ਪੰਜਾਬ 'ਚ ਗਰਮੀ ਤੋਂ ਨਹੀਂ ਮਿਲੇਗੀ ਕੋਈ ਰਾਹਤ, ਹੋਰ ਵੀ ਵਧ ਸਕਦੀ ਹੈ ਗਰਮੀ
ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪੰਜਾਬ ਚ ਸਭ ਤੋਂ ਵੱਧ ਤਾਪਮਾਨ 38.1 ਪਠਾਨਕੋਟ ਚ ਦਰਜ ਕੀਤਾ ਗਿਆ।;
ਚੰਡੀਗੜ੍ਹ : ਬਿਤੇ ਦਿਨਾਂ ਚ ਕਈ ਸ਼ਹਿਰਾਂ ਚ ਹੋਈ ਹਲਕੀ ਬਾਰਿਸ਼ ਤੋਂ ਬਾਅਦ ਅੱਜ ਮੁੜ ਤੋਂ ਪੰਜਾਬ ਦੇ ਮੌਸਮ ਚ ਵਾਧਾ ਹੋਣ ਦਾ ਅਨੁਮਾਨ ਮੌਸਮ ਵਿਭਾਗ ਵੱਲੋਂ ਲਗਾਇਆ ਜਾ ਰਿਹਾ ਹੈ । ਜਿਸ ਨਾਲ ਧੁੱਪ ਕਾਰਨ ਕਈ ਜ਼ਿਲ੍ਹਿਆਂ ਚ ਭਾਰੀ ਗਰਮੀ ਪੈ ਸਕਦੀ ਹੈ । ਇਨ੍ਹਾਂ ਸਭ ਵਿਚਕਾਰ ਮੌਸਮ ਵਿਭਾਗ ਵੱਲੋਂ ਸ਼ੁਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ 4 ਡਿਗਰੀ ਤਾਪਮਾਨ ਜ਼ਿਆਦਾ ਰਿਕਾਰਡ ਕੀਤਾ ਗਿਆ ਜਿਸ ਨੇ ਲੋਕਾਂ ਦੀ ਪ੍ਰੇਸ਼ਾਨੂ ਕਾਫੀ ਵਧਾ ਦਿੱਤੀ ਅਤੇ ਇਸ ਦੇ ਨਾਲ ਹੀ ਹੁੰਮਸ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ । ਪੰਜਾਬ ਚ ਸਭ ਤੋਂ ਵੱਧ ਤਾਪਮਾਨ 38.1 ਪਠਾਨਕੋਟ ਚ ਦਰਜ ਕੀਤਾ ਗਿਆ ।
ਜਾਣੋ ਕਿਹੜੇ ਜ਼ਿਲ੍ਹੇ ਚ ਅੱਜ ਪੈ ਸਕਦਾ ਹੈ ਮੀਂਹ ?
ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ, ਜਲੰਧਰ,ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ 'ਚ ਅਗਲੇ ਤਿੰਨ ਦਿਨ ਹਲਕੇ ਬੱਦਲ ਛਾਏ ਰਹਿਣਗੇ ਅਤੇ ਵੀਰਵਾਰ ਤੋਂ ਬਾਅਦ ਇਨ੍ਹਾਂ ਜ਼ਿਲ੍ਹਿਆਂ ਚ ਅਗਲੇ 3 ਦਿਨ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ । ਉਥੇ ਹੀ ਪਟਿਆਲਾ 'ਚ ਅੱਜ ਅਤੇ ਸੌਮਵਾਰ ਦੀ ਧੁਪ ਤੋਂ ਬਾਅਦ ਅਗਲਾ ਸਾਰਾ ਹਫਤਾ ਮੀਂਹ ਪੈਣ ਦੀ ਸੰਭਾਵਨਾ ਹੈ , ਮੌਸਮ ਵਿਭਾਗ ਅਨੁਸਾਰ 1 ਤੋਂ 13 ਜੁਲਾਈ ਤੱਕ ਪੰਜਾਬ ਵਿੱਚ ਆਮ ਨਾਲੋਂ 13 ਫੀਸਦੀ ਘੱਟ ਮੀਂਹ ਪਿਆ ਹੈ । ਮੌਸਮ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 15 ਅਤੇ 17 ਜੁਲਾਈ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਨਾ ਪੈਣ ਦੀ ਸੰਭਾਵਨਾ ਹੈ।
ਹੁਣ ਤੱਕ 138.6 ਮਿਲੀਮੀਟਰ ਪੈ ਚੁੱਕਾ ਹੈ ਮੀਂਹ
ਇਸ ਵਾਰ ਮਾਨਸੂਨ ਸੀਜ਼ਨ 'ਚ ਚੰਡੀਗੜ੍ਹ ਸ਼ਹਿਰ 'ਚ 138.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ 47.6 ਮਿਲੀਮੀਟਰ ਘੱਟ ਹੈ। ਲੱਗਦਾ ਹੈ ਕਿ ਇਸ ਵਾਰ ਵੀ ਘੱਟ ਮੀਂਹ ਪਵੇਗਾ। ਹਾਲਾਂਕਿ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਵਾਰ ਮਾਨਸੂਨ ਸਰਗਰਮ ਹੈ ਅਤੇ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ।