ਹੁਣ ਦੁਨੀਆ ਦਾ ਇਹ ਦੇਸ਼ ਬਣੇਗਾ ਤੀਜਾ ਪੰਜਾਬ!
ਪਿਛਲੇ ਕਈ ਸਾਲਾਂ ਤੋਂ ਕੈਨੇਡਾ ਉਚ ਸਿੱਖਆ ਹਾਸਲ ਕਰਨ ਦੇ ਲਈ ਭਾਰਤੀ ਵਿਦਿਆਰਥੀਆਂ ਖ਼ਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਰਿਹਾ ਏ ਪਰ ਹੁਣ ਜਦੋਂ ਕੈਨੇਡਾ ਵਿਚ ਨਿਯਮ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਹੋ ਚੁੱਕੇ ਨੇ ਤਾਂ ਲੋਕ ਕੈਨੇਡਾ ਦੀ ਥਾਂ ਹੁਣ ਜਰਮਨੀ ਵਿਚ ਜਾਣਾ ਪਸੰਦ ਕਰ ਰਹੇ ਨੇ।;
ਚੰਡੀਗੜ੍ਹ : ਪਿਛਲੇ ਕਈ ਸਾਲਾਂ ਤੋਂ ਕੈਨੇਡਾ ਉਚ ਸਿੱਖਆ ਹਾਸਲ ਕਰਨ ਦੇ ਲਈ ਭਾਰਤੀ ਵਿਦਿਆਰਥੀਆਂ ਖ਼ਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਰਿਹਾ ਏ ਪਰ ਹੁਣ ਜਦੋਂ ਕੈਨੇਡਾ ਵਿਚ ਨਿਯਮ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਹੋ ਚੁੱਕੇ ਨੇ ਤਾਂ ਲੋਕ ਕੈਨੇਡਾ ਦੀ ਥਾਂ ਹੁਣ ਜਰਮਨੀ ਵਿਚ ਜਾਣਾ ਪਸੰਦ ਕਰ ਰਹੇ ਨੇ। ਜਰਮਨੀ ਦੀਆਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਹੁਣ ਭਾਰਤੀ ਵਿਦਿਆਰਥੀਆਂ ਨੂੰ ਜਰਮਨੀ ’ਚ ਪੜ੍ਹਾਈ ਅਤੇ ਉਸ ਤੋਂ ਬਾਅਦ ਵਰਕ ਪਰਮਿਟ ਦੇ ਮੌਕਿਆਂ ਬਾਰੇ ਦੱਸ ਰਹੇ ਨੇ।
ਭਾਰਤੀ ਵਿਦਿਆਰਥੀਆਂ ਖ਼ਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੈਨੇਡਾ ਵਿਚ ਪੜ੍ਹਾਈ ਕਰਨਾ ਪਹਿਲੀ ਪਸੰਦ ਰਿਹਾ ਏ ਪਰ ਜਦੋਂ ਤੋਂ ਕੈਨੇਡਾ ਦੀ ਟਰੂਡੋ ਸਰਕਾਰ ਨੇ ਨਿਯਮਾਂ ਵਿਚ ਸਖ਼ਤੀ ਕੀਤੀ ਐ, ਉਦੋਂ ਤੋਂ ਪੰਜਾਬੀ ਵਿਦਿਆਰਥੀਆਂ ਦਾ ਮੋਹ ਕੈਨੇਡਾ ਤੋਂ ਭੰਗ ਹੋਣਾ ਸ਼ੁਰੂ ਹੋ ਗਿਆ ਏ।
ਮੌਜੂਦਾ ਕੁੱਝ ਅੰਕੜਿਆਂ ਤੋਂ ਪਤਾ ਚਲਦਾ ਏ ਕਿ ਲੋਕ ਹੁਣ ਕੈਨੇਡਾ ਦੀ ਥਾਂ ਜਰਮਨੀ ਵਿਚ ਜਾਣ ਨੂੰ ਤਰਜੀਹ ਦੇ ਰਹੇ ਨੇ। ਪੰਜਾਬ ਦੇ ਵਿਦਿਆਰਥੀਆਂ ਦੇ ਲਈ ਜਰਮਨੀ ਲੂੰ ਇਕ ਸਿੱਖਿਆ ਮੰਜ਼ਿਲ ਦੇ ਰੂਪ ਵਿਚ ਬੜ੍ਹਾਵਾ ਦੇਣ ਲਈ ਕਈ ਪ੍ਰੋਗਰਾਮ ਕਰਵਾਏ ਕੀਤੇ ਜਾ ਰਹੇ ਨੇ। ਜਰਮਨੀ ਦੇ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਇਨ੍ਹਾਂ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਹੇ ਨੇ ਅਤੇ ਉਥੇ ਵਿਦਿਆਰਥੀਆਂ ਨੂੰ ਯੋਗਤਾ ਦੇ ਆਧਾਰ ’ਤੇ ਸਕਾਲਰਸ਼ਿਪ ਸਬੰਧੀ ਜਾਣਕਾਰੀ ਦੇ ਰਹੇ ਨੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੇ ਦੌਰਾਨ ਅਤੇ ਉਸ ਤੋਂ ਬਾਅਦ ਵਰਕ ਪਰਮਿਟ ਦੇ ਮੌਕਿਆਂ ਬਾਰੇ ਵੀ ਦੱਸਿਆ ਜਾ ਰਿਹਾ ਏ।
