ਪੰਜਾਬ ਸਰਕਾਰ ਨੇ ਵੀਅਤਨਾਮ ਦੀ ਜੇਲ੍ਹ ’ਚ ਫਸੇ ਨੌਜਵਾਨ ਬਰੀ ਕਰਵਾਏ
ਰੋਜ਼ੀ ਰੋਟੀ ਖਾਤਰ ਵਿਦੇਸ਼ ਲਾਓਸ ਵੀਅਤਨਾਮ ਦੇਸ਼ ਵਿੱਚ ਗਏ ਅੰਮ੍ਰਿਤਸਰ ਦੇ ਦੋ ਨੌਜਵਾਨ ਉਥੇ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ, ਜਿੱਥੇੇ ਰੈਸਟੋਰੈਂਟ ਵਿਚ ਡਰਿੰਕ ਦੇ ਵਿੱਚ ਕੁਝ ਜ਼ਹਿਰੀਲਾ ਪਦਾਰਥ ਹੋਣ ਕਰਕੇ ਉਥੇ ਕੁਝ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਸਮੇਤ ਅੰਮ੍ਰਿਤਸਰ ਦੇ ਦੋਵੇਂ ਨੌਜਵਾਨਾਂ ਨੂੰ ਜੇਲ੍ਹ ਜਾਣਾ ਪਿਆ ਸੀ।;
ਅਜਨਾਲਾ : ਰੋਜ਼ੀ ਰੋਟੀ ਖਾਤਰ ਵਿਦੇਸ਼ ਲਾਓਸ ਵੀਅਤਨਾਮ ਦੇਸ਼ ਵਿੱਚ ਗਏ ਅੰਮ੍ਰਿਤਸਰ ਦੇ ਦੋ ਨੌਜਵਾਨ ਉਥੇ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ, ਜਿੱਥੇੇ ਰੈਸਟੋਰੈਂਟ ਵਿਚ ਡਰਿੰਕ ਦੇ ਵਿੱਚ ਕੁਝ ਜ਼ਹਿਰੀਲਾ ਪਦਾਰਥ ਹੋਣ ਕਰਕੇ ਉਥੇ ਕੁਝ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਸਮੇਤ ਅੰਮ੍ਰਿਤਸਰ ਦੇ ਦੋਵੇਂ ਨੌਜਵਾਨਾਂ ਨੂੰ ਜੇਲ੍ਹ ਜਾਣਾ ਪਿਆ ਸੀ। ਇਸ ਤੋਂ ਬਾਅਦ ਪੀੜਤ ਨੌਜਵਾਨ ਅਮਨਦੀਪ ਸਿੰਘ ਅਤੇ ਕਰਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਅਤੇ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਦੋਨਾਂ ਨੂੰ ਨੌਜਵਾਨਾਂ ਨੂੰ ਜੇਲ੍ਹ ’ਚੋਂ ਬਰੀ ਕਰਵਾਇਆ ਗਿਆ। ਅੱਜ ਅਮਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਨ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਅੰਮ੍ਰਿਤਸਰ ਦੇ ਦੋ ਨੌਜਵਾਨ ਉਥੇ ਰੈਸਟੋਰੈਂਟ ਦੇ ਵਿੱਚ ਕੁਝ ਹੋਈ ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਫਸ ਗਏ ਸੀ, ਜਿਸ ਕਾਰਨ ਇਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ। ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਭਾਰਤੀ ਐਬੈਸੀ ਨਾਲ ਸੰਪਰਕ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਬਰੀ ਕਰਵਾਇਆ ਗਿਆ ਅਤੇ ਹੁਣ ਪਰਿਵਾਰ ਵੀ ਖੁਸ਼ ਹੈ ਤੇ ਦੋਵੇਂ ਨੌਜਵਾਨ ਵੀ ਜਲਦ ਹੀ ਭਾਰਤ ਵਾਪਸ ਆ ਜਾਣਗੇ।
ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਭਾਰਤ ਵਾਪਸ ਆਉਣ ਜੋ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਪੰਜਾਬ ਸਰਕਾਰ ਤਾਂ ਵੀ ਇਹਨਾਂ ਦੀ ਮਦਦ ਲਈ ਇਹਨਾਂ ਦੇ ਨਾਲ ਖੜ੍ਹੀ ਹੈ। ਦੂਜੇ ਪਾਸੇ ਅਮਨਦੀਪ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਕਿਹਾ ਕਿ ਸਾਡਾ ਬੇਟਾ ਵਿਦੇਸ਼ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਫਸ ਗਿਆ ਸੀ ਅਤੇ ਉਸਦਾ ਦੋਸਤ ਵੀ ਉਸ ਦੇ ਨਾਲ ਫਸ ਗਿਆ ਸੀ। ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਅਤੇ ਹੁਣ ਸਾਡੇ ਬੇਟੇ ਉਥੋਂ ਕੇਸ ਜੋ ਬਰੀ ਹੋ ਗਏ ਹਨ, ਜਿਸ ਦੇ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ।