ਲੋਕਾਂ ਨੇ ਰੰਗੇ ਹੱਥੀ ਫੜ ਲਿਆ ਚੋਰ

ਪੰਜਾਬ ਵਿੱਚ ਨਸ਼ੇ ਦੀ ਦਲਦਲ ’ਚ ਫਸ ਕੇ ਪੰਜਾਬ ਦੀ ਨੌਜਵਾਨ ਪੀੜੀ ਮੌਤ ਦੇ ਮੂੰਹ ਜਾ ਰਹੀ ਹੈ। ਤਕਰੀਬਨ ਰੋਜਾਨਾ ਹੀ ਨਸ਼ੇ ਦੇ ਕਾਰਨ ਮੌਤ ਜਾਂ ਫਿਰ ਨਸ਼ੇ ਚ ਅਸਹਿਜ ਹੁੰਦਿਆਂ ਦੀਆਂ ਵੀਡੀਓ ਸਾਹਮਣੇ ਆ ਹੀ ਜਾਂਦੀਆਂ ਹਨ।;

Update: 2025-02-26 06:04 GMT

ਨਾਭਾ, ਕਵਿਤਾ: ਪੰਜਾਬ ਵਿੱਚ ਨਸ਼ੇ ਦੀ ਦਲਦਲ ’ਚ ਫਸ ਕੇ ਪੰਜਾਬ ਦੀ ਨੌਜਵਾਨ ਪੀੜੀ ਮੌਤ ਦੇ ਮੂੰਹ ਜਾ ਰਹੀ ਹੈ। ਤਕਰੀਬਨ ਰੋਜਾਨਾ ਹੀ ਨਸ਼ੇ ਦੇ ਕਾਰਨ ਮੌਤ ਜਾਂ ਫਿਰ ਨਸ਼ੇ ਚ ਅਸਹਿਜ ਹੁੰਦਿਆਂ ਦੀਆਂ ਵੀਡੀਓ ਸਾਹਮਣੇ ਆ ਹੀ ਜਾਂਦੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਭਾ ਦੀ ਪੁੱਡਾ ਕਲੋਨੀ ਤੋਂ ਜਿੱਥੇ ਦੋ ਚੋਰ ਲੋਹੇ ਦੀ ਗਰਿਲ ਚੋਰੀ ਕਰਕੇ ਜਦੋਂ ਭੱਜਣ ਲੱਗੇ ਤਾਂ ਮੌਕੇ ਤੇ ਸਿਕਿਉਰਟੀ ਗਾਰਡ ਵੱਲੋਂ ਇੱਕ ਚੋਰ ਨੂੰ ਮੌਕੇ ਤੇ ਫੜ ਲਿਆ ਅਤੇ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਲੋਕਾਂ ਦੇ ਵੱਲੋਂ ਚੋਰ ਨੂੰ ਮੌਕੇ ਤੇ ਦਰਖਤ ਨਾਲ ਬੰਨ ਲਿਆ ਅਤੇ ਉਸ ਨੇ ਮੰਨਿਆ ਕਿ ਮੈਂ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹਾਂ।

