ਗੁਰੂ ਨਗਰੀ ਵਿੱਚ ਕੀਤੀ ਗਈ ਸ਼ਰੇਆਮ ਗੁੰਡਾਗਰਦੀ

ਜਿਸ ਤਰੀਕੇ ਦੇ ਹਾਲੋ ਹਲਾਤ ਬਣੇ ਹੋਏ ਹਨ ਲੱਗ ਰਿਹਾ ਜਿਵੇਂ ਲੋਕਾਂ ਦੇ ਮਨਾਂ ਵਿੱਚ ਪੁਲਿਸ ਨੂੰ ਲੈ ਕੇ ਕੋਈ ਖੌਫ ਨਹੀਂ ਹੈ ਅਤੇ ਲੋਕ ਛੋਟੀਆਂ ਛੋਟੀਆਂ ਗਾਂ ਤੇ ਇੱਕ ਦੂਸਰੇ ਨੂੰ ਮਾਰਨ ਤੇ ਮਰਨ ਤੇ ਆ ਜਾਂਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਰਸੂਲਪੁਰ ਕਲਰ ਇਲਾਕੇ ਦਾ ਹੈ। ਜਿੱਥੇ ਬੱਚਿਆਂ ਦੇ ਝਗੜੇ ਤੋਂ ਬਾਅਦ ਕੁਝ ਬੱਚਿਆਂ ਤੇ ਨੌਜਵਾਨਾਂ ਵੱਲੋਂ ਇੱਕ ਘਰ ਦੇ ਉੱਪਰ ਜਾ ਕੇ ਪਥਰਾਅ ਕੀਤਾ ਗਿਆ।;

Update: 2025-01-30 12:51 GMT

ਅੰਮ੍ਰਿਤਸਰ, ਕਵਿਤਾ : ਜਿਸ ਤਰੀਕੇ ਦੇ ਹਾਲੋ ਹਲਾਤ ਬਣੇ ਹੋਏ ਹਨ ਲੱਗ ਰਿਹਾ ਜਿਵੇਂ ਲੋਕਾਂ ਦੇ ਮਨਾਂ ਵਿੱਚ ਪੁਲਿਸ ਨੂੰ ਲੈ ਕੇ ਕੋਈ ਖੌਫ ਨਹੀਂ ਹੈ ਅਤੇ ਲੋਕ ਛੋਟੀਆਂ ਛੋਟੀਆਂ ਗਾਂ ਤੇ ਇੱਕ ਦੂਸਰੇ ਨੂੰ ਮਾਰਨ ਤੇ ਮਰਨ ਤੇ ਆ ਜਾਂਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਰਸੂਲਪੁਰ ਕਲਰ ਇਲਾਕੇ ਦਾ ਹੈ। ਜਿੱਥੇ ਬੱਚਿਆਂ ਦੇ ਝਗੜੇ ਤੋਂ ਬਾਅਦ ਕੁਝ ਬੱਚਿਆਂ ਤੇ ਨੌਜਵਾਨਾਂ ਵੱਲੋਂ ਇੱਕ ਘਰ ਦੇ ਉੱਪਰ ਜਾ ਕੇ ਪਥਰਾਅ ਕੀਤਾ ਗਿਆ । ਇਨ੍ਹਾਂ ਹੀ ਨਹੀਂ ਇਨ੍ਹਾਂ ਦੇ ਵੱਲੋਂ ਪਥਰਾਅ ਦੀ ਵੀਡੀਓ ਵੀ ਬਣਾਈ ਗਈ ਤੇ ਆਪਣੇ ਇੰਸਟਾਗਰਾਮ ਤੇ ਅਪਲੋਡ ਕਰ ਦਿੱਤੀ।

ਅੰਮ੍ਰਿਤਸਰ ਤੋਂ ਤਾਜਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਨੌਜਵਾਨਾਂ ਨੇ ਮਾਮੁਲੀ ਬੱਚਿਆਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਇੱਕ ਘਰ ਤੇ ਜਾਕੇ ਪਥਰਾਅ ਵੀ ਕੀਤਾ ਤੇ ਖੌਫ ਪਾਉਣ ਲਈ ਮੌਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦਾ ਇਲਾਕੇ ਵਿੱਚ ਹੀ ਬੱਚਿਆਂ ਦੇ ਨਾਲ ਕੋਈ ਆਪਸੀ ਗੱਲ ਨੂੰ ਲੈ ਕੇ ਮਨ ਮੁਟਾਵ ਹੋਇਆ ਜਿਸ ਤੋਂ ਬਾਅਦ ਦੂਸਰੀ ਧਿਰ ਵੱਲੋਂ ਉਹਨਾਂ ਦੇ ਉੱਪਰ ਆ ਕੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ।

ਇਨ੍ਹਾਂ ਹੀ ਮਨਹੀਂ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਨ੍ਹਾਂ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ਦੇ ਦਰਵਾਜ਼ੇ ਤੇ ਵੀ ਵਾਰ ਕੀਤੇ ਗਏ। ਜਿਸਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਨੌਜਵਾਨਾਂ ਨੇ ਕਾਫੀ ਜਿਆਦਾ ਨੁਕਸਾਨ ਕਰ ਦਿੱਤਾ ਹੈ।

ਦੂਜੇ ਪਾਸੇ ਇਸ ਮਾਮਲੇ ਚ ਗੱਲਬਾਤ ਕਰਦਿਆਂ ਥਾਣਾ ਮੋਹਕਮਪੁਰਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਸੂਲਪੁਰ ਕਲਰ ਇਲਾਕੇ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਗਰ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਉਹ ਉਸ ਦੀ ਜਾਂਚ ਕਰਨਗੇ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਜਰੂਰ ਕਰਨਗੇ। ਉਹਨਾਂ ਕਿਹਾ ਫਿਲਹਾਲ ਹਜੇ ਤੱਕ ਮੇਰੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਆਈ

Tags:    

Similar News