Punjab Weather News : ਹਾਏ ਗਰਮੀ: ਤਾਪਮਾਨ 40 ਡਿਗਰੀ ਤੋਂ ਪਾਰ, ਜਾਣੋ ਕਦੋ ਪਵੇਗਾ ਮੀਂਹ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੈ। ਵਿਚਕਾਰ ਇਕ-ਦੋ ਥਾਵਾਂ 'ਤੇ ਮੀਂਹ ਪੈ ਰਿਹਾ ਹੈ, ਪਰ ਪੂਰਾ ਰਾਜ ਅਜੇ ਵੀ ਇਕ ਵਾਰੀ ਮਾਨਸੂਨ ਦੀ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ ਹੈ। ਮੀਂਹ ਨਾ ਪੈਣ ਕਾਰਨ ਤਾਪਮਾਨ ਵਧ ਰਿਹਾ ਹੈ। ਨਮੀ ਕਾਰਨ ਲੋਕ ਪ੍ਰੇਸ਼ਾਨ ਹਨ।

Update: 2024-07-15 05:54 GMT

ਚੰਡੀਗੜ੍ਹ; ਮਾਨਸੂਨ ਦੇ ਕਮਜ਼ੋਰ ਹੋਣ ਦਾ ਅਸਰ ਪੰਜਾਬ 'ਚ ਵੀ ਦਿਖਾਈ ਦੇਣ ਲੱਗਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ ਆਮ ਨਾਲੋਂ 1.6 ਡਿਗਰੀ ਵੱਧ ਰਿਹਾ। ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 39.9 ਡਿਗਰੀ ਦਰਜ ਕੀਤਾ ਗਿਆ ਹੈ।

ਦੋ ਸਾਲਾਂ ਬਾਅਦ ਜੁਲਾਈ ਵਿੱਚ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਇੰਨਾ ਉੱਚਾ ਦਰਜ ਕੀਤਾ ਗਿਆ ਹੈ। ਸਾਲ 2021 ਵਿੱਚ 1 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 42.3 ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ 17 ਜੁਲਾਈ ਨੂੰ ਪੰਜਾਬ 'ਚ ਜ਼ਿਆਦਾਤਰ ਥਾਵਾਂ 'ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 1.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਹੁਣ ਇਹ ਆਮ ਨਾਲੋਂ 1.8 ਡਿਗਰੀ ਵੱਧ ਹੋ ਗਿਆ ਹੈ।

ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 37.0 ਡਿਗਰੀ, ਲੁਧਿਆਣਾ 35.6 ਡਿਗਰੀ, ਪਟਿਆਲਾ 38.2, ਬਠਿੰਡਾ 36.2, ਫਰੀਦਕੋਟ 35.5, ਗੁਰਦਾਸਪੁਰ 38.0, ਬਰਨਾਲਾ 37.2, ਫ਼ਿਰੋਜ਼ਪੁਰ 36.1 ਡਿਗਰੀ ਦਰਜ ਕੀਤਾ ਗਿਆ। ਸਭ ਤੋਂ ਘੱਟ ਤਾਪਮਾਨ ਸ਼ਹੀਦ ਭਗਤ ਸਿੰਘ ਨਗਰ ਵਿੱਚ 25 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ ਘੱਟੋ-ਘੱਟ ਪਾਰਾ 28.0 ਡਿਗਰੀ, ਲੁਧਿਆਣਾ 'ਚ 27.0, ਪਟਿਆਲਾ 'ਚ 28.0, ਪਠਾਨਕੋਟ 'ਚ 27.0, ਬਠਿੰਡਾ 'ਚ 28.5 ਅਤੇ ਫਿਰੋਜ਼ਪੁਰ 'ਚ 27.1 ਡਿਗਰੀ ਦਰਜ ਕੀਤਾ ਗਿਆ।

Tags:    

Similar News