਾਰਾ ਵਿਵਾਦ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ। ਜਿਸ ਤੋਂ ਬਾਅਦ ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਵਿਚ ਐੱਸ. ਐੱਸ. ਪੀ. ਨਾਨਕ ਸਿੰਘ ਨੇ ਸੰਬੰਧਤ ਪੁਲਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ 45 ਦਿਨਾਂ ਵਿਚ ਜਾਂਚ ਪੂਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਫੌਜੀ ਅਧਿਕਾਰੀ ਦੇ ਮਾਮਲੇ ‘ਚ ਮੁਆਫੀ ਮੰਗਦੇ ਹਾਂ। ਅਸੀਂ ਫੌਜ ਦਾ ਪੂਰਾ ਸਨਮਾਨ ਕਰਦੇ ਹਾਂ।

ਸੋ ਪੰਜਾਬ ਪੁਲਿਸ ਦੇ ਵਲੋਂ ਇਸ ਤਰੀਕੇ ਕੀਤੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਇਹ ਕੋਸ਼ਿਸ਼ ਆਮ ਲੋਕਾਂ 'ਚ ਪੁਲਿਸ ਦੇ ਅਕਸ ਨੂੰ ਵਧੀਆ ਤੇ ਉਮਦਾ ਸਾਬਿਤ ਜ਼ਰੂਰ ਕਰੇਗੀ ਤੇ ਪਟਿਆਲਾ ਹੀ ਨਹੀਂ ਸਗੋਂ ਅਸੀਂ ਆਸ ਕਰਦੇ ਹਾਂ ਕਿ ਇਸੇ ਤਰੀਕੇ ਪੁਲਿਸ ਦੇ ਵਲੋਂ ਲੋਕਾਂ ਦੇ ਸਹਿਯੋਗ ਤੇ ਸੁਰੱਖਿਆ ਦਾ ਧਿਆਨ ਰੱਖ ਕੇ ਐਸੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਕਦਮ ਹਮੇਸ਼ਾਂ ਹੀ ਚੁੱਕੇ ਜਾਂਦੇ ਰਹਿਣ ।

Similar News