ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਗੇ ਝੁਕੀ ਪੰਜਾਬ ਪੁਲਿਸ
ਲੁਧਿਆਣਾ ਵਿਖੇ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਸ਼ਰਾਬ ਅਤੇ ਰਾਸ਼ਣ ਵੰਡਣ ਦੇ ਮਾਮਲੇ ਵਿਚ ਆਖ਼ਰਕਾਰ ਪੰਜਾਬ ਪੁਲਿਸ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਝੁਕਣਾ ਪਿਆ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ। ਦਰਅਸਲ ਇਸ ਮੰਗ ਨੂੰ ਲੈ ਕੇ ਰਵਨੀਤ ਬਿੱਟੂ ਨੇ ਧਰਨਾ ਲਗਾ ਦਿੱਤਾ ਸੀ ਜੋ ਹੁਣ ਖ਼ਤਮ ਕਰ ਦਿੱਤਾ ਗਿਆ ਏ।
ਲੁਧਿਆਣਾ : ਲੁਧਿਆਣਾ ਵਿਖੇ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਸ਼ਰਾਬ ਅਤੇ ਰਾਸ਼ਣ ਵੰਡਣ ਦੇ ਮਾਮਲੇ ਵਿਚ ਆਖ਼ਰਕਾਰ ਪੰਜਾਬ ਪੁਲਿਸ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਝੁਕਣਾ ਪਿਆ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ। ਦਰਅਸਲ ਇਸ ਮੰਗ ਨੂੰ ਲੈ ਕੇ ਰਵਨੀਤ ਬਿੱਟੂ ਨੇ ਧਰਨਾ ਲਗਾ ਦਿੱਤਾ ਸੀ ਜੋ ਹੁਣ ਖ਼ਤਮ ਕਰ ਦਿੱਤਾ ਗਿਆ ਏ।
ਪੰਜਾਬ ਪੁਲਿਸ ਨੇ ਨਗਰ ਨਿਗਮ ਚੋਣ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਲੁਧਿਆਣਾ ਵਿਖੇ ਸ਼ਰਾਬ ਅਤੇ ਰਾਸ਼ਣ ਵੰਡਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ ਏ, ਜਿਸ ਦੇ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਧਰਨਾ ਲਗਾਇਆ ਗਿਆ ਸੀ। ਬਿੱਟੂ ਨੇ ਆਖਿਆ ਸੀ ਕਿ ਜੇਕਰ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਆਪਣੀ ਵੀ ਗ੍ਰਿਫ਼ਤਾਰੀ ਦੇਣ ਦੇ ਲਈ ਤਿਆਰ ਨੇ, ਪਰ ਹੁਣ ਭਾਜਪਾ ਨੇਤਾਵਾਂ ਦੀ ਗ੍ਰਿਫ਼ਤਾਰੀ ਮਗਰੋਂ ਰਵਨੀਤ ਬਿੱਟੂ ਨੇ ਧਰਨਾ ਖ਼ਤਮ ਕਰ ਦਿੱਤਾ ਏ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਹੋਰਨਾਂ ਭਾਜਪਾ ਨੇਤਾਵਾਂ ਤੋਂ ਇਲਾਵਾ ਇਕ ਉਮੀਦਵਾਰ ਦੇ ਪਤੀ ’ਤੇ ਵੀ ਐਫਆਈਆਰ ਦਰਜ ਕੀਤੀ ਗਈ ਐ। ਇਸ ਤੋਂ ਇਲਾਵਾ ਵਾਰਡ ਨੰਬਰ 38 ਵਿਚ ਆਪ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਭਾਜਪਾ ਸਮਰਥਕ ਦੀ ਕਾਰ ਨੂੰ ਫੜਿਆ ਸੀ, ਜਿਸ ਵਿਚ ਸ਼ਰਾਬ ਦੀ ਪੇਟੀ ਪਈ ਸੀ। ਇਸ ਦੀ ਜਾਣਕਾਰੀ ਵਿਧਾਇਕ ਵੱਲੋਂ ਪੁਲਿਸ ਨੂੰ ਦਿੱਤੀ ਗਈ। ਇਹ ਸਾਰੀਆਂ ਘਟਨਾਵਾਂ ਚੋਣ ਪ੍ਰਚਾਰ ਰੁਕਣ ਤੋਂ ਬਾਅਦ ਸਾਹਮਣੇ ਆਈਆਂ ਨੇ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਐ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਭਾਜਪਾ ਵਰਕਰਾਂ ਵੱਲੋਂ ਚੋਣ ਕਮਿਸ਼ਨ ਨੂੰ ਇਕ ਚਿੱਠੀ ਲਿਖੀ ਜਾਵੇਗੀ, ਜਿਸ ਵਿਚ ਉਹ ਹਲਕਾ ਸੈਂਟਰਲ ਦੇ ਏਸੀਪੀ ਵਿਨੋਦ ਭੱਟ ਨੂੰ ਹਟਾਉਣ ਦੀ ਮੰਗ ਕਰਨਗੇ ਕਿਉਂਕਿ ਉਹ ਏਸੀਪੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਪੁਰਾਣੇ ਸਾਥੀ ਨੇ।
ਹੋਰ ਕੀ ਕੁੱਝ ਆਖਿਆ ਰਵਨੀਤ ਬਿੱਟੂ ਨੇ, ਆਓ ਸੁਣਦੇ ਆਂ।
ਦੱਸ ਦਈਏ ਕਿ ਵਾਰਡ ਨੰਬਰ 75 ਵਿਚ ਆਪ ਵਰਕਰਾਂ ਨੇ ਭਾਜਪਾ ਉਮੀਦਵਾਰ ਦੇ ਪਤੀ ਨੂੰ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੋਟਲ ਵਿਚ ਸ਼ਰਾਬ ਵੰਡੇ ਫੜਿਆ ਸੀ, ਜਿਸ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਤਾਂ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਕੇ ’ਤੇ ਪਹੁੰਚ ਗਏ ਸੀ, ਇਸ ਦੌਰਾਨ ਭਾਜਪਾ ਅਤੇ ਆਪ ਵਰਕਰਾਂ ਵਿਚਾਲੇ ਕਾਫ਼ੀ ਹੰਗਾਮਾ ਹੋਇਆ ਸੀ।