‘‘ਹੁਣ ਭਾਜਪਾ ਦਿਵਾਏਗੀ ਸਿੱਖਾਂ ਨੂੰ ਬੇਅਦਬੀ ਤੇ 84 ਦਾ ਇਨਸਾਫ਼’’

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਭਾਜਪਾ ਸਾਰੇ ਪੰਜਾਬ ਵਾਸੀਆਂ ਅਤੇ ਸਮੁੱਚੇ ਖ਼ਾਲਸਾ ਪੰਥ ਨੂੰ ਵਿਸਵਾਸ਼ ਦਿਵਾਉਂਦੀ ਐ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਜੇਲ੍ਹਾਂ ਵਿਚ ਡੱਕੇਗੀ ਕਿਉਂਕਿ ਜੋ ਸਿੱਖਾਂ ਦਾ ਨੁਕਸਾਨ ਕਰਦਾ ਏ, ਉਹ ਦੇਸ਼ ਦਾ ਨੁਕਸਾਨ ਕਰਦਾ ਏ।;

Update: 2024-09-01 12:43 GMT

ਚੰਡੀਗੜ੍ਹ : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਤਿਆਰੀ ਕੀਤੀ ਜਾ ਰਹੀ ਐ, ਜਿਸ ਦੀ ਸ਼ੁਰੂਆਤ ਪਾਰਟੀ ਵੱਲੋਂ ਹੁਣੇ ਤੋਂ ਸ਼ੁਰੂ ਕਰ ਦਿੱਤੀ ਗਈ ਐ। ਇਸ ਦਾ ਐਲਾਨ ਪਾਰਟੀ ਦੇ ਸੀਨੀਅਰ ਬੁਲਾਰੇ ਹਰਜੀਤ ਸਿੰਘ ਗਰੇਵਾਲ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਇਕ ਪੈ੍ਰੱਸ ਕਾਨਫਰੰਸ ਦੌਰਾਨ ਕੀਤਾ ਗਿਆ। ਉਨ੍ਹਾਂ ਵੱਲੋਂ ਜਿੱਥੇ ਕੰਗਣਾ ’ਤੇ ਨਿਸ਼ਾਨੇ ਸਾਧੇ ਗਏ, ਉਥੇ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਜੇਕਰ ਸਿੱਖਾਂ ਨੂੰ ਇਨਸਾਫ਼ ਦਿਵਾਏਗੀ ਤਾਂ ਤਾਂ ਭਾਜਪਾ ਦਿਵਾਏਗੀ, ਬਾਕੀ ਸਾਰੀਆਂ ਪਾਰਟੀਆਂ ਆਪੋ ਆਪਣੇ ਹਿੱਤ ਸਾਧਣ ਵਿਚ ਲੱਗੀਆਂ ਹੋਈਆਂ ਨੇ।

ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਭਾਜਪਾ ਸਾਰੇ ਪੰਜਾਬ ਵਾਸੀਆਂ ਅਤੇ ਸਮੁੱਚੇ ਖ਼ਾਲਸਾ ਪੰਥ ਨੂੰ ਵਿਸਵਾਸ਼ ਦਿਵਾਉਂਦੀ ਐ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਜੇਲ੍ਹਾਂ ਵਿਚ ਡੱਕੇਗੀ ਕਿਉਂਕਿ ਜੋ ਸਿੱਖਾਂ ਦਾ ਨੁਕਸਾਨ ਕਰਦਾ ਏ, ਉਹ ਦੇਸ਼ ਦਾ ਨੁਕਸਾਨ ਕਰਦਾ ਏ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ’ਤੇ ਵੀ ਜਮ ਕੇ ਤਿੱਖੇ ਨਿਸ਼ਾਨੇ ਸਾਧੇ।

