ਪੀਆਰਟੀਸੀ ਬੱਸ ਡਰਾਈਵਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਭਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਬੱਸ ਦਾ ਡਰਾਈਵਰ ਇੱਕ ਹੱਥ ਨਾਲ ਤਾਂ ਬੱਸ ਚਲਾ ਰਿਹਾ ਹੈ ਅਤੇ ਦੂਸਰੇ ਹੱਥ ਨਾਲ ਮੋਬਾਇਲ ਦੇ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਦੇਖ ਰਿਹਾ ਹੈ।

Update: 2025-08-12 13:03 GMT

ਬਠਿੰਡਾ : ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਭਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਬੱਸ ਦਾ ਡਰਾਈਵਰ ਇੱਕ ਹੱਥ ਨਾਲ ਤਾਂ ਬੱਸ ਚਲਾ ਰਿਹਾ ਹੈ ਅਤੇ ਦੂਸਰੇ ਹੱਥ ਨਾਲ ਮੋਬਾਇਲ ਦੇ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਦੇਖ ਰਿਹਾ ਹੈ। ਇੱਥੇ ਹੀ ਬੱਸ ਨਹੀਂ ਬੱਸ ਦੇ ਡੈਸ਼ ਬੋਰਡ 'ਤੇ ਗਲਾਸ ਦੇ ਵਿੱਚ ਪੀਣ ਦੇ ਲਈ ਚਾਹ ਜਾਂ ਕਾਫੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਕੁਝ ਖਾਣ ਦੇ ਲਈ ਵੀ ਕੌਲੀ ਦੇ ਵਿੱਚ ਪਿਆ ਹੈ।


ਇਸ ਪੂਰੀ ਘਟਨਾ ਨੂੰ ਬੱਸ ਵਿੱਚ ਸਵਾਰ ਸਵਾਰੀ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ। ਹੁਣ ਇਹ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਜਿਸ ਆਦਮੀ ਨੇ ਇਸ ਵੀਡੀਓ ਨੂੰ ਬਣਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਬੱਸ ਪੀਆਰਟੀਸੀ ਕੰਪਨੀ ਦੀ ਹੈ ਅਤੇ ਜਿਸ ਦਾ ਨੰਬਰ PB03BH 9190 ਹੈ। ਇਹ ਬੱਸ ਰੋਜ਼ਾਨਾ ਸਵੇਰੇ ਬਠਿੰਡੇ ਤੋਂ ਚਾਰ ਵੱਜ ਕੇ 20 ਮਿੰਟ ਤੇ ਚੰਡੀਗੜ੍ਹ ਤੱਕ ਚਲਦੀ ਹੈ। ਲੋਕਾਂ ਵਿਚ ਵੀਡੀਓ ਦੇਖ ਕੇ ਰੋਸ ਪਾਇਆ  ਜਾ ਰਿਹਾ ਹੈ ਕਿ ਇਸ ਡਰਾਈਵਰ ਨੂੰ ਨੌਕਰੀ ਤੋਂ ਕੱਢਿਆ ਜਾਵੇ।

Tags:    

Similar News