Punjab News: CM ਮਾਨ ਦੀ ਅਸ਼ਲੀਲ ਵੀਡੀਓ ਵਾਇਰਲ, ਵਿਦੇਸ਼ੀ ਕੁੜੀਆਂ ਨਾਲ ਆਏ ਨਜ਼ਰ

AI ਨਾਲ ਬਣਾਇਆ ਗਿਆ ਹੈ ਵੀਡਿਓ, ਮਾਮਲਾ ਹੋਇਆ ਦਰਜ

Update: 2025-10-22 06:30 GMT

Bhagwant Mann Fake Video: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਇਸ ਵੀਡਿਉ ਵਿੱਚ ਮਾਨ ਨਾਲ ਦੋ ਕੁੜੀਆਂ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਇੱਕ ਕਮਰੇ ਦੀ ਹੈ, ਜੋਂ ਕਿ ਬੇਹੱਦ ਇਤਰਾਜ਼ਯੋਗ ਹੈ। ਇਹ ਵੀਡੀਓ ਅੱਗ ਵਾਂਗ ਫੈਲ ਰਹੀ ਹੈ। ਇਸ ਵੀਡਿਉ ਬਾਰੇ ਗੱਲ ਕਰੀਏ ਤਾਂ ਇਹ ਬਿਲਕੁਲ ਫੇਕ ਹੈ, ਜਿਸਨੂੰ AI ਨਾਲ ਬਣਾਈ ਗਈ ਹੈ। ਮੋਹਾਲੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਨੇ ਜਗਮਨ ਸਮਰਾ, ਜਿਸ ਦੇ ਸੋਸ਼ਲ ਅਕਾਊਂਟ ਨੇ ਵੀਡੀਓ ਪੋਸਟ ਕੀਤੀ ਸੀ, ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੀ ਛਵੀ ਨੂੰ ਖਰਾਬ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।  ਦੱਸਿਆ ਜਾ ਰਿਹਾ ਹੈ ਕਿ ਵੀਡੀਓ ਅਸ਼ਲੀਲ ਹੈ ਅਤੇ ਏਆਈ ਦੀ ਵਰਤੋਂ ਕਰਕੇ ਬਣਾਈ ਗਈ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Bhagwant Mann Fake Video

ਕਿਉਂਕਿ ਇਹ ਮਾਮਲਾ ਮੁੱਖ ਮੰਤਰੀ ਨਾਲ ਜੁੜਿਆ ਹੋਇਆ ਹੈ, ਇਸ ਲਈ ਸਟੇਟ ਸਾਈਬਰ ਕ੍ਰਾਈਮ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਆਈਪੀ ਐਡਰੈੱਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਡੀਓ ਕਿੱਥੇ ਅਪਲੋਡ ਕੀਤੀ ਗਈ ਸੀ। ਸਾਈਬਰ ਕ੍ਰਾਈਮ ਪੁਲਿਸ ਨੇ ਜਗਮਨ ਸਮਰਾ ਨੂੰ ਆਈਪੀਸੀ ਦੀਆਂ ਧਾਰਾਵਾਂ 340, 353(1), 353(2), 351(2), 336(4) ਅਤੇ ਆਈਟੀ ਐਕਟ ਦੇ ਤਹਿਤ ਨਾਮਜ਼ਦ ਕੀਤਾ ਹੈ। ਇੰਸਪੈਕਟਰ ਗਗਨਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ।

ਜਗਮਨ ਸਮਰਾ ਨੇ ਦੋ ਵੱਖ-ਵੱਖ ਸੋਸ਼ਲ ਅਕਾਊਂਟ ਤੋਂ ਕੁਝ ਪੋਸਟਾਂ ਅਪਲੋਡ ਕੀਤੀਆਂ ਸਨ। 15 ਘੰਟੇ ਪਹਿਲਾਂ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਇਹ ਸਿਰਫ਼ ਇੱਕ ਟ੍ਰੇਲਰ ਹੈ ਅਤੇ ਜੋ ਵੀ ਇਹ ਸਾਬਤ ਕਰੇਗਾ ਕਿ ਇਹ ਏਆਈ ਹੈ, ਉਸਨੂੰ 10 ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਹ ਖਾਤਾ ਪੁਰਾਣਾ ਦੱਸਿਆ ਜਾ ਰਿਹਾ ਹੈ, ਸਮਰਾ ਦੇ ਲਗਭਗ 35,000 ਫਾਲੋਅਰ ਹਨ। ਐਫਆਈਆਰ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਵੀਡੀਓ ਨੂੰ ਸੀਐਮ ਮਾਨ ਦੀ ਛਵੀ ਨੂੰ ਖਰਾਬ ਕਰਨ ਲਈ ਏਆਈ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਗਿਆ ਸੀ। ਇਹ ਖਾਤਾ ਜਗਮਨ ਸਮਰਾ ਦੇ ਨਾਮ 'ਤੇ ਰਜਿਸਟਰਡ ਹੈ। ਸਾਈਬਰ ਪੁਲਿਸ ਨੇ ਉਸ ਆਈਪੀ ਐਡਰੈੱਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਵੀਡੀਓ ਅਪਲੋਡ ਕੀਤਾ ਗਿਆ ਸੀ।

ਪੰਜ ਘੰਟੇ ਪਹਿਲਾਂ ਇੱਕ ਹੋਰ ਪੋਸਟ ਪੋਸਟ ਕੀਤੀ ਗਈ ਸੀ, ਜਿਸ ਵਿੱਚ ਉਸਨੇ ਫਿਰ ਕਿਹਾ ਸੀ ਕਿ ਇਹ ਏਆਈ ਵੀਡੀਓ ਨਹੀਂ ਹੈ ਅਤੇ ਜੋ ਵੀ ਇਸਨੂੰ ਸਾਬਤ ਕਰੇਗਾ ਉਹ ਉਸਨੂੰ ਇਨਾਮ ਦੇਵੇਗਾ। ਉਸਨੇ ਨਵੇਂ ਸਾਲ ਦੇ ਦਿਨ ਇੱਕ ਵੀਡੀਓ ਪੋਸਟ ਕਰਨ ਦਾ ਵੀ ਦਾਅਵਾ ਕੀਤਾ। ਸਾਈਬਰ ਪੁਲਿਸ ਦੇ ਅਨੁਸਾਰ, ਇਹ ਖਾਤਾ ਪੁਰਾਣਾ ਹੈ ਅਤੇ ਇਸਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Tags:    

Similar News