ਭਾਰਤੀ ਸਰਹੱਦ 'ਚ ਦਾਖਲ ਹੋਇਆ ਪਾਕਿਸਤਾਨੀ ਡਰੋਨ, ਬੀਐਸਐਫ ਨੇ ਗੁਰਦਾਸਪੁਰ ਤੋਂ ਕੀਤਾ ਕਾਬੂ

ਫੌਜੀਆਂ ਨੇ ਤਿੰਨ ਗੋਲੀਆਂ ਚਲਾਉਣ ਤੋਂ ਇਲਾਵਾ ਦੋ ਇਲੂ ਬੰਬ ਵੀ ਚਲਾਏ। ਮਾਮਲੇ ਦੀ ਸੂਚਨਾ ਮਿਲਦੇ ਹੀ ਬੀਐਸਐਫ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ।;

Update: 2024-08-08 01:51 GMT

ਗੁਰਦਾਸਪੁਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖਣ ਦਾ ਮਾਮਲਾ ਸਾਹਮਣੇ ਆਇਆ ਹੈ । ਬੀਓਪੀ ਡੀਬੀਨ ਰੋਡ 'ਤੇ ਤਾਇਨਾਤ ਬੀਐਸਐਫ ਦੀ 113 ਬਟਾਲੀਅਨ ਦੇ ਬੀਐਸਐਫ ਦੇ ਜਵਾਨਾਂ ਨੇ ਮੰਗਲਵਾਰ ਰਾਤ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਏ ਪਾਕਿਸਤਾਨੀ ਡਰੋਨਾਂ 'ਤੇ ਗੋਲੀਬਾਰੀ ਕੀਤੀ। ਫੌਜੀਆਂ ਨੇ ਤਿੰਨ ਗੋਲੀਆਂ ਚਲਾਉਣ ਤੋਂ ਇਲਾਵਾ ਦੋ ਇਲੂ ਬੰਬ ਵੀ ਚਲਾਏ। ਮਾਮਲੇ ਦੀ ਸੂਚਨਾ ਮਿਲਦੇ ਹੀ ਬੀਐਸਐਫ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਬੁੱਧਵਾਰ ਨੂੰ ਬੀਐਸਐਫ ਅਤੇ ਪੁਲਿਸ ਮੁਲਾਜ਼ਮਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਪਰ ਇਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ।

ਕੁਝ ਸਮਾਂ ਪਹਿਲਾਂ ਵੀ ਕੀਤਾ ਸੀ ਇੱਕ ਡਰੋਨ ਕਾਬੂ

ਪੰਜਾਬ ਦੇ ਗੁਰਦਾਸਪੁ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਇੱਕ 'ਹੈਕਸਾਕਾਪਟਰ' ਡਰੋਨ ਨੂੰ ਨਸ਼ਟ ਕੀਤਾ ਗਿਆ ਅਤੇ ਜਿਸ ਤੋਂ ਪੁਲਿਸ ਨੇ 11 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ । ਇਸ ਸਬੰਧੀ ਮੀਡੀਆ ਰਿਪੋਰਟਸ ਦੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਗਵਾਨ ਵਿੱਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਸ਼ੱਕੀ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ । ਨਸ਼ੀਲੇ ਪਦਾਰਥਾਂ ਦਾ ਭਾਰ ਲਗਭਗ 11.036 ਕਿਲੋਗ੍ਰਾਮ ਸੀ।

Tags:    

Similar News