ਪੁਲਿਸ ਨੇ ਗੱਡੀ 'ਚੋਂ ਬਰਾਮਦ ਕੀਤੇ ਕਰੋੜਾਂ ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ ?

ਚੈਕਿੰਗ ਦੌਰਾਨ ਦੇਰ ਰਾਤ ਕ੍ਰੇਟਾ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਚਾਲਕ ਤੋਂ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਇਹ ਪੈਸੇ ਬਰਾਮਦ ਹੋਏ ਅਤੇ ਇਸ ਤੋਂ ਬਾਅਦ ਪੈਸੇ ਗਿਣਨ ਲਈ ਮਸ਼ੀਨ ਵੀ ਮੰਗਵਾਈ ਗਈ ।

Update: 2024-07-22 10:55 GMT

ਜਲੰਧਰ : ਪੰਜਾਬ ਦੇ ਜਲੰਧਰ 'ਚ ਪੁਲਿਸ ਨੇ ਕ੍ਰੇਟਾ ਕਾਰ 'ਚੋਂ ਕਰੀਬ 2.9 ਭਾਰਤੀ ਰੁਪਏ ਅਤੇ 3100 ਅਮਰੀਕੀ ਡਾਲਰ ਦੇ ਕਰੀਬ ਕਰੰਸੀ ਬਰਾਮਦ ਕੀਤੀ ਹੈ । ਚੈਕਿੰਗ ਦੌਰਾਨ ਦੇਰ ਰਾਤ ਕ੍ਰੇਟਾ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਚਾਲਕ ਤੋਂ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਇਹ ਪੈਸੇ ਬਰਾਮਦ ਹੋਏ ਅਤੇ ਇਸ ਤੋਂ ਬਾਅਦ ਪੈਸੇ ਗਿਣਨ ਲਈ ਮਸ਼ੀਨ ਵੀ ਮੰਗਵਾਈ ਗਈ । ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਥਾਣਾ ਬਾਰਾਦਰੀ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਇਸ ਤੋਂ ਪਹਿਲਾਂ ਦਿੱਲੀ ਵਿੱਚ 10 ਕਰੋੜ ਰੁਪਏ ਦੀ ਨਕਦੀ ਸਮੇਤ ਫੜਿਆ ਗਿਆ ਸੀ । ਮੁਲਜ਼ਮਾਂ ਕੋਲ ਉਕਤ ਪੈਸਿਆਂ ਦਾ ਕੋਈ ਸਬੂਤ ਨਾ ਹੋਣ ਕਾਰਨ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 3 ਕਰੋੜ ਦੇ ਕਰੀਬ ਭਾਰਤੀ ਰੁਪਏ ਤੋਂ ਇਲਾਵਾ 3100 ਡਾਲਰ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਹੋਈ ਹੈ । ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਪੈਸਿਆਂ ਸਮੇਤ ਫੜਿਆ ਗਿਆ ਮੁਲਜ਼ਮ ਵੱਡੇ ਪੱਧਰ 'ਤੇ ਹਵਾਲਾ ਦਾ ਕੰਮ ਕਰਦਾ ਸੀ । ਜੋ ਬੱਸਾਂ ਰਾਹੀਂ ਪੈਸਿਆਂ ਦੀ ਨਕਦੀ ਦਾ ਹੀਲਾ ਕਰਦੇ ਸਨ । ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 3100 ਅਮਰੀਕੀ ਡਾਲਰ ਅਤੇ ਕਰੀਬ 3 ਕਰੋੜ ਭਾਰਤੀ ਰੁਪਏ ਬਰਾਮਦ ਕੀਤੇ ਹਨ। 

Tags:    

Similar News