Punjab Lok Sabha Elections Result 2024 Live: ਕਾਂਗਰਸ 6, 'ਆਪ' 3, ਅਕਾਲੀ ਦਲ-ਅਜ਼ਾਦ 2 ਸੀਟਾਂ 'ਤੇ ਅੱਗੇ, ਹਰਸਿਮਰਤ ਬਾਦਲ ਅੱਗੇ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਸਪੱਸ਼ਟ ਹੋ ਜਾਵੇਗੀ। ਵੋਟਾਂ ਦੀ ਗਿਣਤੀ ਲਈ ਹਰੇਕ ਸੀਟ 'ਤੇ 9 ਕੇਂਦਰ ਬਣਾਏ ਗਏ ਹਨ।

Update: 2024-06-04 02:09 GMT

Punjab Lok Sabha Election Results 2024 Live: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਸਪੱਸ਼ਟ ਹੋ ਜਾਵੇਗੀ। ਵੋਟਾਂ ਦੀ ਗਿਣਤੀ ਲਈ ਹਰੇਕ ਸੀਟ 'ਤੇ 9 ਕੇਂਦਰ ਬਣਾਏ ਗਏ ਹਨ। ਜਿਸ ਵਿੱਚ 15000 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕੇਂਦਰਾਂ ਉੱਤੇ 12 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਖਡੂਰ ਸਾਹਿਬ ਸੀਟ ਉੱਤੇ ਟਿੱਕੀਆ ਹੋਈਆਂ ਜਿੱਥੇ ਅੰਮ੍ਰਿਤਪਾਲ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਵਿਚਾਲੇ ਫਸਵਾ ਮੁਕਾਬਲਾ ਹੈ।ਉਥੇ ਹੀ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ, ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਰਵਨੀਤ ਬਿੱਟੂ, ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ 'ਤੇ ਟਿਕੀਆਂ ਰਹਿਣਗੀਆਂ।

08:00 AM UPDATES

ਪੰਜਾਬ ’ਚ ਸ਼ੁਰੂ ਹੋਈ ਵੋਟਾਂ ਦੀ ਗਿਣਤੀ

ਥੋੜੀ ਦੇਰ ’ਚ ਰੁਝਾਨ ਆਉਣੇ ਹੋ ਜਾਣਗੇ ਸ਼ੁਰੂ

ਪੰਜਾਬ ਦੀਆਂ 13 ਸੀਟਾਂ ’ਤੇ ਜੂਨ ਨੂੰ ਪਈਆਂ ਸਨ ਵੋਟਾਂ

ਦੁਪਹਿਰ ਤੱਕ ਤਸਵੀਰ ਸਾਫ ਹੋਣ ਦੀ ਹੈ ਸੰਭਾਵਨਾ

Full View

 

08:34 AM UPDATES

ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ.ਅਮਰ ਸਿੰਘ ਅੱਗੇ

ਖਡੂਰ ਸਾਹਿਬ ਤੋਂ ਬੀਜੇਪੀ ਮਨਜੀਤ ਸਿੰਘ ਮੰਨਾ ਅੱਗੇ, ਅੰਮ੍ਰਿਤਪਾਲ ਸਿੰਘ ਪਿੱਛੇ

ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਚੱਲ ਰਹੇ ਅੱਗੇ

ਆਪ ਤੇ ਭਾਜਪਾ 1-1 ਸੀਟ 'ਤੇ ਅੱਗੇ

ਪੰਜਾਬ ’ਚ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ 5 ਸੀਟਾਂ 'ਤੇ ਚੱਲ ਰਹੀ ਅੱਗੇ


08:40 AM UPDATES

ਪੰਜਾਬ ਕਾਂਗਰਸ 4 ਸੀਟਾਂ ਉੱਤੇ ਅੱਗੇ

ਬੀਜੇਪੀ ਇਕ ਸੀਟ ਉੱਤੇ ਅੱਗੇ

ਅਕਾਲੀ ਦਲ ਵੀ ਇਕ ਸੀਟ ਉੱਤੇ ਅੱਗੇ

ਆਮ ਆਦਮੀ ਪਾਰਟੀ -1

ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅੱਗੇ 

08:40 AM UPDATES

ਪਟਿਆਲਾ ਤੋਂ ਪ੍ਰਨੀਤ ਕੌਰ ਅੱਗੇ

ਬਠਿੰਡੇ ਤੋਂ ਹਰਸਿਮਰਤ ਕੌਰ ਅੱਗੇ

ਜਲੰਧਰ ਤੋਂ ਚਰਨਜੀਤ ਚੰਨੀ ਅੱਗੇ

ਫਤਿਹਗੜ੍ਹ ਸੀਟ 'ਤੇ ਡਾ. ਅਮਰ ਸਿੰਘ ਅੱਗੇ 


09:27 AM UPDATES

ਕਾਂਗਰਸ 8 ਸੀਟਾਂ 'ਤੇ ਅੱਗੇ ਹੈ

ਕਾਂਗਰਸ 8 ਸੀਟਾਂ 'ਤੇ ਅੱਗੇ ਹੈ। ਜਦਕਿ 'ਆਪ' 2 ਸੀਟਾਂ 'ਤੇ ਅੱਗੇ ਹੈ।

ਸੰਗਰੂਰ ਤੋਂ 'ਆਪ' ਅੱਗੇ ਹੈ

ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਅੱਗੇ ਚੱਲ ਰਹੇ ਹਨ।

ਬਠਿੰਡਾ ਤੋਂ ਹਰਸਿਮਰਤ ਬਾਦਲ ਅੱਗੇ

ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅੱਗੇ ਹੈ।


Full View


10:16 AM UPDATES

ਜਾਣੋ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਅੱਗੇ 

ਅੰਮ੍ਰਿਤਸਰ 'ਚ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਬਠਿੰਡਾ ਤੋਂ 'ਆਪ' ਦੇ ਮਲਵਿੰਦਰ ਸਿੰਘ ਕੰਗ, ਫਰੀਦਕੋਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅੱਗੇ, ਫਤਿਹਗੜ੍ਹ ਸਾਹਿਬ ਤੋਂ ਆਜ਼ਾਦ ਸਰਬਜੀਤ ਸਿੰਘ ਖਾਲਸਾ ਅੱਗੇ, ਕਾਂਗਰਸ ਦੇ ਡਾ: ਅਮਰ ਸਿੰਘ ਅੱਗੇ ਹਨ। ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਨਰਦੇਵ ਸਿੰਘ, ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ, ਕਾਂਗਰਸ ਦੇ ਰਾਮ ਕੁਮਾਰ ਚੱਬੇਵਾਲ, ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਗੇ ਹਨ। ਖਡੂਰ ਸਾਹਿਬ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਅੱਗੇ, ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਆਪ ਦੇ ਗੁਰਮੀਤ ਸਿੰਘ ਮੀਤ ਹੇਅਰ ਅੱਗੇ ਹਨ

Tags:    

Similar News