ਦਿਨੋ-ਦਿਨ ਨੌਜਵਾਨ ਪੀੜੀ ਕੰਮ ਕਰਨ ਦੀ ਬਜਾਏ ਨਸ਼ੇ ਦੀ ਪੂਰਤੀ ਦੇ ਲਈ ਚੋਰੀਆਂ ਕਰਨ ਵਿੱਚ ਜੁੱਟ ਗਈ ਹੈ। ਹਰ ਰੋਜ਼ ਕੋਈ ਨਾ ਕੋਈ ਚੋਰ ਚੋਰੀ ਕਰਦਾ ਫੜਿਆ ਜਾਂਦਾ ਹੈ। ਹੁਣ ਨਾਭਾ ਦੇ ਰਹਿਣ ਵਾਲੇ ਨੌਜਵਾਨ ਜਿਸ ਦੀ ਉਮਰ ਕਰੀਬ 24 ਸਾਲ ਦੀ ਹੈ ਉਸ ਨੂੰ ਲੋਕਾਂ ਦੇ ਵੱਲੋਂ ਲੋਹੇ ਦੀਆਂ ਗੱਰਿਲਾਂ ਚੋਰੀ ਕਰਦੇ ਮੌਕੇ ਉੱਤੇ ਧਰ ਦਬੋਚਿਆ ਹੈ। ਇਸ ਚੋਰ ਨੂੰ ਲੋਕਾਂ ਨੇ ਦਰਖਤ ਨਾਲ ਬੰਨ ਕੇ ਪੁੱਛ ਪੜਤਾਲ ਕੀਤੀ ਤਾਂ ਨੌਜਵਾਨ ਨੇ ਆਪੇ ਸੀ ਸਭ ਮੰਨ ਲਿਆ ਕਿ ਓਹ ਚਿੱਟੇ ਦੇ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਇਹ ਚੋਰੀਆਂ ਕਰਦਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ।

ਇਸ ਮੌਕੇ ਉੱਤੇ ਸਿਕਿਉਰਟੀ ਗਾਰਡ ਨੇ ਦੱਸਿਆ ਕਿ ਮੈਂ ਪੁੱਡਾ ਵਿੱਚ ਬਤੌਰ ਸਿਕਿਉਰਟੀ ਗਾਰਡ ਤੈਨਾਤ ਹਾਂ ਅਤੇ ਦੋ ਚੋਰ ਲੋਹੇ ਦੀ ਗੱਰਿਲ ਤੋੜ ਕੇ ਨਾਲ ਲੈ ਕੇ ਜਾ ਰਹੇ ਸੀ ਤਾਂ ਮੌਕੇ ਉੱਤੇ ਮੈਂ ਇੱਕ ਚੋਰ ਨੂੰ ਕਾਬੂ ਕਰ ਲਿਆ ਤੇ ਦੂਜਾ ਫਰਾਰ ਹੋ ਗਿਆ।

ਪੰਜਾਬ ਆਖਰ ਜਾ ਕਿਸ ਪਾਸੇ ਰਿਹਾ ਹੈ ਜਿੱਥੇ ਲੋਕਾਂ ਨੂੰ ਰੁਜ਼ਗਾਰ ਦੀ ਭਾਲ ਹੁੰਦੀ ਹੈ ਕਿ ਕੁਝ ਪੈਸੇ ਆਉਣ ਤੇ ਘੜ ਚਲਾਉਣ, ਚੰਗੀ ਜਿੰਦਗੀ ਜੀਣ ਪਰ ਦੂਜੇ ਪਾਸੇ ਕੁਝ ਨੌਜਵਾਨ ਜਿਨ੍ਹਾਂ ਨੂੰ ਨਸ਼ੇ ਦੀ ਐਨੀ ਬੁਰੀ ਲੱਤ ਲੱਗ ਜਾਂਦੀ ਹੈ ਕਿ ਨੌਕਰੀ ਕਰਕੇ ਵੀ ਨਸ਼ਾ ਕਰਦੇ ਨੇ ਜੇ ਪੈਸੇ ਘੱਟ ਪੈ ਜਾਣ ਤਾਂ ਚੋਰੀ ਕਰਦੇ ਨੇ। ਖੈਰ ਇਸ ਮਾਮਲੇ ਵਿੱਚ ਹੁਣ ਪੁਲਿਸ ਨੇ ਚੋਰ ਨੂੰ ਗ੍ਰਿਫਤ ਵਿੱਚ ਲੈ ਲਿਆ ਹੈ ਤੇ ਦੇਖਣਾ ਹੋਵੇਗਾ ਦੂਜਾ ਫਰਾਰ ਸਖਸ਼ ਕਦੋਂ ਤੱਖ ਫੜਿਆ ਜਾਵੇਗਾ ਤੇ ਕੀ ਕੁਝ ਕਾਰਵਾਈ ਕੀਤੀ ਜਾਵੇਗੀ।

Tags:    

Similar News