ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
ਇਕ ਜੁਲਾਈ 2024 ਤੋਂ ਲਾਗੂ ਕੀਤੇ ਫੌਜਦਾਰੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੌਲਾ ਪਾਰਕ ਤੋਂ ਡੀਸੀ ਦਫਤਰ ਤੱਕ ਮਾਰਚ ਕਰਕੇ ਡੀਸੀ ਦਫਤਰ ਦੇ ਸਾਹਮਣੇ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ।;
ਸੰਗਰੂਰ: ਸੀਪੀਆਈ ਅਤੇ ਸੀਪੀਐਮ ਵੱਲੋਂ ਸਾਂਝੇ ਤੌਰ ਤੇ ਤਿੰਨ ਫੌਜਦਾਰੀ ਕਾਨੂੰਨਾਂ ਦੇ ਖਿਲਾਫ ਸੀਪੀਐਮ ਦੇ ਸਕੱਤਰ ਚਮਕੌਰ ਸਿੰਘ ਖੇੜੀ ਅਤੇ ਸੀਪੀਆਈ ਦੇ ਜਿਲ੍ਹਾ ਸਕੱਤਰ ਸੁਖਦੇਵ ਸ਼ਰਮਾ ਸੂਬਾ ਆਗੂ ਭੂਪ ਚੰਦ ਚੰਨੋ ਭਰਪੂਰ ਸਿੰਘ ਬੁੱਲਾਪੁਰ ਨਿਰਮਲ ਸਿੰਘ ਬੱਟੜਿਆਣਾ ਦੀ ਅਗਵਾਈ ਵਿੱਚ ਇਕ ਜੁਲਾਈ 2024 ਤੋਂ ਲਾਗੂ ਕੀਤੇ ਫੌਜਦਾਰੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੌਲਾ ਪਾਰਕ ਤੋਂ ਡੀਸੀ ਦਫਤਰ ਤੱਕ ਮਾਰਚ ਕਰਕੇ ਡੀਸੀ ਦਫਤਰ ਦੇ ਸਾਹਮਣੇ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ।
ਇਸ ਸਮੇਂ ਆਗੂਆਂ ਨੇ ਬੋਲਦਿਆਂ ਕਿਹਾ ਕਿ ਫੌਜਦਾਰੀ ਕਾਨੂੰਨ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਸਾਰੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਸਪੈਂਡ ਕਰਕੇ ਆਪ ਹੁਦਰੇ ਢੰਗ ਨਾਲ ਪਾਸ ਕਰਾਏ ਸਨ ਜੋ ਪੁਲਿਸ ਰਾਜ ਪੈਦਾ ਕਰਦੇ ਹਨ ਸੈਕੂਲਰ ਲੋਕਾਂ ਅਤੇ ਲੋਕਾਂ ਲਈ ਲੜਨ ਵਾਲੇ ਆਗੂਆਂ ਦੇ ਪੈਰਾਂ ਦੀਆਂ ਬੇੜੀਆਂ ਬਣਦੇ ਹਨ, ਪੁਲਸ ਨੂੰ ਅੰਨੇ ਵਾਹ ਸ਼ਕਤੀਆਂ ਪ੍ਰਦਾਨ ਕਰਦੇ ਹਨ 15 ਦਿਨ ਦੀ ਬਜਾਏ ਪੁਲਿਸ ਨੂੰ 90 ਦਿਨਾਂ ਤੱਕ ਦਾ ਰਿਮਾਂਡ ਹਾਸਲ ਕਰਨ ਦੀ ਪਾਵਰ ਦਿੰਦੇ ਹਨ,ਇਸੇ ਸਮੇਂ ਦਿੱਲੀ ਦੇ ਗਵਰਨਰ ਵੱਲੋਂ 14 ਸਾਲ ਪਹਿਲਾਂ ਆਜ਼ਾਦੀ ਦੇ ਨਾਂ ਤੇ ਦਿੱਤੇ ਭਾਸ਼ਣ ਨੂੰ ਮੁੱਦਾ ਬਣਾ ਕੇ ਅਦੁਰਤੀ ਰਾਏ ਤੇ ਕੇਸ ਦਰਜ ਕਰਨ ਦੀ ਇਜਾਜ਼ਤ ਦਿੱਤੀ ਗਈ ਜਿਸ ਦੀ ਅੱਜ ਦਾ ਇਹ ਇਕੱਠ ਸਖਤ ਨਿਖੇਧੀ ਕਰਦਾ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਬੀਰ ਸਿੰਘ ਤੁੰਗਾਂ,ਜਗਦੇਵ ਬਾਈਆ, ਹੰਗੀ ਖਾਂ, ਮੋਹਣ ਲਾਲ, ਦਰਸ਼ਨ ਸਿੰਘ ਮੱਟੂ, ਨਛੱਤਰ ਸਿੰਘ ਗੰਡੂਆ, ਪ੍ਰਦੀਪ ਸ਼ਰਮਾ ਚੀਮਾ, ਮੇਲਾ ਸਿੰਘ, ਜੀਵਨ ਸਿੰਘ ,ਸੀਤਾ ਰਾਮ ਸ਼ਰਮਾ ,ਰਾਮ ਕੁਮਾਰ ,ਕਿਸਾਨ ਆਗੂ ਪ੍ਰਤੰਮਣ ਸਿੰਘ ਬਾਗੜੀਆਂ ਆਦ ਹਾਜ਼ਰ ਹੋਏ ਅੰਤ ਵਿੱਚ ਭਰਪੂਰ ਸਿੰਘ ਬੁੱਲਾਪੁਰ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।