ਦਰਅਸਲ ਜਰਮਨੀ ਗੁਣਵੱਤਾ ਭਰਪੂਰ ਸਿੱਖਿਆ, ਕਿਫ਼ਾਇਤੀ ਜੀਵਨ ਅਤੇ ਵਧੀਆ ਕਰੀਅਰ ਦੀ ਸੰਭਾਵਨਾ ਲੱਭਣ ਵਾਲੇ ਵਿਦਿਆਰਥੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਰਹੀ ਐ। ਸਿੱਖਿਆ ਕੰਸਲਟੈਂਟਸ ਜੋ ਪਹਿਲਾਂ ਕੈਨੇਡਾ ’ਤੇ ਫੋਕਸ ਕਰਦੇ ਸੀ, ਉਹ ਹੁਣ ਜਰਮਨੀ ਨੂੰ ਬੜ੍ਹਾਵਾ ਦੇਣ ਲੱਗ ਪਏ ਨੇ। ਮਾਹਿਰਾਂ ਦਾ ਮੰਨਣਾ ਏ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਨਾਲ ਜੁੜੀ ਨੀਤੀ ਵਿਚ ਵਾਰ ਵਾਰ ਬਦਲਾਆਂ ਦੇ ਕਾਰਨ ਵਿਦਿਆਰਥੀ ਜਰਮਨੀ ਵੱਲ ਆਪਣਾ ਰੁਖ਼ ਕਰ ਰਹੇ ਨੇ। ਜਰਮਨੀ ਵਿਚ ਟਿਊਸ਼ਨ ਫ਼ੀਸ ਦਾ ਭੁਗਤਾਨ ਕੀਤੇ ਬਿਨਾਂ ਜਨਤਕ ਯੂਨੀਵਰਸਿਟੀ ਵਿਚ ਅਧਿਐਨ ਕਰਨ ਦਾ ਮੌਕਾ ਮਿਲਦਾ ਏ।
ਕੈਨੇਡਾ ਵਿਚ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ ਇਕ ਵੱਡਾ ਬੋਝ ਬਣ ਸਕਦੀ ਐ, ਜਦਕਿ ਜਰਮਨੀ ਸਾਰੇ ਜਨਤਕ ਸੰਸਥਾਨਾਂ ਵਿਚ ਮੁਫ਼ਤ ਸਿੱਖਿਆ ਪ੍ਰਦਾਨ ਕਰਦਾ ਏ। ਇਸ ਤੋਂ ਇਲਾਵਾ ਆਈਲਟਸ ਦੀ ਵੀ ਲੋੜ ਨਹੀਂ ਪੈਂਦੀ, ਜਿਸ ਨਾਲ ਉਨ੍ਹਾਂ ਵਿਦਿਆਰਥੀਆਂ ਦੇ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸੌਖੀ ਹੋ ਜਾਵੇਗੀ, ਜਿਨ੍ਹਾਂ ਨੂੰ ਭਾਸ਼ਾ ਨਾਲ ਜੁੜੀਆਂ ਪ੍ਰੀਖਿਆਵਾਂ ਵਿਚ ਔਖਿਆਈ ਹੋ ਸਕਦੀ ਐ। ਇਹੀ ਕਾਰਨ ਐ ਕਿ ਜਰਮਨੀ ਪੜ੍ਹਨ ਦੇ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਏ।
ਇਕ ਰਿਪੋਰਟ ਮੁਤਾਬਕ ਦੁਨੀਆ ਭਰ ਵਿਚ ਵਿਦਿਆਰਥੀਆਂ ਨੂੰ ਭੇਜਣ ਵਾਲੇ ਇਕ ਮਾਹਿਰ ਦਾ ਕਹਿਣਾ ਏ ਕਿ ਜਰਮਨੀ ਦੇ ਲਈ ਭਾਰਤੀ ਵਿਦਿਆਰਥੀਆਂ ਦੇ ਵਿਚਕਾਰ ਲਗਾਤਾਰ ਵਧ ਰਹੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਏ ਕਿ ਮੌਜੂਦਾ ਸਾਲਾਂ ਵਿਚ ਜਰਮਨੀ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈ ਐ।
ਮੌਜੂਦਾ ਸਮੇਂ ਲਗਭਗ 43 ਹਜ਼ਾਰ ਭਾਰਤੀ ਵਿਦਿਆਰਥੀ ਜਰਮਨੀ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੜ੍ਹ ਰਹੇ ਨੇ ਅਤੇ ਸਾਲ 2019 ਤੋਂ ਇਹ 20 ਹਜ਼ਾਰ ਤੋਂ ਜ਼ਿਆਦਾ ਦਾ ਵਾਧਾ ਏ। ਇਕ ਰਿਪੋਰਟ ਮੁਤਾਬਕ ਇੰਜੀਨਿਅਰਿੰਗ, ਕਾਨੂੰਨ, ਮੈਨੇਜਮੈਂਟ ਅਤੇ ਸਮਾਜਿਕ ਵਿਗਿਆਨ ਦਾ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਦੇ ਵਿਚਕਾਰ ਜਰਮਨੀ ਜਾਣ ਦਾ ਰੁਝਾਨ ਜ਼ਿਆਦਾ ਦੇਖਿਆ ਜਾ ਰਿਹਾ ਏ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