Rajvir Jwanda: ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਐਕਸੀਡੈਂਟ 'ਤੇ CM ਮਾਨ ਦਾ ਰੀਐਕਸ਼ਨ, ਸੋਸ਼ਲ ਮੀਡੀਆ ਤੇ ਪਾਈ ਪੋਸਟ
ਗਾਇਕ ਦੀ ਸਿਹਤਯਾਬੀ ਲਈ ਮੰਗੀ ਦੁਆ
CM Bhagwant Mann On Rajvir Jwanda: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੀ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪੰਜਾਬੀ ਰਾਜਵੀਰ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰ ਰਿਹਾ ਹੈ। ਇਸ ਦਰਮਿਆਨ ਕਈ ਪੰਜਾਬੀ ਸੈਲੀਬ੍ਰਿਟੀ ਵੀ ਗਾਇਕ ਦਾ ਪਤਾ ਲੈਣ ਹਸਪਤਾਲ ਪਹੁੰਚੇ ਸਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਵੀਰ ਦੀ ਹਾਲਤ ਤੇ ਅਫ਼ਸੋਸ ਜ਼ਾਹਿਰ ਕੀਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਦੇਖੋ ਸੀਐਮ ਮਾਨ ਦੀ ਪੋਸਟ
ਦੱਸ ਦਈਏ ਕਿ ਸੀਐਮ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ, "ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਹਾਦਸੇ ਦੌਰਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਗੰਭੀਰ ਸੱਟਾਂ ਲੱਗਣ ਦੀ ਖ਼ਬਰ ਮਿਲੀ ਹੈ। ਇਸ ਦੋਰਾਨ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਮੈਂ ਪਰਮਾਤਮਾ ਅੱਗੇ ਓਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਦੁਆ ਹੈ ਕਿ ਉਹ ਜਲਦ ਠੀਕ ਹੋ ਕੇ ਆਪਣੇ ਪ੍ਰਸ਼ੰਸਕਾਂ ਤੇ ਪਰਿਵਾਰ ਵਿਚਾਲੇ ਪਹੁੰਚਣ।" ਦੇਖੋ ਇਹ ਪੋਸਟ
ਅੱਜ ਸਵੇਰੇ ਹੋਇਆ ਸੀ ਐਕਸੀਡੈਂਟ
ਰਾਜਵੀਰ ਜਵੰਦਾ ਜਿਹਨਾਂ ਦਾ ਅੱਜ ਹਿਮਾਚਲ ਵਿੱਚ ਮੋਟਸਾਈਕਲ ਚਲਾਉਂਦੇ ਐਕਸੀਡੈਂਟ ਹੋਇਆ ਸੀ। ਰਾਜਵੀਰ ਨੂੰ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਬ੍ਰੇਨ ਡੈਡ ਘੋਸ਼ਿਤ ਕਰ ਦਿੱਤਾ ਹੈ। ਇਸ ਸਮੇਂ ਉਹ ਵੇਂਟਿਲੇਟਰ ਤੇ ਹਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਕਸੀਡੈਂਟ ਹਿਮਾਚਲ ਦੇ ਬੱਦੀ ਨੇੜੇ ਹੋਇਆ ਸੀ, ਇਸਤੋਂ ਬਾਅਦ ਉਹਨਾਂ ਨੂੰ ਜਲਦਬਾਜ਼ੀ ਵਿੱਚ ਮੋਹਾਲੀ ਦੇ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿੱਚ ਪਹੁੰਚਦੇ ਜਵੰਦਾ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਇਸਤੋਂ ਬਾਅਦ ਉਹਨਾਂ ਦੀ ਹਾਲਤ ਹੋਰ ਵਿਗੜ ਗਈ ਸੀ।
ਨਵੀਂ ਮੋਟਸਾਈਕਲ ਖ਼ਰੀਦੀ ਸੀ, ਘਰੋਂ ਗੇੜੀ ਲਾਉਣ ਨਿਕਲੇ ਸੀ
ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਨੇ ਬੀਤੇ ਦਿਨੀਂ ਨਵੀਂ ਬੀਐਮਡਬਲਿਊ ਮੋਟਸਾਈਕਲ ਖ਼ਰੀਦੀ ਸੀ, ਜਿਸ ਤੇ ਉਹ ਗੇੜੀ ਲਾਉਣ ਲਈ ਹਿਮਾਚਲ ਵੱਲ ਨਿਕਲ ਗਏ। ਸੂਤਰਾਂ ਮੁਤਾਬਕ ਬੱਦੀ ਕੋਲ ਉਹਨਾਂ ਦੀ ਮੋਟਸਾਇਕਲ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਓਹਨਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ।
ਕੋਮਾ ਵਿੱਚ ਹੈ ਗਾਇਕ, ਔਖੇ ਚੱਲ ਰਹੇ ਸਾਹ
ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਗਾਇਕ ਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ ਅਤੇ ਉਹ ਕੋਮਾ ਵਿੱਚ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਾਇਕ ਦੇ ਸਾਹ ਵੀ ਔਖੇ ਚੱਲ ਰਹੇ ਹਨ ਅਤੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਹੈ।
ਗਾਇਕ ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਹਸਪਤਾਲ ਪਹੁੰਚੇ
ਹਾਦਸੇ ਤੋਂ ਬਾਅਦ ਗਾਇਕ ਰਾਜਵੀਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਉਸਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਸਮੇਤ ਕਈ ਪੰਜਾਬੀ ਗਾਇਕ ਹਸਪਤਾਲ ਪਹੁੰਚੇ ਹਨ।