ਟ੍ਰੈਫਿਕ ਨਿਯਮਾਂ ਬਾਰੇ ਸੁਚੇਤ ਕਰਨ ਲਈ ਵੰਡੇ ਬਦਾਮ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆ ਲਈ ਜਿਥੇ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕਰ ਲੋਕਾ ਨੂੰ ਟ੍ਰੈਫਿਕ ਨਿਯਮਾ ਪ੍ਰਤੀ ਸੁਚੇਤ ਕਰਨ ਸੰਬਧੀ ਜਾਗਰੂਕ ਕੀਤਾ ਜਾਂਦਾ ਹੈ ਉਥੇ ਹੀ ਅੰਮ੍ਰਿਤਸਰ ਦੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋ ਲੋਕਾ ਨੂੰ ਬਦਾਮ ਵੰਡੇ ਹਨ।
ਅੰਮ੍ਰਿਤਸਰ: ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆ ਲਈ ਜਿਥੇ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕਰ ਲੋਕਾ ਨੂੰ ਟ੍ਰੈਫਿਕ ਨਿਯਮਾ ਪ੍ਰਤੀ ਸੁਚੇਤ ਕਰਨ ਸੰਬਧੀ ਜਾਗਰੂਕ ਕੀਤਾ ਜਾਂਦਾ ਹੈ ਉਥੇ ਹੀ ਅੰਮ੍ਰਿਤਸਰ ਦੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋ ਲੋਕਾ ਨੂੰ ਬਦਾਮ ਵੰਡ ਗਏ ਹਨ। ਉਥੇ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਸੁਚੇਤ ਰਹਿਣ ਲਈ ਅਪੀਲ ਕੀਤੀ । ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਲਾਜ਼ਮੀ ਸੀ।
ਅੰਮ੍ਰਿਤਸਰ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਦੀ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਹਿਸਾ ਪਾਇਆ ਜਾਂਦਾ ਹੈ। ਜੋ ਲੋਕ ਆਪਣੀ ਆਰ.ਸੀ ਅਤੇ ਲਾਇਸੈਂਸ ਘਰ ਭੁਲ ਜਾਂਦੇ ਹਨ ਉਹਨਾ ਨੂੰ ਯਾਦ ਦਿਵਾਉਣ ਅਤੇ ਯਾਦਦਾਸ਼ਤ ਵਧਾਉਣ ਲਈ ਬਦਾਮ ਵੰਡੇ ਗਏ ਹਨ ਜਿਸ ਨਾਲ ਹੁਣ ਲੋਕ ਆਪਣੇ ਟ੍ਰੈਫਿਕ ਚੈਕਿੰਗ ਸੰਬਧੀ ਜਰੂਰੀ ਕਾਗਜ ਘਰੇ ਨਹੀ ਭੁਲਣਗੇ।
ਇਸ ਸੰਬਧੀ ਲੋਕਾ ਵੱਲੋ ਵੀ ਉਹਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਗਿਆ ਹੈ ਕਿ ਅਜਿਹੇ ਪੁਲਿਸ ਅਧਿਕਾਰੀਆਂ ਵਲੋਂ ਕੀਤੇ ਉਪਰਾਲੇ ਸ਼ਲਾਘਾਯੋਗ ਹਨ ਜਿਥੇ ਪੁਲਿਸ ਮੁਲਾਜ਼ਮ ਲੋਕਾ ਨੇੰ ਤੰਗ ਕਰਦੇ ਅਤੇ ਰੋਹਬ ਚਾੜਦੇ ਦਿਖਾਈ ਦਿੰਦੇ ਹਨ ਉਥੇ ਹੀ ਇਸ ਪੁਲਿਸ ਮੁਲਾਜ਼ਮ ਵੱਲੋ ਅੱਜ ਸਾਨੂੰ ਆਪਣੀ ਗੱਡੀਆ ਦੇ ਕਾਗਜ ਯਾਦ ਨਾਲ ਘਰੋਂ ਨਾਲ ਰੱਖਣ ਸੰਬਧੀ ਜਾਗਰੂਕ ਕਰਨ ਲਈ ਇਹ ਉਪਰਾਲਾ ਕੀਤਾ ਹੈ।