ਪੰਜਾਬ ਵਿੱਚ ਕਲੇਟਰ ਰੇਟ ਵਧਾਉਣ ਦੀ ਤਿਆਰੀ, ਜਾਣੋ ਖਬਰ

ਸਰਾਕਰ ਦਾ ਦਾਅਵਾ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਜ਼ਰੂਰ ਮਜ਼ਬੂਤੀ ਮਿਲ ਸਕਦੀ ਹੈ । ਰਵਾਇਤੀ ਤੌਰ 'ਤੇ, ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਚਾਰਜਿਜ਼ ਹਰ ਸਾਲ 5-10 ਪ੍ਰਤੀਸ਼ਤ ਵਧ ਜਾਂਦੇ ਹਨ।

Update: 2024-08-08 06:12 GMT

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਰਾਜ ਨੂੰ ਨਾ ਸਿਰਫ਼ ਨਕਦੀ ਦੀ ਤੰਗੀ ਤੋਂ ਛੁੱਟਕਾਰਾ ਮਿਲੂ , ਸਗੋਂ ਇਸ ਨਾਲ ਕਾਲੇ ਧਨ ਦੇ ਸਰਕੂਲੇਸ਼ਨ ਵਿੱਚ ਵੀ ਕਮੀ ਆਵੇਗੀ । ਮੀਡੀਆ ਰਿਪੋਰਟਸ ਅਨੁਸਾਰ ਪਟਿਆਲਾ ਜ਼ਿਲ੍ਹੇ ਨੇ 22 ਜੁਲਾਈ ਨੂੰ ਹੀ ਕੁਲੈਕਟਰ ਰੇਟ ਵਧਾ ਦਿੱਤੇ ਸਨ । ਜਦਕਿ ਇਸ ਸਬੰਧੀ ਹੋਰ ਜ਼ਿਲ੍ਹਿਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ । ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਇਸ ਨਾਲ ਲੋਕਾਂ ਵਿੱਚ ਕੁਝ ਨਾਰਾਜ਼ਗੀ ਪੈਦਾ ਹੋ ਸਕਦੀ ਹੈ । ਪਰ ਸਰਾਕਰ ਦਾ ਦਾਅਵਾ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਜ਼ਰੂਰ ਮਜ਼ਬੂਤੀ ਮਿਲ ਸਕਦੀ ਹੈ । ਰਵਾਇਤੀ ਤੌਰ 'ਤੇ, ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਚਾਰਜਿਜ਼ ਹਰ ਸਾਲ 5-10 ਪ੍ਰਤੀਸ਼ਤ ਵਧ ਜਾਂਦੇ ਹਨ। ਜ਼ਿਲ੍ਹਾ ਮੈਜਿਸਟਰੇਟਾਂ ਨੂੰ ਆਪਣੇ ਜ਼ਿਲ੍ਹਿਆਂ ਵਿੱਚ ਰੀਅਲ ਅਸਟੇਟ ਸੈਕਟਰ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਦਰਾਂ ਵਧਾਉਣ ਦਾ ਅਧਿਕਾਰ ਹੁੰਦਾ ਹੈ ।

ਪੰਜਾਬ ਵਿੱਚ ਕਲੇਟਰ ਰੇਟ ਵਧਾਉਣ ਦੀ ਤਿਆਰੀ

ਰਾਜ ਸਰਕਾਰ ਨੇ ਜੁਲਾਈ ਵਿੱਚ "ਸਟੈਂਪ ਅਤੇ ਰਜਿਸਟ੍ਰੇਸ਼ਨ" ਸਿਰਲੇਖ ਅਧੀਨ ਆਮਦਨ ਵਿੱਚ 71% ਵਾਧਾ ਦਰਜ ਕੀਤਾ ਹੈ । ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਅਤੇ ਮੁਸ਼ਕਲ ਰਹਿਤ ਸੇਵਾਵਾਂ ਪ੍ਰਦਾਨ ਕਰਨਾ ਸਰਕਾਰ ਦਾ ਮੁੱਖ ਟੀਚਾ ਹੈ । ਉਨ੍ਹਾਂ ਕਿਹਾ ਕਿ ਜੁਲਾਈ ਵਿੱਚ ਸਰਕਾਰੀ ਖਜ਼ਾਨੇ ਨੂੰ ਸਟੈਂਪ ਅਤੇ ਰਜਿਸਟ੍ਰੇਸ਼ਨ ਤਹਿਤ 463.08 ਕਰੋੜ ਰੁਪਏ ਦੀ ਆਮਦਨ ਹੋਈ, ਜੋ ਕਿ ਜੁਲਾਈ 2023 ਵਿੱਚ ਇਕੱਠੀ ਹੋਈ ਆਮਦਨ ਨਾਲੋਂ 71% ਵੱਧ ਹੈ ।

ਪੰਜਾਬ ਸਰਕਾਰ ਨੂੰ ਹੁਣ ਤੱਕ 1854 ਕਰੋੜ ਦਾ ਰਾਜਸਵ ਪ੍ਰਾਪਤ ਹੋਇਆ

ਪੰਜਾਬ ਸਰਕਾਰ ਵੱਲੋਂ ਇਸ ਸਾਲ ਵਿੱਚ 6000 ਕਰੋੜ ਰੁਪਏ ਨੂੰ ਛੂਹਣ ਦੀ ਕੋਸ਼ਿਸ਼ ਹੈ । ਜਾਣਕਾਰੀ ਅਨੁਸਾਰ ਸਰਕਾਰ ਨੇ ਸਾਲ 2024-25 ਦੇ ਬਜਟ ਵਿੱਚ ਮਾਲੀਆ 1500 ਕਰੋੜ ਰੁਪਏ ਵਧਾਉਣ ਦਾ ਟੀਚਾ ਵੀ ਰੱਖਿਆ ਹੈ । ਪਿਛਲੇ ਸਾਲ 2023-24 ਵਿੱਚ 4200 ਕਰੋੜ ਰੁਪਏ ਦਾ ਮਾਲੀਆ ਵਾਧਾ ਇਕੱਠਾ ਕੀਤਾ ਗਿਆ ਸੀ । ਜਾਣਕਾਰੀ ਅਨੁਸਾਰ ਇਸ ਸਾਲ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਅਪ੍ਰੈਲ ਤੋਂ ਜੁਲਾਈ ਤੱਕ 1854 ਕਰੋੜ ਰੁਪਏ ਦਾ ਉਗਰਾਹੀ ਹੋਇਆ ਹੈ । ਕਿਹਾ ਜਾ ਰਿਹਾ ਹੈ ਮਾਰਚ ਤੱਕ ਇਹ ਸੰਗ੍ਰਹਿ ਛੇ ਹਜ਼ਾਰ ਕਰੋੜ ਨੂੰ ਛੂਹ ਜਾਵੇਗਾ ।

Tags:    

Similar News