ਪੰਜਾਬ ਜ਼ਿਮਨੀ ਚੋਣਾਂ: ਜਾਣੋ ਕਿਹੜੇ ਹਲਕੇ ਚ ਕਿੰਨੇ ਫੀਸਦੀ ਪਈ ਵੋਟ

ਅੱਜ ਪੰਜਾਬ 'ਚ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣ ਲਈ ਵੋਟਿੰਗ ਹੋਈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਚਲੀ , 6 ਵਜੇ ਤੱਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ 4 ਹਲਕਿਆਂ 'ਚ 63 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

Update: 2024-11-20 16:21 GMT

ਚੰਡੀਗੜ੍ਹ: ਅੱਜ ਪੰਜਾਬ 'ਚ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣ ਲਈ ਵੋਟਿੰਗ ਹੋਈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਚਲੀ , 6 ਵਜੇ ਤੱਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ 4 ਹਲਕਿਆਂ 'ਚ 63 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।ਹਾਲਾਂਕਿ ਸਟੀਕ ਵੋਟਿੰਗ ਫੀਸਦੀ ਦੇ ਆਂਕੜੇ ਭਾਰਤ ਦਾ ਚੋਣ ਕਮਿਸ਼ਨ ਦੇ ਵਲੋਂ ਕੱਲ੍ਹ ਸਵੇਰ ਤੱਕ ਹੀ ਅਪਡੇਟ ਕੀਤੇ ਜਾਣਗੇ ਦੋਂ ਸਾਰੀਆਂ ਪੋਲਿੰਗ ਪਾਰਟੀਆਂ ਵਾਪਸ ਕਲੈਕਸ਼ਨ ਸੈਂਟਰਾਂ ‘ਤੇ ਪਹੁੰਚ ਜਾਣਗੀਆਂ ਅਤੇ ਅੰਤਿਮ ਡਾਟਾ ਐਂਟਰੀ ਹੋ ਜਾਵੇਗੀ।

ਕਿਥੇ ਕਿੰਨੇ ਫੀਸਦੀ ਹੋਈ ਵੋਟਿੰਗ

ਸ਼ਾਮ 6 ਵਜੇ ਤੱਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਗਿੱਦੜਬਾਹਾ 'ਚ ਸਭ ਤੋਂ ਵੱਧ ਵੋਟਿੰਗ ਹੋਈ ਹੈ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਗਿੱਦੜਬਾਹਾ ਤੋਂ ਬਾਅਦ ਡੇਰਾ ਬਾਬਾ ਨਾਨਕ ਵਿੱਚ ਸ਼ਾਮ 6 ਵਜੇ ਤੱਕ 63 ਫ਼ੀਸਦੀ

ਬਰਨਾਲਾ ਵਿੱਚ ਸ਼ਾਮ 6 ਵਜੇ ਤੱਕ 54 ਫ਼ੀਸਦੀ

ਚੱਬੇਵਾਲ ਵਿੱਚ ਸ਼ਾਮ 6 ਵਜੇ ਤੱਕ 53 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

Tags:    

Similar News