ਇਸ ਦੇ ਨਾਲ ਹੀ ਹਰਜੀਤ ਗਰੇਵਾਲ ਨੇ ਆਖਿਆ ਕਿ ਕਿਸੇ ਨੇ ਬੇਅਦਬੀਆਂ ਦੀ ਸਜ਼ਾ ਨਹੀਂ ਦੇਣੀ ਕਿਉਂਕਿ ਇਹ ਸਾਰੇ ਆਪਸ ਵਿਚ ਮਿਲੇ ਹੋਏ ਨੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਾਸੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇਹ ਤਾਂ ਜਥੇਦਾਰ ਕਾਉਂਕੇ ਦੇ ਕਾਤਲਾਂ ਨੂੰ ਪਦਵੀਆਂ ਦੇਣ ਵਾਲੇ ਨੇ। ਜੇਕਰ ਸਿੱਖਾਂ ਨੂੰ ਇਨਸਾਫ਼ ਦਿਵਾਏਗੀ ਤਾਂ ਭਾਜਪਾ ਦਿਵਾਏਗੀ ਅਤੇ ਪੰਜਾਬ ਵਿਚ ਗੈਂਗਸਟਰਵਾਦ ਦਾ ਖ਼ਾਤਮਾ ਕਰੇਗੀ।

ਇਸ ਦੇ ਨਾਲ ਹੀ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਭਾਜਪਾ ਸਾਂਸਦ ਕੰਗਣਾ ਰਣੌਤ ’ਤੇ ਬੋਲਦਿਆਂ ਆਖਿਆ ਕਿ ਸੰਸਦ ਮੈਂਬਰ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਕੰਗਣਾ ਦਾ ਵਿਰੋਧ ਕਰਦੇ ਆ ਰਹੇ ਨੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੀ ਫਿਲਮ ਜਾਂ ਵਪਾਰ ਲਈ ਪਾਰਟੀ ਦੀ ਕੁਰਬਾਨੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖ਼ਾਲਸਾ ਪੰਥ ਜਾਂ ਪੰਜਾਬ ਵਿਰੁੱਧ ਬੋਲੇਗਾ ਤਾਂ ਭਾਜਪਾ ਦਾ ਹਰ ਵਰਕਰ ਉਸ ਦੇ ਖ਼ਿਲਾਫ਼ ਸਟੈਂ ਲਵੇਗਾ, ਉਹ ਭਾਵੇਂ ਕੋਈ ਵੀ ਹੋਵੇ।

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਭਾਜਪਾ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਐ। ਉਨ੍ਹਾਂ ਆਖਿਆ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਦੀਆਂ ਅੰਦੋਲਨ ਤੋਂ 6 ਮਹੀਨੇ ਪਹਿਲਾਂ ਹੀ ਸਾਰੀਆਂ ਮੰਗਾਂ ਮੰਨ ਲਈਆਂ ਸੀ ਪਰ ਕੁੱਝ ਆਗੂ ਜਾਣਬੁੱਝ ਫਾਨਾ ਅੜਾਉਣ ਵਿਚ ਲੱਗੇ ਹੋਏ ਸੀ। ਉਨ੍ਹਾਂ ਇਹ ਵੀ ਆਖਿਆ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਵਧੀਆ ਸੀ ਪਰ ਉਨ੍ਹਾਂ ਨੂੰ ਅਫ਼ਸੋਸ ਐ ਕਿ ਉਹ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਸਮਝਾ ਨਹੀਂ ਸਕੇ। ਉਨ੍ਹਾਂ ਆਖਿਆ ਕਿ ਇਕ ਦਿਨ ਉਹ ਆਏਗਾ ਜਦੋਂ ਖ਼ੁਦ ਕਿਸਾਨ ਖੇਤੀ ਕਾਨੂੰਨ ਲਾਗੂ ਕਰਨ ਲਈ ਕਹਿਣਗੇ।

ਦੱਸ ਦਈਏ ਕਿ ਹਰਜੀਤ ਸਿੰਘ ਗਰੇਵਾਲ ਵੱਲੋਂ ਐਤਵਾਰ ਵਾਲੇ ਦਿਨ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ, ਕੁੱਝ ਸਿਆਸੀ ਮਾਹਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਏ ਕਿ ਹੋ ਸਕਦਾ ਭਾਜਪਾ ਹਾਈਕਮਾਨ ਹਰਜੀਤ ਗਰੇਵਾਲ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਜਾ ਰਹੀ ਹੋਵੇ। ਖ਼ੈਰ, ਜੋ ਵੀ ਹੋਵੇ,, ਆਉਣ ਵਾਲੇ ਦਿਨਾਂ ਵਿਚ ਸਭ ਤਸਵੀਰ ਸਾਫ਼ ਹੋ ਜਾਵੇਗੀ।

Tags:    

Similar News