Punjab News: ਫ਼ਿਰੋਜ਼ਪੁਰ :ਚ ਸੈਲੂਨ ਮਾਲਕ ਨੇ ਧੀਆਂ ਤੇ ਪਤਨੀ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ

ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ

Update: 2026-01-08 08:07 GMT

Ferozepur News: ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ ਮਸ਼ਹੂਰ ਸੈਲੂਨ ਮਾਲਕ ਅਮਨਦੀਪ ਸਿੰਘ ਸੋਢੀ ਨੇ ਆਪਣੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ। ਫਿਰ ਉਸਨੇ ਨੇ ਖੁਦਕੁਸ਼ੀ ਕਰ ਲਈ।

ਰਿਪੋਰਟਾਂ ਅਨੁਸਾਰ, ਸੈਲੂਨ ਮਾਲਕ ਨੇ ਪਹਿਲਾਂ ਆਪਣੀਆਂ ਦੋ ਧੀਆਂ ਅਤੇ ਆਪਣੀ ਪਤਨੀ ਜਸਬੀਰ ਕੌਰ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੀ ਮੌਤ ਤੋਂ ਬਾਅਦ, ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਰਵਾਰ ਸਵੇਰੇ ਜਦੋਂ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਗੁਆਂਢੀਆਂ ਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਤੋਂ ਬਾਅਦ ਇਸਨੂੰ ਜ਼ਬਰਦਸਤੀ ਖੋਲ੍ਹਿਆ ਗਿਆ। ਤਾਂ ਜਾ ਕੇ ਇਸ ਮਾਮਲੇ ਦਾ ਪਤਾ ਲੱਗਿਆ। ਚਾਰਾਂ ਦੀਆਂ ਲਾਸ਼ਾਂ ਘਰ ਵਿੱਚੋਂ ਮਿਲੀਆਂ। ਧੀਆਂ ਛੇ ਅਤੇ ਦਸ ਸਾਲ ਦੀਆਂ ਦੱਸੀਆਂ ਜਾ ਰਹੀਆਂ ਹਨ। ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਰਹੀ ਹੈ।

Tags:    

Similar News